Gujarat News : ਜਾਮਨਗਰ 'ਚ ਆਲੂ ਦੇ ਚਿਪਸ ਦੇ ਪੈਕੇਟ ’ਚ ਮਿਲਿਆ ਮਰਿਆ ਡੱਡੂ

By : BALJINDERK

Published : Jun 20, 2024, 12:13 pm IST
Updated : Jun 20, 2024, 12:13 pm IST
SHARE ARTICLE
ਆਲੂ ਦੇ ਚਿਪਸ ਦੇ ਪੈਕੇਟ ’ਚ ਮਰਿਆ ਡੱਡੂ
ਆਲੂ ਦੇ ਚਿਪਸ ਦੇ ਪੈਕੇਟ ’ਚ ਮਰਿਆ ਡੱਡੂ

Gujarat News : ਡੱਡੂ ਦੇ ਮਿਲਣ ਤੋਂ ਬਾਅਦ ਜਾਮਨਗਰ ਨਗਰ ਨਿਗਮ ਨੇ ਜਾਂਚ ਦੇ ਦਿੱਤੇ ਹੁਕਮ 

Gujarat News : ਜਾਮਨਗਰ- ਗੁਜਰਾਤ ਦੇ ਜਾਮਨਗਰ 'ਚ ਆਲੂ ਦੇ ਚਿਪਸ ਦੇ ਇਕ ਪੈਕੇਟ ’ਚ ਮਰਿਆ ਹੋਇਆ ਡੱਡੂ ਮਿਲਿਆ। ਬੀਤੇ ਦਿਨੀਂ ਆਈਸਕ੍ਰੀਮ 'ਚ ਮਨੁੱਖ ਦੀ ਵੱਢੀ ਹੋਈ ਉਂਗਲ ਦਾ ਟੁਕੜਾ ਮਿਲਣ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਹੁਣ ਚਿਪਸ ਦੇ ਪੈਕਟ ’ਚ ਮਰੇ ਹੋਏ ਡੱਡੂ ਦੇ ਮਿਲਣ ਤੋਂ ਬਾਅਦ ਜਾਮਨਗਰ ਨਗਰ ਨਿਗਮ ਨੇ ਜਾਂਚ ਦੇ ਹੁਕਮ ਦਿੱਤੇ ਹਨ। 
ਦੱਸ ਦੇਈਏ ਕਿ ਮੁੰਬਈ ਦੀ ਰਹਿਣ ਵਾਲੀ ਇਕ ਔਰਤ ਵਲੋਂ ਆਨਲਾਈਨ ਆਰਡਰ ਕੀਤੀ ਗਈ ਆਈਸਕ੍ਰੀਮ ’ਚ ਮਨੁੱਖੀ ਉਂਗਲ ਦਾ ਇਕ ਟੁਕੜਾ ਮਿਲਣ ਦੇ ਦਾਅਵੇ ਦੇ ਕੁਝ ਦਿਨਾਂ ਬਾਅਦ ਇਹ ਸ਼ਿਕਾਇਤ ਆਈ ਹੈ।
ਜਾਮਨਗਰ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਆਲੂ ਦੇ ਚਿਪਸ ਦੇ ਪੈਕੇਟਾਂ ਦੇ ਉਤਪਾਦਨ ਬੈਚ ਦੇ ਨਮੂਨੇ ਲਏ ਜਾਣਗੇ। ਫੂਡ ਸੇਫਟੀ ਅਫ਼ਸਰ ਡੀ. ਬੀ. ਪਰਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੈਸਮੀਨ ਪਟੇਲ ਨਾਂ ਦੀ ਇਕ ਮੁਟਿਆਰ ਨੇ ਸਾਨੂੰ ਦੱਸਿਆ ਕਿ ਬਾਲਾਜੀ ਵੇਫਰਜ਼ ਵਲੋਂ ਬਣਾਏ ਗਏ ਕ੍ਰੈਂਚੈਕਸ ਦੇ ਇਕ ਪੈਕੇਟ ’ਚ ਇਕ ਮਰਿਆ ਹੋਇਆ ਡੱਡੂ ਮਿਲਿਆ ਹੈ। ਅਸੀਂ ਬੀਤੀ ਰਾਤ ਉਸ ਦੁਕਾਨ ’ਤੇ ਗਏ ਜਿੱਥੋਂ ਇਹ ਖਰੀਦਿਆ ਗਿਆ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅਸਲ ’ਚ ਇਕ ਮਰਿਆ ਹੋਇਆ ਡੱਡੂ ਸੀ, ਜੋ ਸੜੀ ਹੋਈ ਹਾਲਤ ਵਿਚ ਸੀ।
ਇਸ ਸਬੰਧੀ ਪੁਸ਼ਕਰ ਧਾਮ ਸੁਸਾਇਟੀ ਦੀ ਵਸਨੀਕ ਪਟੇਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ 4 ਸਾਲਾ ਭਤੀਜੀ ਨੇ ਮੰਗਲਵਾਰ ਸ਼ਾਮ ਨੂੰ ਨੇੜੇ ਦੀ ਇਕ ਦੁਕਾਨ ਤੋਂ ਪੈਕੇਟ ਖਰੀਦਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭਤੀਜੀ ਨੇ ਮ੍ਰਿਤਕ ਡੱਡੂ ਵੇਖਣ ਤੋਂ ਪਹਿਲਾਂ ਉਸ ਨੇ ਅਤੇ ਉਸ ਦੀ 9 ਮਹੀਨੇ ਦੀ ਬੱਚੀ ਨੇ ਕੁਝ ਆਲੂ ਦੇ ਚਿਪਸ ਖਾ ਲਏ ਸਨ। ਅਧਿਕਾਰੀ ਨੇ ਕਿਹਾ ਕਿ ਜੈਸਮੀਨ ਨੇ ਸਾਨੂੰ ਦੱਸਿਆ ਕਿ ਮੇਰੀ ਭਤੀਜੀ ਨੇ ਪੈਕੇਟ ਨੂੰ ਸੁੱਟ ਦਿੱਤਾ, ਜਦੋਂ ਉਸ ਨੇ ਮੈਨੂੰ ਬੋਲਿਆ ਤਾਂ ਭਰੋਸਾ ਨਹੀਂ ਹੋਇਆ ਪਰ ਮੈਂ ਮਰੇ ਹੋਏ ਡੱਡੂ ਨੂੰ ਵੇਖ ਕੇ ਹੈਰਾਨ ਰਹਿ ਗਈ ਸੀ। ਜਦੋਂ ਬਾਲਾਜੀ ਵੇਫਰਜ਼ ਦੇ ਡਿਸਟ੍ਰੀਬਿਊਟਰ ਅਤੇ ਕਸਟਮਰ ਕੇਅਰ ਨੇ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ਮੈਂ ਸਵੇਰੇ ਫੂਡ ਸੇਫਟੀ ਅਫ਼ਸਰ ਨੂੰ ਸੂਚਿਤ ਕੀਤਾ।

(For more news apart from  dead frog was found in a packet of potato chips in Jamnagar News in Punjabi, stay tuned to Rozana Spokesman)

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement