ਸੋਨੀਪਤ 'ਚ ਵੱਡਾ ਸੜਕ ਹਾਦਸਾ, ਬੋਲੈਰੋ ਤੇ ਟਰੈਕਟਰ 'ਚ ਹੋਈ ਜ਼ਬਰਦਸਤ ਟੱਕਰ, ਚਾਰ ਦੀ ਮੌਤ
Published : Jul 20, 2022, 1:45 pm IST
Updated : Jul 20, 2022, 1:45 pm IST
SHARE ARTICLE
Big road accident in Sonipat
Big road accident in Sonipat

ਪੰਜ ਲੋਕ ਗੰਭੀਰ ਜ਼ਖਮੀ

 

ਸੋਨੀਪਤ: ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਨੈਸ਼ਨਲ ਹਾਈਵੇ-44 'ਤੇ ਪਿੰਡ ਗੜ੍ਹੀ ਕਲਾਂ ਨੇੜੇ ਝੋਨੇ ਨਾਲ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਜਾਣ ਕਾਰਨ ਬੋਲੈਰੋ ਪਿਕਅੱਪ ਚਾਲਕ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਡਰਾਈਵਰ ਦੇ ਜੀਜਾ ਸਮੇਤ ਪੰਜ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਪਿੰਡ ਮਥੁਰਾ ਦਾ ਰਹਿਣ ਵਾਲਾ ਸੰਦੀਪ ਆਪਣੇ ਜੀਜਾ ਸੋਨੂੰ ਨਾਲ ਬੋਲੈਰੋ ਪਿਕਅੱਪ ਵਿੱਚ ਜੰਮੂ ਤੋਂ ਆ ਰਿਹਾ ਸੀ। ਬੁੱਧਵਾਰ ਤੜਕੇ ਜਦੋਂ ਉਹ ਕਰਨਾਲ ਪਹੁੰਚਿਆ ਤਾਂ ਉੱਥੇ ਖੜ੍ਹੇ ਲੋਕਾਂ ਨੇ ਉਸ ਤੋਂ ਮੇਰਠ ਤੱਕ ਲਿਫਟ ਲੈ ਲਈ।

 

Big road accident in Sonipat
Big road accident in Sonipat

 

ਬੋਲੇਰੋ ਪਿਕਅੱਪ ਵਿੱਚ ਯੂਪੀ ਦੇ ਅਮਰੋਹਾ ਦੇ ਪਿੰਡ ਉਝਾਰੀ ਦੀ ਸਤਬੀਰੀ, ਉਸਦੇ ਪਰਿਵਾਰ ਦੀ ਪੂਜਾ, ਸਤਬੀਰੀ ਦੀ ਭੈਣ, ਯੂਪੀ ਦੇ ਰਤਨਗੜ੍ਹ ਪਿੰਡ ਦੀ ਦੁਲਾਰੀ ਅਤੇ ਅੰਕਿਤ, ਨੀਸ਼ੂ, ਸੁਲਪਤ ਅਤੇ ਸ਼ਮਾ ਵੀ ਬੋਲੇਰੋ ਪਿਕਅੱਪ ਵਿੱਚ ਸਵਾਰ ਸਨ।

 

Big road accident in Sonipat
Big road accident in Sonipat

 

ਜਦੋਂ ਉਹ ਕਰਨਾਲ ਤੋਂ ਮੇਰਠ ਨੂੰ ਜਾਂਦੇ ਹੋਏ ਪਿੰਡ ਗੜ੍ਹੀ ਕਲਾਂ ਨੇੜੇ ਪਹੁੰਚੇ ਤਾਂ ਅਚਾਨਕ ਬੋਲੈਰੋ ਪਿਕਅੱਪ ਦੀ ਝੋਨੇ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਬੋਲੈਰੋ ਪਿਕਅੱਪ ਚਾਲਕ ਸੰਦੀਪ, ਸਤਬੀਰੀ, ਉਸ ਦੀ ਭੈਣ ਦੁਲਾਰੀ ਅਤੇ ਪੂਜਾ ਦੀ ਮੌਕੇ ’ਤੇ ਹੀ ਮੌਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement