
ਸਿਸੋਦੀਆ ਬੋਲੇ- ਮੈਨੂੰ ਜੇਲ੍ਹ ਭੇਜਣ ਦੀ ਹੋ ਰਹੀ ਤਿਆਰੀ
ਨਵੀਂ ਦਿੱਲੀ - ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਸੀਬੀਆਈ ਦੇ ਛਾਪੇ ਤੋਂ ਅਗਲੇ ਦਿਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ 'ਆਪ' ਸਰਕਾਰ 'ਤੇ ਹਮਲਾ ਬੋਲਿਆ ਹੈ। ਠਾਕੁਰ ਨੇ ਨਾ ਸਿਰਫ ਕੇਜਰੀਵਾਲ ਸਰਕਾਰ ਨੂੰ ਰਿਓੜੀ ਅਤੇ ਬੇਵੜੀ ਸਰਕਾਰ ਕਿਹਾ, ਬਲਕਿ ਸ਼ਰਾਬ ਘੁਟਾਲੇ ਵਿਚ ਸਿਸੋਦੀਆ ਦੇ ਨਾਮ 'ਤੇ ਵੀ ਵਿਅੰਗ ਕੱਸਿਆ ਕਿ ਹੁਣ ਮਨੀਸ਼ ਦੀ ਸਪੈਲਿੰਗ ਉਨ੍ਹਾਂ ਦੇ ਨਾਮ 'ਤੇ MO N E Y SHH ਹੋ ਗਈ ਹੈ।
Anurag Thakur
ਅਨੁਰਾਗ ਠਾਕੁਰ ਨੇ ਕਿਹਾ ਕਿ ਜੇਕਰ ਸ਼ਰਾਬ ਨੀਤੀ ਠੀਕ ਸੀ ਤਾਂ ਵਾਪਸ ਕਿਉਂ ਲਈ? ਤੁਹਾਡੀ ਹਾਲਤ ਅਜਿਹੀ ਸੀ ਕਿ ਜੇ ਚੋਰ ਨੂੰ ਅਪਣੀ ਹੀ ਦਾੜ੍ਹੀ ਵਿਚ ਤਿਨਕਾ ਦਿਖਿਆ ਤਾਂ ਚੋਰ ਨੇ ਅਪਣੀ ਹੀ ਦਾੜ੍ਹੀ ਮੁਨਵਾ ਲਈ। ਇਸੇ ਤਰ੍ਹਾਂ ਜਦੋਂ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਨੀਤੀ ਵਿੱਚ ਭ੍ਰਿਸ਼ਟਾਚਾਰ ਦੇਖਿਆ ਤਾਂ ਉਨ੍ਹਾਂ ਨੇ ਸ਼ਰਾਬ ਨੀਤੀ ਵਾਪਸ ਲੈ ਲਈ।
Manish Sisodia
ਕੇਂਦਰੀ ਮੰਤਰੀ ਨੇ ਸਵਾਲ ਉਠਾਇਆ, 'ਜੇਕਰ ਨਿਰਮਾਣ ਕੰਪਨੀਆਂ ਨੂੰ ਪ੍ਰਚੂਨ 'ਚ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਸੀ ਤਾਂ ਇਸ ਨੀਤੀ ਤਹਿਤ ਉਨ੍ਹਾਂ ਨੂੰ ਇਜਾਜ਼ਤ ਕਿਉਂ ਦਿੱਤੀ ਗਈ? ਕਾਰਟੈਲ ਕੰਪਨੀਆਂ ਨੂੰ ਠੇਕੇ ਕਿਉਂ ਦਿੱਤੇ ਗਏ?' ਬਲੈਕਲਿਸਟਡ ਕੰਪਨੀਆਂ ਨੂੰ ਠੇਕਾ ਦਿੱਤਾ ਗਿਆ ਸੀ ਜਾਂ ਨਹੀਂ? ਇਹ ਆਮ ਆਦਮੀ ਪਾਰਟੀ ਦੀ ਸਰਕਾਰ ਰੇਵੜੀ ਸਰਕਾਰ ਅਤੇ ਬੇਵੜੀ ਸਰਕਾਰ ਹੈ।
Anurag Thakur
ਦੱਸ ਦਈਏ ਕਿ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਆਬਕਾਰੀ ਸਕੀਮ ਸਭ ਤੋਂ ਵਧੀਆ ਸਕੀਮ ਹੈ। ਦੇਸ਼ ਵਿਚ ਇਹ ਇੱਕ ਮਿਸਾਲ ਹੋ ਸਕਦੀ ਹੈ। ਕੱਲ੍ਹ ਮੇਰੇ ਘਰ ਸੀਬੀਆਈ ਦਾ ਛਾਪਾ ਪਿਆ ਸੀ। ਸਾਰੇ ਅਫਸਰ ਚੰਗੇ ਸਨ। ਸਾਰਿਆਂ ਦਾ ਵਿਹਾਰ ਬਹੁਤ ਵਧੀਆ ਸੀ। ਮੈਂ ਉਨ੍ਹਾਂ ਤੋਂ ਪਰੇਸ਼ਾਨ ਨਹੀਂ ਸੀ। ਦੋ ਚਾਰ ਦਿਨਾਂ ਵਿਚ ਉਹ ਮੈਨੂੰ ਗ੍ਰਿਫ਼ਤਾਰ ਕਰ ਲੈਣਗੇ, ਜੇਲ੍ਹ ਵਿਚ ਪਾ ਦੇਣਗੇ।
ਸਿਸੋਦੀਆ ਨੇ ਕਿਹਾ ਕਿ ਕੱਲ੍ਹ ਮੈਂ ਬਿਨ ਬੁਲਾਏ, ਅਣਚਾਹੇ ਮਹਿਮਾਨਾਂ ਦੇ ਵਿਚਕਾਰ ਸੀ, ਜਿਨ੍ਹਾਂ ਨਾਲ ਕੋਈ ਰਹਿਣਾ ਪਸੰਦ ਨਹੀਂ ਕਰਦਾ। ਇਸ ਤੋਂ ਬਾਅਦ ਮੈਂ ਸੋਚਿਆ ਕਿ ਮੈਨੂੰ ਇੱਥੇ (ਪ੍ਰੋਗਰਾਮ ਵਿੱਚ) ਆਉਣਾ ਚਾਹੀਦਾ ਹੈ ਜਾਂ ਨਹੀਂ। ਮੈਂ ਸੋਚਿਆ ਕਿ ਮੈਂ ਇਹ ਕੰਮ ਕਰਨ ਲਈ ਹਾਂ ਨਾ ਕਿ ਉਹ ਜੋ ਕੱਲ੍ਹ ਕਰਨਾ ਪਿਆ। ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਸ਼ਰਾਬ ਨੀਤੀ ਸਭ ਤੋਂ ਵਧੀਆ ਹੈ।