ਦਲਿਤ ਡਿਲੀਵਰੀ ਬੁਆਏ ਦੇ ਹੱਥੋਂ ਖਾਣਾ ਲੈਣ ਤੋਂ ਕੀਤਾ ਇਨਕਾਰ, ਮੂੰਹ 'ਤੇ ਥੁੱਕਿਆ 
Published : Jun 20, 2022, 1:48 pm IST
Updated : Jun 20, 2022, 1:48 pm IST
SHARE ARTICLE
man refuses to take food from Dalit delivery boy
man refuses to take food from Dalit delivery boy

ਗਾਲੀ-ਗਲੋਚ ਕਰਨ ਮਗਰੋਂ ਕੀਤੀ ਲੜਕੇ ਦੀ ਕੁੱਟਮਾਰ 

ਲਖਨਊ : ਗਾਹਕ ਨੇ ਸ਼ਨੀਵਾਰ ਰਾਤ ਲਖਨਊ ਵਿੱਚ Zomato ਡਿਲੀਵਰੀ ਬੁਆਏ ਤੋਂ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ। ਕਾਰਨ ਇਹ ਸੀ ਕਿ ਡਿਲੀਵਰੀ ਬੁਆਏ ਦਲਿਤ ਸੀ। ਦੋਸ਼ ਹੈ ਕਿ ਜਿਵੇਂ ਹੀ ਗਾਹਕ ਨੂੰ ਪਤਾ ਲੱਗਾ ਕਿ ਡਿਲੀਵਰੀ ਬੁਆਏ ਦਲਿਤ ਹੈ ਤਾਂ ਉਸ ਨੇ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ।
ਇੰਨਾ ਹੀ ਨਹੀਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਡਿਲੀਵਰੀ ਬੁਆਏ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ।

ਜਦੋਂ ਉਸ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਮੂੰਹ 'ਤੇ ਥੁੱਕ ਦਿੱਤਾ। ਇਹ ਪੂਰੀ ਘਟਨਾ ਆਸ਼ਿਆਨਾ ਇਲਾਕੇ ਦੀ ਹੈ। ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ ਜਿਸ ਵਿਚ 2 ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 12 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਸਿਰਫ਼ ਕੁੱਟਮਾਰ ਦਾ ਹੈ। 

man refuses to take food from Dalit delivery boyman refuses to take food from Dalit delivery boy

ਆਸ਼ਿਆਨਾ ਦਾ ਰਹਿਣ ਵਾਲਾ ਵਿਨੀਤ ਰਾਵਤ ਜ਼ੋਮੈਟੋ ਵਿੱਚ ਇੱਕ ਡਿਲੀਵਰੀ ਬੁਆਏ ਹੈ। ਸ਼ਨੀਵਾਰ ਰਾਤ ਉਸ ਨੂੰ ਘਰ 'ਚ ਹੀ ਅਜੇ ਸਿੰਘ ਨਾਂ ਦੇ ਗਾਹਕ ਨੂੰ ਡਲਿਵਰੀ ਦੇਣ ਲਈ ਭੇਜਿਆ ਗਿਆ ਸੀ। ਉਹ ਡਿਲੀਵਰੀ ਲੈ ਕੇ ਆਇਆ ਸੀ। ਵਿਨੀਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਜਿਵੇਂ ਹੀ ਉਸ ਨੇ ਅਜੇ ਸਿੰਘ ਨੂੰ ਆਪਣਾ ਨਾਂ ਵਿਨੀਤ ਰਾਵਤ ਦੱਸਿਆ ਤਾਂ ਉਹ ਭੜਕ ਗਿਆ। ਉਹ ਗਾਲ੍ਹਾਂ ਕੱਢਦਾ ਹੋਇਆ ਬੋਲਿਆ - ਹੁਣ ਅਸੀਂ ਤੁਹਾਡੇ ਲੋਕਾਂ ਵਲੋਂ ਛੂਹੀਆਂ ਚੀਜ਼ਾਂ ਲਵਾਂਗੇ? ਇਸ 'ਤੇ ਮੈਂ ਉਸ ਨੂੰ ਕਿਹਾ, ਜੇ ਤੁਸੀਂ ਖਾਣਾ ਨਹੀਂ ਲੈਣਾ ਚਾਹੁੰਦੇ ਤਾਂ ਰੱਦ ਕਰੋ, ਪਰ ਗਾਲ੍ਹ ਨਾ ਕੱਢੋ।

man refuses to take food from Dalit delivery boyman refuses to take food from Dalit delivery boy

ਇਸ 'ਤੇ ਉਸ ਨੇ ਪਹਿਲਾਂ ਖਾਣੇ ਦਾ ਪੈਕੇਟ ਸੁੱਟ ਦਿੱਤਾ ਅਤੇ ਫਿਰ ਉਸ ਦੇ ਮੂੰਹ 'ਤੇ ਤੰਬਾਕੂ ਥੁੱਕਿਆ। ਜਦੋਂ ਵਿਨੀਤ ਨੇ ਵਿਰੋਧ ਕੀਤਾ ਤਾਂ ਅਜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਵਿਨੀਤ ਨੇ ਕਿਸੇ ਤਰ੍ਹਾਂ ਭੱਜ ਕੇ ਪੁਲਿਸ ਨੂੰ ਸੂਚਨਾ ਦਿੱਤੀ। ਕੁਝ ਦੇਰ ਬਾਅਦ ਡਾਇਲ-112 ਦੀ ਟੀਮ ਪਹੁੰਚੀ ਅਤੇ ਵਿਨੀਤ ਨੂੰ ਉਸ ਦੀ ਕਾਰ ਵਾਪਸ ਦਿਵਾਈ ਅਤੇ ਥਾਣੇ ਜਾ ਕੇ ਕੇਸ ਦਰਜ ਕਰਵਾਉਣ ਲਈ ਕਿਹਾ।

ਇਸ ਮਾਮਲੇ 'ਚ ਆਸ਼ਿਆਨਾ ਦੇ ਇੰਸਪੈਕਟਰ ਦੀਪਕ ਪਾਂਡੇ ਦਾ ਕਹਿਣਾ ਹੈ ਕਿ ਸ਼ਨੀਵਾਰ ਰਾਤ ਜਦੋਂ ਵਿਪਿਨ ਆਰਡਰ ਲੈ ਕੇ ਪਹੁੰਚਿਆ ਤਾਂ ਅਜੇ ਆਪਣੇ ਇੱਕ ਦੋਸਤ ਨੂੰ ਕਿਤੇ ਛੱਡਣ ਲਈ ਜਾ ਰਿਹਾ ਸੀ। ਅਜੈ ਅਨੁਸਾਰ ਵਿਨੀਤ ਘਰੋਂ ਨਿਕਲਦੇ ਹੀ ਪਹੁੰਚ ਗਿਆ। ਵਿਨੀਤ ਨੇ ਉਸ ਨੂੰ ਘਰ ਦਾ ਪਤਾ ਪੁੱਛਿਆ। ਅਜੈ ਨੇ ਪਾਨ ਮਸਾਲਾ ਖਾਧਾ ਸੀ ਅਤੇ ਵਿਨੀਤ ਨੂੰ ਪਤਾ ਦੱਸਣ ਲਈ ਮਸਾਲਾ ਥੁੱਕ ਦਿੱਤਾ। ਇਸ ਦਾ ਛਿੱਟਾ ਵਿਨੀਤ 'ਤੇ ਪੈ ਗਿਆ। ਜਿਸ 'ਤੇ ਵਿਨੀਤ ਨੇ ਗਾਲ੍ਹਾਂ ਕੱਢ ਕੇ ਵਿਵਾਦ ਕੀਤਾ। ਇਸ ਗੱਲ ਨੂੰ ਲੈ ਕੇ ਅਜੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵਿਨੀਤ ਦੀ ਕੁੱਟਮਾਰ ਕੀਤੀ।

man refuses to take food from Dalit delivery boyman refuses to take food from Dalit delivery boy

ਪੁਲਿਸ ਨੇ ਦੱਸਿਆ ਕਿ ਵਿਨੀਤ ਦੀ ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ। ਪੁਲਿਸ ਵਿਨੀਤ ਨੂੰ ਥਾਣੇ ਲੈ ਕੇ ਆ ਰਹੀ ਸੀ ਪਰ ਉਸ ਨੇ ਉਸ ਸਮੇਂ ਮਨ੍ਹਾ ਕਰ ਦਿੱਤਾ ਸੀ। ਐਤਵਾਰ ਨੂੰ ਵਕੀਲ ਨਾਲ ਆਏ ਅਤੇ ਐੱਫ.ਆਈ.ਆਰ.ਕਰਵਾਈ ਗਈ, ਫਿਲਹਾਲ ਰਿਪੋਰਟ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਨੇੜੇ ਲੱਗੇ ਸੀਸੀਟੀਵੀ ਦੀ ਵੀ ਜਾਂਚ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement