
ਨਿਊਜੀਲੈਂਡ ਦੀ 'ਮਿਨਿਸਟਰ ਫਾਰ ਵੀਮੇਨ' ਜੂਲੀ ਐਨੀ ਜੈਂਡਰ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਤੱਕ ਆਪਣੇ ਆਪ ਸਾਈਕਲ ਚਲਾਕੇ ਪਹੁੰਚੀ...
ਨਿਊਜੀਲੈਂਡ ਦੀ 'ਮਿਨਿਸਟਰ ਫਾਰ ਵੀਮੇਨ' ਜੂਲੀ ਐਨੀ ਜੈਂਡਰ ਬੱਚੇ ਨੂੰ ਜਨਮ ਦੇਣ ਲਈ ਹਸਪਤਾਲ ਤੱਕ ਆਪਣੇ ਆਪ ਸਾਈਕਲ ਚਲਾਕੇ ਪਹੁੰਚੀ। ਤੁਹਾਨੂੰ ਦੱਸ ਦਈਏ ਕਿ ਜੂਲੀ 42 ਹਫਤਿਆਂ ਤੋਂ ਗਰਭਵਤੀ ਹਨ ਅਤੇ ਗਰੀਨ ਪਾਰਟੀ ਤੋਂ ਸੰਸਦ ਹਨ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਸਾਇਕਲ ਚਲਾਉਣਾ ਬਹੁਤ ਪਸੰਦ ਹੈ ਅਤੇ ਉਹ ਆਪ ਕਹਿੰਦੇ ਹਨ ਕਿ ਉਹ ਆਪਣਾ ਜ਼ਿਆਦਾਤਰ ਵੇਹਲਾ ਸਮਾਂ ਸਾਈਕਲ ਚਲਾਉਣ ਵਿਚ ਬਤੀਤ ਕਰਦੇ ਹਨ।
Women Julie Anne Genter cycles to hospital to give birthਬਚੇ ਨੂੰ ਜਨਮ ਦੇਣ ਲਈ ਆਪ ਖੁਦ ਸਾਈਕਲ 'ਤੇ ਹਸਪਤਾਲ ਜਾਣਾ ਕੋਈ ਘੱਟ ਕਾਬਿਲੇ ਤਰੀਫ਼ ਗੱਲ ਨਹੀਂ ਹੈ। ਉਨ੍ਹਾਂ ਨੇ ਆਪਣੇ ਘਰ ਤੋਂ ਆਕਲੈਂਡ ਸਿਟੀ ਹਸਪਤਾਲ ਤੱਕ ਦਾ ਸਫ਼ਰ ਜੋ ਕਿ ਇੱਕ ਕਿਲੋਮੀਟਰ ਸੀ, ਸਾਈਕਲ ਚਲਾਕੇ ਹੀ ਤੈਅ ਕੀਤਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਘੜੀ ਨੂੰ ਅਪਣੇ ਸ਼ੌਂਕ ਦੇ ਜ਼ਰੀਏ ਹੀ ਪੂਰਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਉਂਟ ਉੱਤੇ ਸਾਈਕਲ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ, ਗੱਡੀ ਵਿਚ ਸਪੋਰਟ ਕਰੂ ਲਈ ਜਗ੍ਹਾ ਨਹੀਂ ਸੀ।
Women Julie Anne Genter cycles to hospital to give birthਇਸ ਲਈ ਮੈਂ ਅਤੇ ਮੇਰੇ ਪਤੀ ਹਸਪਤਾਲ ਤੱਕ ਸਾਈਕਲ ਚਲਾਕੇ ਪਹੁੰਚੇ ਜੋ ਕਿ ਬਹੁਤ ਰੋਮਾਂਚਕ ਸੀ। ਹਾਲਾਂਕਿ ਇੱਕ ਪਾਰਟੀ ਮੈਂਬਰ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਤੱਕ ਬੱਚਾ ਪੈਦਾ ਨਹੀਂ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਜੂਲੀ ਐਸੋਸੀਏਟ ਟਰਾਂਸਪੋਰਟ ਮਿਨਿਸਟਰ ਵੀ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੂਲੀ ਦਾ ਕਈ ਵਾਰ ਗਰਭਪਾਤ ਹੋ ਚੁੱਕਿਆ ਹੈ ਜਿਸਤੋਂ ਉਹ ਕਾਫੀ ਪਰੇਸ਼ਾਨ ਵੀ ਸਨ। ਇਸ ਲਈ ਜੂਲੀ ਨੇ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਡਿਲੀਵਰੀ ਅਤੇ ਇਹ ਪਲ ਉਨ੍ਹਾਂ ਲਈ ਬਹੁਤ ਹੀ ਖਾਸ ਹੈ।