
ਰਿੰਕੂ ਲੋਕ ਸਭਾ ਵਿਚ ਆਪਣੀ ਪਾਰਟੀ ਦੇ ਇਕਲੌਤੇ ਮੈਂਬਰ ਹਨ
ਨਵੀਂ ਦਿੱਲੀ : ਪੰਜਾਬ ‘ਚ ਜਲੰਧਰ ਸੀਟ ਲਈ ਉਪ ਚੋਣ ‘ਚ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਬੁੱਧਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ।
ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਸਦਨ ਦੀ ਕਾਰਵਾਈ ਸ਼ੁਰੂ ਕਰਨ ਦੀ ਹਦਾਇਤ ਤੋਂ ਬਾਅਦ ਅੱਜ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਰਿੰਕੂ ਨੇ ਸਹੁੰ ਚੁੱਕੀ।
ਪੰਜਾਬ ਦੀ ਜਲੰਧਰ ਸੀਟ ਲਈ ਉਪ ਚੋਣ ਵਿਚ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਪੰਜਾਬੀ ਭਾਸ਼ਾ ਵਿਚ ਲੋਕ ਸਭਾ ਮੈਂਬਰੀ ਦੀ ਸਹੁੰ ਚੁੱਕੀ।
ਜਲੰਧਰ ਲੋਕ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਨੇ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ। ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਰਿੰਕੂ (47) ਨੇ ਜ਼ਿਮਨੀ ਚੋਣ 'ਚ ਚੌਧਰੀ ਨੂੰ 58,691 ਵੋਟਾਂ ਦੇ ਫਰਕ ਨਾਲ ਹਰਾਇਆ।
ਜਲੰਧਰ ਲੋਕ ਸਭਾ (ਰਾਖਵੀਂ) ਸੀਟ ਜਨਵਰੀ ਵਿਚ ਕਾਂਗਰਸੀ ਸੰਸਦ ਮੈਂਬਰ ਕਰਮਜੀਤ ਕੌਰ ਚੌਧਰੀ ਦੇ ਪਤੀ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।
ਰਿੰਕੂ ਲੋਕ ਸਭਾ ਵਿਚ ਆਪਣੀ ਪਾਰਟੀ ਦੇ ਇਕਲੌਤੇ ਮੈਂਬਰ ਹਨ।