ਸਰੀਰਕ ਸਬੰਧ ਬਣਾਉਣ ਤੋਂ ਕੀਤਾ ਇਨਕਾਰ, 10ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੀ 37 ਸਾਲਾ ਮਾਸੀ ਦਾ ਕੀਤਾ ਕਤਲ
Published : Jun 20, 2024, 5:44 pm IST
Updated : Jun 20, 2024, 5:44 pm IST
SHARE ARTICLE
Child killed Aunt
Child killed Aunt

ਬੱਚੇ ਨੇ ਪੁਲਿਸ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਵੀ ਕਬੂਲ ਕਰ ਲਿਆ

Bengaluru Child Killed Aunt: ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਇੱਕ ਔਰਤ ਨੂੰ ਮੌਤ ਦੀ ਸਜ਼ਾ ਮਿਲੀ ਹੈ। ਇਹ ਕਤਲ ਵੀ 10ਵੀਂ ਜਮਾਤ ਦੇ ਲੜਕੇ ਨੇ ਕੀਤਾ ਹੈ, ਜਿਸ ਨੇ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਆਪਣੀ ਮਾਸੀ ਦਾ ਸਿਰਹਾਣੇ ਨਾਲ ਮੂੰਹ ਦਬਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਨੂੰ ਐਤਵਾਰ ਨੂੰ ਅੰਜਾਮ ਦਿੱਤਾ ਗਿਆ। ਆਰੋਪੀ ਨਾਬਾਲਗ ਲੜਕੇ ਨੇ ਮਹਿਲਾ ਨਾਲ ਸੌਂਦੇ ਹੋਏ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ।

ਔਰਤ ਰਿਸ਼ਤੇ 'ਚ ਉਸ ਦੀ ਮਾਮੀ ਲੱਗਦੀ ਸੀ, ਜਿਸ ਨੇ ਉਸ ਦੀਆਂ ਹਰਕਤਾਂ ਦਾ ਵਿਰੋਧ ਕੀਤਾ ਅਤੇ ਉਸ ਨੂੰ ਝਿੜਕਿਆ। ਉਸ ਨੂੰ ਠੀਕ ਵਿਵਹਾਰ ਕਰਨ ਲਈ ਕਿਹਾ ਗਿਆ ਪਰ ਬੱਚੇ ਨੇ ਗੁੱਸੇ ਵਿਚ ਆ ਕੇ ਸਿਰਹਾਣੇ ਨਾਲ ਉਸ ਦਾ ਮੂੰਹ ਦੱਬ ਦਿੱਤਾ। ਇਹ ਘਟਨਾ ਦੱਖਣੀ ਕੰਨੜ ਜ਼ਿਲ੍ਹੇ ਦੇ ਉੱਪਿਨੰਗੜੀ ਕਸਬੇ ਦੇ ਇੱਕ ਪਿੰਡ ਵਿੱਚ ਵਾਪਰੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬੱਚੇ ਨੇ ਪੁਲਿਸ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ।

ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੇ ਬੁੱਧਵਾਰ ਨੂੰ ਕਰਨਾਟਕ ਵਿੱਚ 10ਵੀਂ ਜਮਾਤ ਦੇ ਇੱਕ ਨਾਬਾਲਗ ਵਿਦਿਆਰਥੀ ਨੂੰ ਕਥਿਤ ਤੌਰ 'ਤੇ ਉਸਦੀ ਮਾਸੀ ਦੀ ਹੱਤਿਆ ਕਰਨ ਦੇ ਆਰੋਪ ਵਿੱਚ ਹਿਰਾਸਤ ਵਿੱਚ ਲਿਆ ਹੈ ਕਿਉਂਕਿ ਮਹਿਲਾ ਨੇ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ

 ਕਰ ਦਿੱਤਾ ਸੀ। ਐਤਵਾਰ ਰਾਤ ਨੂੰ ਇੱਕ 37 ਸਾਲਾ ਔਰਤ ਆਪਣੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਈ ਗਈ। ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਬੱਚਾ ਡਰ ਗਿਆ ਅਤੇ ਆਪਣੇ ਪਿਤਾ ਨੂੰ ਦੱਸਿਆ ਕਿ ਮਾਸੀ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਜਦੋਂ ਪਿਤਾ ਨੇ ਪੁੱਛਿਆ ਕਿ ਉਸ ਨੇ ਪਰਿਵਾਰ ਨੂੰ ਕਿਉਂ ਨਹੀਂ ਦੱਸਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਜਦੋਂ ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗਾ ਕਿ ਔਰਤ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ ਤਾਂ ਨੌਜਵਾਨ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਪਿਤਾ ਨੂੰ ਘਟਨਾ ਬਾਰੇ ਦੱਸਿਆ। ਉਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਮਾਸੀ ਦਾ ਮੂੰਹ ਸਿਰਹਾਣੇ ਨਾਲ ਦਬਾਇਆ।

 

Location: India, Karnataka

SHARE ARTICLE

ਏਜੰਸੀ

Advertisement

Patiala Weather Today: ਪਟਿਆਲਾ 'ਚ ਲੱਗੀ ਸਾਉਣ ਦੀ ਪਹਿਲੀ ਝੜੀ, ਮੌਸਮ ਹੋਇਆ ਸੁਹਾਵਣਾ, ਦੇਖੋ ਤਾਜ਼ਾ ਤਸਵੀਰਾਂ

18 Jul 2024 12:21 PM

Patiala Weather Today: ਪਟਿਆਲਾ 'ਚ ਲੱਗੀ ਸਾਉਣ ਦੀ ਪਹਿਲੀ ਝੜੀ, ਮੌਸਮ ਹੋਇਆ ਸੁਹਾਵਣਾ, ਦੇਖੋ ਤਾਜ਼ਾ ਤਸਵੀਰਾਂ

18 Jul 2024 12:18 PM

ਬਗ਼ਾਵਤ ਤੋਂ ਬਾਅਦ ਪ੍ਰੋ. Prem Singh Chandumajra ਦਾ ਬੇਬਾਕ Interview | Rozana Spokesman

18 Jul 2024 12:15 PM

Navdeep Jalbera ਦਾ ਨਵਾਂ ਖੁਲਾਸਾ, ਨਵਦੀਪ ਨੇ ਦੱਸਿਆ ਕਿਹੜੇ -ਕਿਹੜੇ ਕਿਸਾਨਾਂ 'ਤੇ ਨਜ਼ਰ ਰੱਖ ਰਹੀ ਹੈ ਹਰਿਆਣਾ ਪੁਲਿਸ

18 Jul 2024 12:03 PM

Navdeep Jalbera ਦਾ ਨਵਾਂ ਖੁਲਾਸਾ, ਨਵਦੀਪ ਨੇ ਦੱਸਿਆ ਕਿਹੜੇ -ਕਿਹੜੇ ਕਿਸਾਨਾਂ 'ਤੇ ਨਜ਼ਰ ਰੱਖ ਰਹੀ ਹੈ ਹਰਿਆਣਾ ਪੁਲਿਸ

18 Jul 2024 12:01 PM
Advertisement