ਸਾਵਧਾਨ! ਅਗਲੇ ਪੰਜ ਦਿਨ ਭਾਰੀ ਮੀਂਹ ਕਰੇਗਾ ਪਰੇਸ਼ਾਨ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ 
Published : Aug 20, 2020, 12:07 pm IST
Updated : Aug 20, 2020, 12:07 pm IST
SHARE ARTICLE
FILE PHOTO
FILE PHOTO

ਜੇਕਰ ਤੁਸੀਂ ਰਾਤ ਭਰ ਹੋਣ ਵਾਲੀ ਬਾਰਸ਼ ਨੂੰ ਲੈ ਕੇ ਚਿੰਤਤ ਹੋ ਤਾਂ ਇਸ ਖਬਰ ਨੂੰ  ਚੰਗੀ ਤਰ੍ਹਾਂ ਪੜ੍ਹ ਲਵੋ।

ਨਵੀਂ ਦਿੱਲੀ: ਜੇਕਰ ਤੁਸੀਂ ਰਾਤ ਭਰ ਹੋਣ ਵਾਲੀ ਬਾਰਸ਼ ਨੂੰ ਲੈ ਕੇ ਚਿੰਤਤ ਹੋ ਤਾਂ ਇਸ ਖਬਰ ਨੂੰ  ਚੰਗੀ ਤਰ੍ਹਾਂ ਪੜ੍ਹ ਲਵੋ।। ਮੀਂਹ ਦਾ ਕਹਿਰ ਜਾਰੀ ਰਹਿਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਅਗਲੇ ਪੰਜ ਦਿਨਾਂ ਤੱਕ ਮੱਧ ਭਾਰਤ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

Heavy RainHeavy Rain

ਰਾਸ਼ਟਰੀ ਰਾਜਧਾਨੀ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਨੂੰ ਭਾਰੀ ਬਾਰਸ਼ ਹੋਈ। ਦਿੱਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਭਾਰੀ ਬਾਰਸ਼ ਤੋਂ ਬਾਅਦ ਜਨਜੀਵਨ ਪ੍ਰਭਾਵਿਤ ਹੋਇਆ।

Heavy Rain Heavy Rain

ਆਈਐਮਡੀ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਦਿੱਲੀ ਵਿੱਚ ਸ਼ਾਮ 5.30 ਵਜੇ ਦਰਮਿਆਨੀ ਬਾਰਸ਼ ਹੋਈ ਅਤੇ ਅਗਲੇ 24 ਘੰਟਿਆਂ ਵਿੱਚ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਬਾਰਸ਼ ਕਾਰਨ ਦਿੱਲੀ, ਗੁੜਗਾਉਂ ਅਤੇ ਨੋਇਡਾ ਵਿਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਥਾਵਾਂ 'ਤੇ ਆਵਾਜਾਈ ਠੱਪ ਰਹੀ।

Heavy rain and hailstorms are likely in between june 6 and 9Heavy rain

ਆਈਐਮਡੀ ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਅਤੇ ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਉੜੀਸਾ ਦੇ ਉੱਤਰੀ ਤੱਟਵਰਤੀ ਖੇਤਰ ਵਿੱਚ ਘੱਟ ਦਬਾਅ ਵਾਲੇ ਖੇਤਰਾਂ ਦਾ ਗਠਨ ਕੀਤਾ ਗਿਆ ਹੈ। ਘੱਟ ਦਬਾਅ ਵਾਲੇ ਜ਼ੋਨ ਦਾ ਗਠਨ ਚੱਕਰਵਾਤ ਦੀ ਪਹਿਲੀ ਅਵਸਥਾ ਹੈ। ਅਗਲੇ 24 ਘੰਟਿਆਂ ਵਿੱਚ, ਇਹ ਪੱਛਮ ਵੱਲ ਜਾਣ ਅਤੇ ਪ੍ਰੈਸ਼ਰ ਜ਼ੋਨ ਬਣਨ ਦੀ ਉਮੀਦ ਹੈ।

RainRain

ਓਡੀਸ਼ਾ ਵਿੱਚ ‘ਭਾਰੀ ਤੋਂ ਭਾਰੀ ਬਾਰਸ਼’
ਆਈਐਮਡੀ ਨੇ ਕਿਹਾ ਕਿ ਇਨ੍ਹਾਂ ਸਥਿਤੀਆਂ ਦੇ ਪ੍ਰਭਾਵ ਕਾਰਨ ਉੜੀਸਾ ਵਿੱਚ ਬੁੱਧਵਾਰ ਨੂੰ ‘ਭਾਰੀ ਤੋਂ ਬਹੁਤ ਭਾਰੀ ਬਾਰਸ਼’ ਅਤੇ ‘ਬੇਹੱਦ ਭਾਰੀ ਬਾਰਸ਼’ ਦੀ ਸੰਭਾਵਨਾ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਛੱਤੀਸਗੜ੍ਹ ਵਿਚ 19-20 ਅਗਸਤ, ਪੂਰਬੀ ਮੱਧ ਪ੍ਰਦੇਸ਼ ਵਿਚ 20 ਅਗਸਤ ਨੂੰ, 21 ਅਗਸਤ ਨੂੰ ਅਤੇ ਪੱਛਮੀ ਮੱਧ ਪ੍ਰਦੇਸ਼ ਵਿਚ 22 ਅਗਸਤ ਨੂੰ ਪੂਰਬੀ ਰਾਜਸਥਾਨ ਵਿਚ 22 ਅਗਸਤ ਨੂੰ ਅਤੇ ਗੁਜਰਾਤ ਵਿਚ 22 ਅਤੇ 23 ਅਗਸਤ ਨੂੰ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement