ਕਾਂਗਰਸ ਨੇ ਲੋਕਤੰਤਰ ਨੂੰ ਮਜ਼ਬੂਤ ਅਤੇ ਦੇਸ਼ ਨੂੰ ਇੱਕਜੁੱਟ ਰੱਖਿਆ: ਅਸ਼ੋਕ ਗਹਿਲੋਤ
Published : Aug 20, 2021, 4:04 pm IST
Updated : Aug 20, 2021, 4:04 pm IST
SHARE ARTICLE
Ashok Gehlot
Ashok Gehlot

ਰਾਜੀਵ ਗਾਂਧੀ ਨੇ ਜੋ ਸੋਚ ਰੱਖੀ ਸੀ ਉਹ ਇਤਿਹਾਸ ਵਿਚ ਦਰਜ ਹੈ - ਗਹਿਲੋਤ

ਜੈਪੁਰ - ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਵਿਚ ਲੋਕਤੰਤਰ ਨੂੰ ਮਜ਼ਬੂਤ ​​ਕੀਤਾ ਹੈ ਅਤੇ ਦੇਸ਼ ਨੂੰ ਇੱਕਜੁਟ ਰੱਖਿਆ ਹੈ। ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਇਹ ਗੱਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਹੀ, ਜਿਨ੍ਹਾਂ ਨੇ ਇਹ ਸਵਾਲ ਕੀਤਾ ਸੀ ਕਿ 70 ਸਾਲਾਂ ਵਿਚ ਦੇਸ਼ ਵਿਚ ਕੀ ਹੋਇਆ। ਗਹਿਲੋਤ ਸ਼ੁੱਕਰਵਾਰ ਨੂੰ 'ਸੂਚਨਾ ਤਕਨਾਲੋਜੀ ਰਾਹੀਂ ਸੁਸ਼ਾਸਨ' ਵਿਸ਼ੇ 'ਤੇ ਰਾਜਸਥਾਨ ਇਨੋਵੇਸ਼ਨ ਵਿਜ਼ਨ (ਰਾਜੀਵ -2021) ਦੇ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

Rajiv GandhiRajiv Gandhi

ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਦੇਸ਼ ਦੇ ਵਿਕਾਸ ਵਿਚ ਕਾਂਗਰਸੀ ਨੇਤਾਵਾਂ ਦੇ ਯੋਗਦਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਸਾਡੇ ਦੇਸ਼ ਦੇ ਉਨ੍ਹਾਂ ਮਹਾਨ ਨੇਤਾਵਾਂ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਅਜ਼ਾਦੀ ਤੋਂ ਬਾਅਦ ਵੀ ਕੁਰਬਾਨੀਆਂ ਦਿੱਤੀਆਂ। ਜੇਲ੍ਹਾਂ ਵਿਚ ਬੰਦ ਰਹੇ ਤਾਂ ਕਿਤੇ ਜਾ ਕੇ ਅਜ਼ਾਦੀ ਮਿਲੀ ਸੀ। 

ashok gehlot and modiashok gehlot and modi

ਉਨ੍ਹਾਂ ਕਿਹਾ, “ਇਹ ਪੁੱਛਣਾ ਬਹੁਤ ਸੌਖਾ ਹੈ ਕਿ 70 ਸਾਲਾਂ ਵਿਚ ਕੀ ਕੀਤਾ? 70 ਸਾਲਾਂ ਵਿਚ, ਦੇਸ਼ ਨੂੰ ਇੱਕਜੁਟ ਰੱਖਿਆ, ਬਰਕਰਾਰ ਰੱਖਿਆ, ਲੋਕਤੰਤਰ ਨੂੰ ਮਜ਼ਬੂਤ ਰੱਖਿਆ। ਪਾਕਿਸਤਾਨ ਦੀ ਤਰ੍ਹਾਂ ਇੱਥੇ ਫੌਜੀ ਸ਼ਾਸਨ ਨਹੀਂ ਲੱਗਣ ਦਿੱਤਾ। ਇਸ ਲਈ ਸਾਡੇ ਇੱਥੇ ਸਰਕਾਰਾਂ ਬਣਦੀਆਂ ਹਨ, ਬਦਲਦੀਆਂ ਹਨ ਅਤੇ ਮੌਜੂਦਾ ਸਰਕਾਰ ਬਣੀ ਹੈ ਤਾਂ ਵੀ ਇਸ ਲਈ ਬਣੀ ਹੈ ਕਿਉਂਕਿ ਦੇਸ਼ ਵਿਚ ਲੋਕਤੰਤਰ ਦੀਆਂ ਜੜ੍ਹਾ ਮਜ਼ਬੂਤ ਰਹੀਆਂ ਹਨ। ਗਹਿਲੋਤ ਨੇ ਬਿਨ੍ਹਾਂ ਕਿਸੇ ਦਾ ਨਾਮ ਲਏ ਇਹ ਕਿਹਾ ਕਿ ਇਹ ਲੋਕ ਭੁੱਲ ਜਾਂਦੇ ਹਨ ਕਿ 70 ਸਾਲਾਂ ਵਿਚ ਕੀ ਕੀਤਾ। 

Ashok Gehlot. Congress General Secretary Ashok Gehlot 

ਨਵੀਂ ਪੀੜ੍ਹੀ ਤੋਂ ਇਤਿਹਾਸ ਜਾਣਨ ਅਤੇ ਉਸ ਤੋਂ ਸਿੱਖਣ ਦੇ ਬਾਰੇ ਵਿਚ ਗਹਿਲੋਤ ਨੇ ਕਿਹਾ, "ਇਤਿਹਾਸ ਉਹੀ ਲੋਕ ਬਣਾ ਪਾਉਂਦੇ ਨੇ ਜੋ ਇਤਿਹਾਸ ਨੂੰ ਸਮਝਦੇ ਹਨ, ਇਤਿਹਾਸ ਤੋਂ ਸਬਕ ਲੈਂਦੇ ਹਨ ਅਤੇ ਉਸ ਤੋਂ ਕੁੱਝ ਸਿੱਖਦੇ ਹਨ ਅਤੇ ਦੇਸ਼ ਦੀਆਂ ਮਹਾਨ ਪਰੰਪਰਾਵਾਂ ਨੂੰ ਅਪਣਾਉਂਦੇ ਹਨ। ਇਕ ਤਰ੍ਹਾਂ ਨਾਲ ਭਾਜਪਾ ਨੇਤਾਵਾਂ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ,' 'ਅਸੀਂ ਦੇਸ਼ ਦੀਆਂ ਮਹਾਨ ਪਰੰਪਰਾਵਾਂ ਦੀ ਗੱਲ ਕਰਦੇ ਹਾਂ, ਪਰ ਫਿਰ ਉਹ ਆਲੋਚਨਾ ਨੂੰ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ।

ਆਲੋਚਨਾ ਨੂੰ ਦੇਸ਼ਧ੍ਰੋਹ ਮੰਨ ਲਿਆ ਜਾਂਦਾ ਹੈ। ਜਿਸ ਤਰ੍ਹਾਂ ਨਾਲ ਦੇਸ਼ ਚੱਲ ਰਿਹਾ ਹੈ ਉਸ ਦੀ ਚਿੰਤਾ ਵੀ ਸਾਨੂੰ ਹੋਣੀ ਚਾਹੀਦੀ ਹੈ।” ਰਾਜੀਵ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਵਜੋਂ ਲਏ ਗਏ ਕ੍ਰਾਂਤੀਕਾਰੀ ਕਦਮਾਂ ਦਾ ਜ਼ਿਕਰ ਕਰਦਿਆਂ ਗਹਿਲੋਤ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਜੋ ਸੋਚ ਰੱਖੀ ਸੀ ਉਹ ਇਤਿਹਾਸ ਵਿਚ ਦਰਜ ਹੈ।

SHARE ARTICLE

ਏਜੰਸੀ

Advertisement

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM
Advertisement