ਗੋਰਖ਼ਪੁਰ ਦੰਗਾ : ਸੁਪਰੀਮ ਕੋਰਟ ਵਲੋਂ ਯੋਗੀ ਸਰਕਾਰ ਨੂੰ ਨੋਟਿਸ
Published : Aug 20, 2018, 6:10 pm IST
Updated : Aug 20, 2018, 6:10 pm IST
SHARE ARTICLE
Supreme Court
Supreme Court

ਯੋਗੀ ਆਦਿਤਿਆਨਾਥ 'ਤੇ 2007 ਵਿਚ ਕਥਿਤ ਭੜਕਾਊ ਭਾਸ਼ਣ ਦੇ ਕੇ ਦੰਗੇ ਭੜਕਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ...

ਨਵੀਂ ਦਿੱਲੀ : ਯੋਗੀ ਆਦਿਤਿਆਨਾਥ 'ਤੇ 2007 ਵਿਚ ਕਥਿਤ ਭੜਕਾਊ ਭਾਸ਼ਣ ਦੇ ਕੇ ਦੰਗੇ ਭੜਕਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ। 2007 ਵਿਚ ਗੋਰਖ਼ਪੁਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਦੰਗੇ ਹੋਏ ਸਨ। ਯੋਗੀ ਆਦਿਤਿਆਨਾਥ 'ਤੇ ਇਸ ਵਿਚ ਸ਼ਾਮਲ ਹੋਣ ਅਤੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਸ ਮਾਮਲੇ ਵਿਚ ਦਾਇਰ ਇਕ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਯੋਗੀ ਆਦਿਤਿਆਨਾਥ ਸਰਕਾਰ ਨੂੰ ਸਵਾਲ ਕੀਤਾ ਕਿ

Yogi AdityanathYogi Adityanathਇਸ ਮਾਮਲੇ ਵਿਚ ਉਨ੍ਹਾਂ 'ਤੇ ਮੁਕੱਦਮਾ ਕਿਉਂ ਨਹੀਂ ਚਲਾਇਆ ਜਾਣਾ ਚਾਹੀਦਾ? ਅਦਾਲਤ ਨੇ ਸਰਕਾਰ ਨੂੰ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਦੇਣ ਲਈ ਆਖਿਆ ਹੈ। ਦਸ ਦਈਏ ਕਿ ਸੀਨੀਅਰ ਅਦਾਲਤ ਇਲਾਹਾਬਾਦ ਹਾਈਕੋਰਟ ਵਲੋਂ ਇਸ ਮਾਮਲੇ ਵਿਚ ਮੁਕੱਦਮਾ ਰੱਦ ਕਰਨ ਦੇ ਫ਼ੈਸਲੇ ਦੇ ਵਿਰੁਧ ਦਾਇਰ ਅਰਜ਼ੀ 'ਤੇ ਸੁਣਵਾਈ ਕਰ ਰਹੀ ਹੈ। ਇਹ ਅਰਜ਼ੀ ਪਰਵੇਜ਼ ਪਰਵਾਜ਼ ਅਤੇ ਅਸਦ ਹਯਾਤ ਨੇ ਦਾਇਰ ਕੀਤੀ ਹੈ। 2008 ਵਿਚ ਅਸਦ ਹਯਾਤ ਅਤੇ ਪਰਵੇਜ਼ ਨੇ ਸੀਬੀਆਈ ਜਾਂਚ ਨੂੰ ਲੈ ਕੇ ਹਾਈਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ ਸੀ।

Gorkhpur RiotsGorkhpur Riotsਇਸ ਅਰਜ਼ੀ ਦੇ ਲਟਕੇ ਰਹਿਣ ਦੌਰਾਨ ਮੁੱਖ ਸਕੱਤਰ (ਗ੍ਰਹਿ) ਦੁਆਰਾ ਮਈ 2017 ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। ਇਸ ਅਰਜ਼ੀ ਵਿਚ ਅਰਜ਼ੀਕਰਤਾਵਾਂ ਨੇ ਅਦਾਲਤ ਨੂੰ 2008 ਵਿਚ ਦਰਜ ਹੋਈ ਐਫਆਈਆਰ ਦੀ ਇਕ ਆਜ਼ਾਦ ਏਜੰਸੀ ਤੋਂ ਜਾਂਚ ਕਰਵਾਉਣ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਸੀ। ਅਰਜ਼ੀਕਰਤਾ ਨੇ ਦਲੀਲ ਦਿਤੀ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀ-ਸੀਆਈਡੀ ਕਰ ਰਹੀ ਹੈ ਅਤੇ ਸ਼ੱਕ ਹੈ ਕਿ ਰਾਜ ਦੀ ਪੁਲਿਸ ਇਸ ਮਾਮਲੇ ਵਿਚ ਨਿਰਪੱਖ ਨਾ ਰਹੇ, ਇਸ ਲਈ ਇਸ ਮਾਮਲੇ ਦੀ ਜਾਂਚ ਇਕ ਆਜ਼ਾਦ ਏਜੰਸੀ ਨੂੰ ਤਬਦੀਲ ਕੀਤੀ ਜਾਵੇ। 

Yogi AdityanathYogi Adityanathਉਤਰ ਪ੍ਰਦੇਸ਼ ਸਰਕਾਰ ਦੇ ਯੋਗੀ ਦੇ ਵਿਰੁਧ ਮੁਕੱਦਮੇ ਤੋਂ ਇਨਕਾਰ ਦੇ ਬਾਅਦ ਇਲਾਹਾਬਾਦ ਹਾਈਕੋਰਟ ਨੇ ਵੀ ਆਦਿਤਿਆਨਾਥ ਦੇ ਵਿਰੁਧ ਮੁਕੱਦਮਾ ਚਲਾਉਣ ਦੀ ਇਜਾਜ਼ਤ ਨਹੀਂ ਦਿਤੀ ਸੀ, ਜਿਸ ਤੋਂ ਬਾਅਦ ਪਰਵੇਜ਼ ਅਤੇ ਅਸਦ ਹਯਾਤ ਸੁਪਰੀਮ ਕੋਰਟ ਪਹੁੰਚੇ। ਜਨਵਰੀ 2007 ਵਿਚ ਰਾਜਕੁਮਾਰ ਅਗਰਹਰੀ ਨਾਮ ਦੇ ਇਕ ਲੜਕੇ ਦੀ ਹੱਤਿਆ ਹੋਈ ਸੀ। ਇਸ ਤੋਂ ਬਾਅਦ ਜਗ੍ਹਾ-ਜਗ੍ਹਾ ਤੋੜਫੋੜ ਅਤੇ ਹਿੰਸਾ ਹੋਈ। 

Supreme Court Supreme Courtਇਕ ਮਜ਼ਾਰ 'ਤੇ ਤੋੜਫੋੜ ਹੋਈ ਅਤੇ ਧਾਰਮਿਕ ਪੁਸਤਕਾਂ ਦਾ ਅਪਮਾਨ ਕੀਤਾ ਗਿਆ। ਇਸ ਹਿੰਸਾ ਵਿਚ ਯੋਗੀ ਆਦਿਤਿਆਨਾਥ ਮੁਲਜ਼ਮ ਬਣੇ। ਇਸ ਤੋਂ ਬਾਅਦ 27 ਜਨਵਰੀ ਨੂੰ ਯੋਗੀ ਨੇ ਗੋਰਖ਼ਪੁਰ ਰੇਲਵੇ ਸਟੇਸ਼ਨ ਦੇ ਸਾਹਮਣੇ ਭਾਸ਼ਣ ਦਿਤਾ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਕਿਸੇ ਹਿੰਦੂ ਦੇ ਮਾਰੇ ਜਾਣ 'ਤੇ ਐਫਆਈਆਰ ਨਹੀਂ ਕਰਵਾਵਾਂਗੇ। ਸਿੱਧੀ ਕਾਰਵਾਈ ਸ਼ੁਰੂ ਕਰਾਂਗੇ। ਇਹ ਗੱਲ ਮੋਬਾਈਲ ਨਾਲ ਫ਼ੈਲਾਅ ਦਿਓ। 

Yogi AdityanathYogi Adityanathਇਸ ਤੋਂ ਬਾਅਦ ਪੂਰੇ ਗੋਰਖ਼ਪੁਰ ਅਤੇ ਬਸਤੀ ਮੰਡਲ ਵਿਚ ਦੰਗਾ ਫੈਲਿਆ। ਅਰਜ਼ੀ ਵਿਚ ਯੋਗੀ ਵਲੋਂ ਦਿਤੇ ਗਏ ਕਥਿਤ ਭੜਕਾਊ ਭਾਸ਼ਣ ਨੂੰ ਦੰਗੇ ਦੀ ਵਜ੍ਹਾ ਦਸਿਆ ਗਿਆ ਸੀ, ਜਿਸ ਤੋਂ ਬਾਅਦ ਤਤਕਾਲੀਨ ਗੋਰਖ਼ਪੁਰ ਸਾਂਸਦ ਯੋਗੀ ਆਦਿਤਿਆਨਾਥ ਨੂੰ ਗ੍ਰਿਫ਼ਤਾਰ ਕਰਕੇ 11 ਦਿਨਾਂ ਦੀ ਪੁਲਿਸ ਕਸਟਡੀ ਵਿਚ ਵੀ ਰਖਿਆ ਗਿਆ ਸੀ। ਅਰਜ਼ੀ ਕਰਤਾ ਅਸਦ ਹਯਾਤ ਦਾ ਕਹਿਣਾ ਹੈ ਕਿ ਆਦਿਤਿਆਨਾਥ ਨੇ 27 ਜਨਵਰੀ ਨੂੰ ਗੋਰਖ਼ਪੁਰ ਰੇਲਵੇ ਸਟੇਸ਼ਨ ਦੇ ਸਾਹਮਣੇ ਮੁਸਲਿਮਾਂ ਦੇ ਵਿਰੁਧ ਬੇਹੱਦ ਭੜਕਾਉਣ ਵਾਲਾ ਭਾਸ਼ਣ ਦਿਤਾ ਸੀ।

Yogi AdityanathYogi Adityanathਉਸ ਦੌਰਾਨ ਕਈ ਹੋਰ ਹੋਰ ਭਾਜਪਾ ਨੇਤਾ ਵੀ ਮੌਜੂਦ ਸਨ। ਉਹ ਭਾਸ਼ਣ ਯੂ ਟਿਊਬ 'ਤੇ ਮੌਜੂਦ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਹੁਣ ਕੋਈ ਘਟਨਾ ਹੋਣ 'ਤੇ ਅਸੀਂ ਐਫਆਈਆਰ ਦਰਜ ਨਹੀਂ ਕਰਵਾਵਾਂਗੇ। ਜੇਕਰ ਇਕ ਹਿੰਦੂ ਮਾਰਿਆ ਜਾਂਦਾ ਹੈ ਤਾਂ ਉਸ ਦੇ ਬਦਲੇ ਦਸ ਮੁਸਲਮਾਨ ਮਾਰਾਂਗੇ। ਜ਼ਿਲ੍ਹਾ ਮੈਜਿਸਟ੍ਰੇਟ ਹਰੀਓਮ ਦੇ ਆਦੇਸ਼ 'ਤੇ ਉਨ੍ਹਾਂ ਨੂੰ ਅਗਲੇ ਦਿਨ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

Gorkhpur RiotsGorkhpur Riotsਇਸ ਦੇ ਅਗਲੇ ਦਿਨ ਆਦਿਤਿਆਨਾਥ ਨੇ ਕੁਸ਼ੀਨਗਰ ਵਿਚ ਅਜਿਹਾ ਹੀ ਭਾਸ਼ਣ ਦਿਤਾ। ਉਥੋਂ ਗੋਰਖ਼ਪੁਰ ਪਰਤਣ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਾਲਾਤ ਹੋਰ ਤਣਾਅਪੂਰਨ ਹੋ ਗਏ। ਫਿਰ ਤੋਂ ਧਾਰਮਿਕ ਸਥਾਨਾਂ ਸਮੇਤ ਪੂਰੇ ਇਲਾਕੇ ਵਿਚ ਤੋੜਫੋੜ ਅਤੇ ਅਗਜ਼ਨੀ ਹੋਈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement