ਅਟਲ ਬਿਹਾਰੀ ਵਾਜਪਾਈ ਸਰਬ-ਪ੍ਰਵਾਨਤ ਆਗੂ ਸਨ : ਕੋਵਿੰਦ
Published : Aug 17, 2020, 12:38 pm IST
Updated : Aug 20, 2020, 12:42 pm IST
SHARE ARTICLE
Ramnath Kovind
Ramnath Kovind

ਰਾਮਨਾਥ ਕੋਵਿੰਦ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਬਰਸੀ ਮੌਕੇ ਭਾਰਤੀ ਸਭਿਆਚਾਰਕ ਸਬੰਧ ਪਰਿਸ਼ਦ ਵਿਚ ਉਨ੍ਹਾਂ ਦੇ ਚਿੱਤਰ ਦਾ ਉਦਘਾਟਨ ਕੀਤਾ

ਨਵੀਂ ਦਿੱਲੀ, 16 ਅਗੱਸਤ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਬਰਸੀ ਮੌਕੇ ਭਾਰਤੀ ਸਭਿਆਚਾਰਕ ਸਬੰਧ ਪਰਿਸ਼ਦ ਵਿਚ ਉਨ੍ਹਾਂ ਦੇ ਚਿੱਤਰ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਸਰਬ-ਪ੍ਰਵਾਨਤ ਆਗੂ ਦਸਿਆ। ਕੋਵਿਡ ਨੇ ਡਿਜੀਟਲ ਤਰੀਕੇ ਨਾਲ ਉਦਘਾਟਨ ਕੀਤਾ ਅਤੇ ਕਿਹਾ ਕਿ ਵਾਜਪਾਈ ਦੀ ਅਗਵਾਈ ਵਿਚ ਭਾਰਤ ਦਾ ਕਦ ਵਧਿਆ ਸੀ।

 ਰਾਸ਼ਟਰਪਤੀ ਨੇ ਕਿਹਾ, 'ਉਹ ਸ਼ਾਂਤੀ ਦੇ ਤਗੜੇ ਹਮਾਇਤੀ ਸਨ ਅਤੇ ਉਨ੍ਹਾਂ ਗੁਆਂਢੀ ਮੁਲਕਾਂ ਨਾਲ ਬਿਹਤਰ ਸਬੰਧਾਂ ਲਈ ਹਮੇਸ਼ਾ ਕੰਮ ਕੀਤਾ। ਉਨ੍ਹਾਂ ਔਖੀਆਂ ਤੋਂ ਔਖੀਆਂ ਹਾਲਤਾਂ ਦਾ ਸ਼ਾਂਤੀ ਨਾਲ ਸਾਹਮਣਾ ਕੀਤਾ।' ਕੋਵਿੰਦ ਨੇ ਕਿਹਾ ਕਿ ਅਪਣੇ ਕਿਰਦਾਰ ਨਾਲ ਵਾਜਪਾਈ ਨੇ ਸਾਰੀਆਂ ਰਾਜਸੀ ਪਾਰਟੀਆਂ ਅਤੇ ਜਨਤਕ ਜੀਵਨ ਵਿਚ ਸਰਗਰਮ ਲੋਕਾਂ ਨੂੰ ਇਹ ਸਿਖਾਇਆ ਕਿ ਦੇਸ਼ ਹਿੱਤ ਸੱਭ ਤੋਂ ਉਪਰ ਹਨ।

PhotoPhoto

ਇਸ ਲਈ ਉਹ 'ਵਿਆਪਕ ਰੂਪ ਵਿਚ ਪ੍ਰਵਾਨਯੋਗ' ਆਗੂ ਸਨ, ਉਨ੍ਹਾਂ ਨੂੰ ਸਾਰੇ ਚਾਹੁੰਦੇ ਸਨ। ਅਧਿਕਾਰਤ ਬਿਆਨ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਕਿ ਪੂਰੀ ਦੁਨੀਆਂ ਕੋਰੋਨਾ ਵਾਇਰਸ ਲਾਗ ਨਾਲ ਜੂਝ ਰਹੀ ਹੈ ਪਰ ਜਦ ਅਸੀਂ ਇਸ ਤੋਂ ਉਭਰ ਜਾਵਾਂਗੇ ਤਾਂ ਅਸੀਂ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਸਤੇ 'ਤੇ ਤੇਜ਼ੀ ਨਾਲ ਅੱਗੇ ਵਧਾਂਗੇ ਅਤੇ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਦੇ ਅਟਲ ਜੀ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਸਫ਼ਲ ਹੋਵਾਂਗੇ।  ਵਾਜਪਾਈ ਨੇ ਮਾਰਚ 1977 ਤੋਂ ਅਗੱਸਤ 1979 ਤਕ ਭਾਰਤੀ ਸਭਿਆਚਾਰਕ ਸਬੰਧ ਪਰਿਸ਼ਦ ਵਿਚ ਬਤੌਰ ਪ੍ਰਧਾਨ ਸੇਵਾਵਾਂ ਦਿਤੀਆਂ ਸਨ। ਉਸ ਵਕਤ ਉਹ ਵਿਦੇਸ਼ ਮੰਤਰੀ ਸਨ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement