
ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਖ਼ਾਸ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੋਮਵਾਰ ਨੂੰ ਢਾਕਾ ਪਹੁੰਚੇ।
ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਦੇ ਵਿਚ ਖ਼ਾਸ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੋਮਵਾਰ ਨੂੰ ਢਾਕਾ ਪਹੁੰਚੇ। ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਨਵੀਂ ਦਿੱਲੀ ਤੋਂ ਢਾਕਾ ਵਿਚ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਣ ‘ਤੇ ਵਿਦੇਸ਼ ਮੰਤਰੀ ਦਾ ਸਵਾਗਤ ਉਹਨਾਂ ਦੇ ਬੰਗਲਾਦੇਸ਼ੀ ਹਮ-ਅਹੁਦਾ ਏਕੇ ਅਬਦੁਲ ਮੋਮੇਨ ਨੇ ਕੀਤਾ।
Foreign Minister Jaishankar Arrives in Bangladesh
ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੈਸ਼ੰਕਰ ਦੀ ਇਹ ਬੰਗਲਾਦੇਸ਼ ਦੀ ਪਹਿਲੀ ਯਾਤਰਾ ਹੈ। ਉੱਥੇ ਪਹੁੰਚਣ ਤੋਂ ਬਾਅਦ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਢਾਕਾ ਵਿਚ ਅਪਣੇ ਪ੍ਰਵਾਸ ਨੂੰ ਲੈ ਕੇ ਆਸ਼ਾਵਾਦੀ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਹ ਯਾਤਰਾ ਲਾਭਕਾਰੀ ਹੋਵੇਗੀ। ਉਹਨਾਂ ਕਿਹਾ ਕਿ ਇਸ ਦੌਰਾਨ ਭਾਰਤ-ਬੰਗਲਾਦੇਸ਼ ਦੇ ਵਿਸ਼ੇਸ਼ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣ ‘ਤੇ ਚਰਚਾ ਹੋਵੇਗੀ।
Bangladesh Foreign Minister and Dr AK Abdul Momen
ਇਕ ਮੀਹਨੇ ਵਿਚ ਦੋਵੇ ਦੇਸ਼ਾਂ ਵਿਚਕਾਰ ਇਹ ਦੂਜੀ ਉੱਚ ਪੱਧਰੀ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ 7-8 ਅਗਸਤ ਨੂੰ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖ਼ਾਨ ਨੇ ਨਵੀਂ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੁਵੱਲੀ ਗੱਲਬਾਤ ਕੀਤੀ ਸੀ। ਬੰਗਲਾਦੇਸ਼ ਦੀ ਦੋ ਦਿਨ ਦੀ ਯਾਤਰਾ ‘ਤੇ ਪਹੁੰਚੇ ਜੈਸ਼ੰਕਰ ਅਪਣੀ ਯਾਤਰਾ ਦੀ ਸ਼ੁਰੂਆਤ ਅੱਜ ਧਨਮੰਡੀ ਵਿਚ ‘ ਬੰਗਬੰਧੂ ਅਜਾਇਬ ਘਰ’ ਵਿਚ ਦੇਸ਼ ਦੇ ਸੰਸਥਾਪਕ ਬੰਗਬੰਧੂ ਸ਼ੇਖ ਮੁਜ਼ੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਦੇ ਕੇ ਕਰਨਗੇ। ਜੈਸ਼ੰਕਰ ਇਸ ਤੋਂ ਬਾਅਦ ਅਪਣੇ ਹਮ-ਅਹੁਦਾ ਮੋਮੇਨ ਨਾਲ ਬੈਠਕ ਕਰਨਗੇ ਅਤੇ ਦੁਪਹਿਰ ਮੌਕੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।