ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਵੇਰਵੇ ਤੋਂ ਕਿਸਾਨ ਅਣਜਾਣ : ਸਰਵੇ
Published : Aug 20, 2018, 6:34 pm IST
Updated : Aug 20, 2018, 6:34 pm IST
SHARE ARTICLE
Farmers-still-unaware
Farmers-still-unaware

ਕਿਸਾਨ ਅਜੇ ਤਕ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (ਪੀਐਮਐਫਬੀਵਾਈ) ਦੇ ਵੇਰਵੇ ਤੋਂ ਅਣਜਾਣ ਹਨ। ਵੈਦਰ ਰਿਸਕ ਮੈਨੇਜਮੈਂਟ ਸਰਵਿਸਜ਼ ਪ੍ਰਾਈਵੇਟ ਲਿਮਟਿਡ (ਡਬਲਯੂਆਰਐਮਐਸ) ...

ਨਵੀਂ ਦਿੱਲੀ : ਕਿਸਾਨ ਅਜੇ ਤਕ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (ਪੀਐਮਐਫਬੀਵਾਈ) ਦੇ ਵੇਰਵੇ ਤੋਂ ਅਣਜਾਣ ਹਨ। ਵੈਦਰ ਰਿਸਕ ਮੈਨੇਜਮੈਂਟ ਸਰਵਿਸਜ਼ ਪ੍ਰਾਈਵੇਟ ਲਿਮਟਿਡ (ਡਬਲਯੂਆਰਐਮਐਸ) ਦੇ ਇਕ ਸਰਵੇ ਵਿਚ ਇਹ ਤੱਥ ਸਾਹਮਣੇ ਆਇਆ ਹੈ। ਹਾਲਾਂਕਿ ਸਰਕਾਰ ਅਤੇ ਬੀਮਾ ਕੰਪਨੀਆਂ ਇਸ ਦੀ ਪਹੁੰਚ ਵਧਾਉਣ ਦਾ ਯਤਨ ਕਰ ਰਹੀਆਂ ਹਨ। ਸਰਵੇ ਵਿਚ ਕਿਹਾ ਗਿਆ ਹੈ ਕਿ ਕਈ ਸੂਬਿਆਂ ਵਿਚ ਇਸ ਯੋਜਨਾ ਤਹਿਤ ਨਾਮਜ਼ਦ ਕਿਸਾਨ ਕਾਫ਼ੀ ਸੰਤੁਸ਼ਟ ਹਨ।

farmers-still-unawarefarmers-still-unawareਇਸ ਦੀ ਵਜ੍ਹਾ ਕਿਸਾਨਾਂ ਨੂੰ ਸਹਾਇਤਾ ਦੇ ਲਈ ਉਚਿਤ ਤਰੀਕੇ ਨਾਲ ਅਮਲ ਅਤੇ ਬੀਮਾ ਕੰਪਨੀਆਂ ਦੀ ਹਿੱਸੇਦਾਰੀ ਅਤੇ ਬੀਮੇ ਵਾਲੇ ਕਿਸਾਨਾਂ ਦੇ ਇਕ ਵੱਡੇ ਫ਼ੀਸਦੀ ਨੂੰ ਭੁਗਤਾਨ ਮਿਲਣਾ ਸ਼ਾਮਲ ਹੈ। ਪੀਐਮਐਫਬੀਵਾਈ ਦੀ ਸ਼ੁਰੂਆਤ 2016 ਵਿਚ ਹੋਈ ਸੀ। ਇਹ ਅੱਜ ਜਲਵਾਯੂ ਅਤੇ ਹੋਰ ਨੁਕਸਾਨਾਂ ਤੋਂ ਖੇਤੀ ਬੀਮੇ ਦਾ ਇਕ ਵੱਡਾ ਜ਼ਰੀਆ ਹੈ। ਇਹ ਯੋਜਨਾ ਪਿਛਲੀਆਂ ਖੇਤੀ ਬੀਮਾ ਯੋਜਨਾਵਾਂ ਦਾ ਸੁਧਰਿਆ ਰੂਪ ਹੈ। 

farmers-still-unawarefarmers-still-unawareਯੋਜਨਾ ਦੇ ਤਹਿਤ ਕਰਜ਼ ਲੈਣ ਵਾਲੇ ਕਿਸਾਨ ਨੂੰ ਨਾ ਸਿਰਫ਼ ਸਬਸਿਡੀ ਵਾਲੀਆਂ ਦਰਾਂ 'ਤੇ ਬੀਮਾ ਦਿਤਾ ਜਾਂਦਾ ਹੈ, ਬਲਕਿ ਜਿਨ੍ਹਾਂ ਕਿਸਾਨਾਂ ਨੇ ਕਰਜ਼ ਨਹੀਂ ਲਿਆ ਹੈ, ਉਹ ਵੀ ਇਸ ਦਾ ਲਾਭ ਲੈ ਸਕਦੇ ਹਨ। ਡਬਲਯੂਆਰਐਮਐਸ ਨੇ ਕਿਹਾ ਕਿ ਹਾਲ ਹੀ ਵਿਚ ਅੱਠ ਰਾਜਾਂ ਉਤਰ ਪ੍ਰਦੇਸ਼, ਗੁਜਰਾਤ, ਓਡੀਸ਼ਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਨਾਗਾਲੈਂਡ, ਬਿਹਾਰ ਅਤੇ ਮਹਾਰਸ਼ਟਰ ਵਿਚ ਬੇਸਿਕਸ ਦੁਆਰਾ ਕੀਤੇ ਗਏ ਸਰਵੇ ਵਿਚ ਇਹ ਤੱਥ ਸਾਹਮਣੇ ਆਇਆ ਕਿ ਜਿਨ੍ਹਾਂ ਕਿਸਾਨਾਂ ਤੋਂ ਜਾਣਕਾਰੀ ਲਈ ਗਈ, ਉਨ੍ਹਾਂ ਵਿਚੋਂ ਸਿਰਫ਼ 28.7 ਫ਼ੀਸਦੀ ਨੂੰ ਹੀ ਪੀਐਮਐਫਬੀਵਾਈ ਦੀ ਜਾਣਕਾਰੀ ਹੈ। 

farmers-still-unawarefarmers-still-unawareਸਰਵੇ ਦੇ ਅਨੁਸਾਰ ਕਿਸਾਨਾਂ ਦੀ ਸ਼ਿਕਾਇਤ ਸੀ ਕਿ ਕਰਜ਼ ਨਾ ਲੈਣ ਵਾਲੇ ਕਿਸਾਨਾਂ ਦੇ ਨਾਮਜ਼ਦਗੀ ਦੀ ਪ੍ਰਕਿਰਿਆ ਕਾਫ਼ੀ ਔਖੀ ਹੈ। ਉਨ੍ਹਾਂ ਨੇ ਸਥਾਨਕ ਮਾਲ ਵਿਭਾਗ ਤੋਂ ਬਿਜਾਈ ਦਾ ਪ੍ਰਮਾਣ ਪੱਤਰ, ਜ਼ਮੀਨ ਦਾ ਪ੍ਰਮਾਣ ਪੱਤਰ ਲੈਣਾ ਪੈਂਦਾ ਹੈ, ਜਿਸ ਵਿਚ ਕਾਫ਼ੀ ਸਮਾਂ ਲਗਦਾ ਹੈ। ਇਸ ਤੋਂ ਇਲਾਵਾ ਬੈਂਕ ਸ਼ਾਖ਼ਾਵਾਂ ਅਤੇ ਗਾਹਕ ਸੇਵਾ ਕੇਂਦਰ ਵੀ ਹਮੇਸ਼ਾ ਨਾਮਜ਼ਦਗੀ ਦੇ ਲਈ ਉਪਲਬਧ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਕਾਫ਼ੀ ਕਮ ਹੈ। 
ਕਿਸਾਨਾਂ ਨੂੰ ਇਹ ਨਹੀਂ ਦਸਿਆ ਜਾਂਦਾ ਕਿ ਉਨ੍ਹਾਂ ਨੂੰ ਕਲੇਮ ਕਿਉਂ ਮਿਲਿਆ ਹੈ ਜਾਂ ਕਿਉਂ ਨਹੀਂ ਮਿਲਿਆ ਹੈ। ਉਨ੍ਹਾਂ ਦੇ ਦਾਅਵਿਆਂ ਦੀ ਗਿਣਤੀ ਕਰਨ ਦਾ ਤਰੀਕਾ ਕੀ ਹੈ। ਸਰਵੇ ਦੇ ਅਨੁਸਾਰ 40.8 ਫ਼ੀਸਦੀ ਲੋਕ ਰਸਮੀ ਸਰੋਤਾਂ ਭਾਵ ਖੇਤੀ ਵਿਭਾਗ, ਬੀਮਾ ਕੰਪਨੀਆਂ ਜਾਂ ਗਾਹਕ ਸੇਵਾ ਕੇਂਦਰਾਂ ਤੋਂ ਸੂਚਨਾ ਇਕੱਠੀ ਕਰਦੇ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement