ਪਾਕਿ ਨਾਲ ਰਚਨਾਤਮਕ ਗੱਲਬਾਤ ਲਈ ਭਾਰਤ ਤਿਆਰ : ਮੋਦੀ ਨੇ ਇਮਰਾਨ ਨੂੰ ਲਿਖੀ ਚਿੱਠੀ
Published : Aug 20, 2018, 5:43 pm IST
Updated : Aug 20, 2018, 5:43 pm IST
SHARE ARTICLE
Imran Khan And Modi
Imran Khan And Modi

ਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿਚ ਅਪਣੇ ਨਵੇਂ ਚੁਣੇ ਗਏ ਹਮਅਹੁਦਾ ਇਮਰਾਨ ਖ਼ਾਨ ਨੂੰ ਇਕ ਚਿੱਠੀ ਭੇਜ ਕੇ ਕਿਹਾ ਹੈ ਕਿ ਭਾਰਤ ਉਨ੍ਹਾਂ ਦੇ ਦੇਸ਼ ਦੇ ਨਾਲ ਰਚਨਾਤਮਕ ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿਚ ਅਪਣੇ ਨਵੇਂ ਚੁਣੇ ਗਏ ਹਮਅਹੁਦਾ ਇਮਰਾਨ ਖ਼ਾਨ ਨੂੰ ਇਕ ਚਿੱਠੀ ਭੇਜ ਕੇ ਕਿਹਾ ਹੈ ਕਿ ਭਾਰਤ ਉਨ੍ਹਾਂ ਦੇ ਦੇਸ਼ ਦੇ ਨਾਲ ਰਚਨਾਤਮਕ ਅਤੇ ਸਾਰਥਿਕ ਗੱਲਬਾਤ ਦਾ ਇਛੁਕ ਹੈ। ਖ਼ਬਰ ਏਜੰਸੀ ਮੁਤਾਬਕ ਅਧਿਕਾਰ ਸੂਤਰਾਂ ਨੇ ਪੱਤਰ ਦਾ ਹਵਾਲਾ ਦਿੰਦੇ ਹੋਏ ਦਸਿਆ ਕਿ ਮੋਦੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਨਾਲ ਸ਼ਾਂਤੀਪੂਰਨ ਗੁਆਂਢੀ ਰਿਸ਼ਤਿਆਂ ਦੇ ਲਈ ਪ੍ਰਤੀਬੱਧ ਹੈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਅਤਿਵਾਦ ਤੋਂ ਮੁਕਤ ਦੱਖਣ ਏਸ਼ੀਆ ਦੇ ਲਈ ਕੰਮ ਕਰਨ ਦੀ ਲੋੜ 'ਤੇ ਵੀ ਜ਼ੋਰ ਦਿਤਾ।

imran khanimran khanਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਨੇ ਇਮਰਾਨ ਖ਼ਾਨ ਨੂੰ ਭੇਜੀ ਗਈ ਚਿੱਠੀ ਵਿਚ ਕਿਹਾ ਹੈ ਕਿ ਭਾਰਤ, ਪਾਕਿਸਤਾਨ ਦੇ ਨਾਲ ਰਚਨਾਤਮਕ ਅਤੇ ਸਾਰਥਿਕ ਗੱਲਬਾਤ ਕਰਨ ਦਾ ਇਛੁੱਕ ਹੈ। ਦਸ ਦਈਏ ਕਿ ਇਮਰਾਨ ਖ਼ਾਨ ਨੇ ਸ਼ੁਕਰਵਾਰ ਨੂੰ ਪਾਕਿਸਤਾਨ ਦੇ 22ਵੇਂ ਪ੍ਰਧਾਨ ਦੇ ਤੌਰ 'ਤੇ ਸਹੁੰ ਲਈ ਹੈ। ਉਧਰ ਕਾਂਗਰਸ ਨੇ ਪਾਕਿਸਤਾਨ ਪ੍ਰਤੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੀਤੀ ਨੂੰ ਲੈ ਕੇ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।

Narendra ModiNarendra Modiਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪਾਕਿਸਤਾਨ 'ਤੇ ਬੋਲਦਿਆਂ ਕਿਹਾ ਕਿ ਭਾਜਪਾ ਦੀ ਪਾਕਿ ਨੀਤੀ ਜਲੇਬੀ ਨੀਤੀ ਹੈ। ਸਰਕਾਰ ਦੀ ਪਾਕਿਸਤਾਨ ਨੀਤੀ ਕੀ ਹੈ? ਕਿਸੇ ਦਿਨ ਕਢਾਈ ਦੀ ਗੱਲ, ਕਿਸੇ ਦਿਨ ਬਰਿਆਨੀ ਖਾਣ ਚਲੇ ਜਾਣਾ, ਕਦੇ ਚਿੱਠੀ ਲਿਖਣਾ? ਪਾਕਿਸਤਾਨ ਦੇ ਨਾਲ ਸ਼ਾਂਤੀ ਬਹਾਲੀ ਲਈ ਕੀਤੇ ਗਏ ਹਰ ਯਤਨ ਵਿਚ ਕਾਂਗਰਸ, ਸਰਕਾਰ ਦੇ ਨਾਲ ਖੜ੍ਹੀ ਹੈ ਪਰ ਸਰਕਾਰ ਪਹਿਲਾਂ ਦੱਸੇ ਕਿ ਉਸ ਦੀ ਨੀਤੀ ਕੀ ਹੈ?  

imran Khanimran Khanਦਸ ਦਈਏ ਕਿ ਕਾਂਗਰਸ ਵੀ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਜੱਫ਼ੀ ਪਾ ਕੇ ਮਿਲਣ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਹੋਏ ਹਨ। ਕਾਂਗਰਸ ਨੂੰ ਵੀ ਇਸ ਦੇ ਲਈ ਵਿਰੋਧੀਆਂ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਇਸ ਹਰਕਤ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement