ਖੁਸ਼ਖ਼ਬਰੀ: ਅਗਲੇ ਮਹੀਨੇ PF ਖਾਤਿਆਂ 'ਚ ਵਿਆਜ ਦਾ ਪੈਸਾ ਟਰਾਂਸਫਰ ਕਰੇਗੀ ਮੋਦੀ ਸਰਕਾਰ
Published : Aug 20, 2022, 3:17 pm IST
Updated : Aug 20, 2022, 3:17 pm IST
SHARE ARTICLE
PHOTO
PHOTO

8.1 ਫੀਸਦੀ ਦੇ ਹਿਸਾਬ ਨਾਲ ਖਾਤੇ 'ਚ ਆਵੇਗਾ PF ਦਾ ਵਿਆਜ

 

ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ 7 ਕਰੋੜ ਤੋਂ ਵੱਧ ਖਾਤਾ ਧਾਰਕਾਂ ਲਈ ਖੁਸ਼ਖਬਰੀ ਹੈ। ਪੀਐਫ ਖਾਤਾ ਧਾਰਕਾਂ ਦੇ ਬੈਂਕ ਖਾਤੇ ਵਿੱਚ ਜਲਦੀ ਹੀ ਵਿਆਜ ਦਾ ਪੈਸਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਪੀ.ਐੱਫ ਦੀ ਗਣਨਾ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ PF ਦਾ ਵਿਆਜ ਖਾਤੇ 'ਚ 8.1 ਫੀਸਦੀ ਦੀ ਦਰ ਨਾਲ ਆਵੇਗਾ।

EPFOEPFO

ਰਿਪੋਰਟਾਂ ਦੇ ਅਨੁਸਾਰ, ਤੁਹਾਡੇ ਪੀਐਫ ਖਾਤੇ ਵਿੱਚ ਵਿਆਜ ਦਾ ਪੈਸਾ ਸਤੰਬਰ ਦੇ ਅੰਤ ਤੱਕ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਫਿਲਹਾਲ EPFO ​​ਦੁਆਰਾ ਵਿਆਜ ਦੇ ਪੈਸੇ ਟ੍ਰਾਂਸਫਰ ਕਰਨ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ ਮਹੀਨੇ ਦੇ ਅੰਤ ਤੱਕ ਤੁਹਾਡੇ ਖਾਤੇ ਵਿੱਚ ਪੈਸੇ ਆ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੀ.ਐੱਫ 'ਤੇ ਵਿਆਜ ਦੀ ਗਣਨਾ ਕੀਤੀ ਗਈ ਹੈ।

 

 

EPFOEPFO

EPFO ਖਾਤੇ ਦਾ ਬੈਲੇਂਸ ਕਿਵੇਂ ਚੈੱਕ ਕੀਤਾ ਜਾਵੇ
ਇਸ ਤੋਂ ਪਹਿਲਾਂ ਤੁਸੀਂ ਆਸਾਨੀ ਨਾਲ ਆਪਣੇ PF ਖਾਤੇ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ PF ਖਾਤੇ ਦਾ ਬੈਲੇਂਸ ਚੈੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਆਸਾਨੀ ਨਾਲ ਆਪਣੇ ਬੈਲੇਂਸ ਦੀ ਜਾਂਚ ਕਰ ਸਕਦੇ ਹੋ। ਤੁਸੀਂ PF ਖਾਤੇ ਨਾਲ ਜੁੜੇ ਰਜਿਸਟਰ ਨੰਬਰ ਤੋਂ 011-22901406 'ਤੇ ਮਿਸਡ-ਕਾਲ ਕਰਕੇ ਅਜਿਹਾ ਕਰ ਸਕਦੇ ਹੋ। ਇਸ ਤੋਂ ਤੁਰੰਤ ਬਾਅਦ ਤੁਹਾਨੂੰ ਤੁਹਾਡੇ ਰਜਿਸਟਰਡ ਨੰਬਰ 'ਤੇ ਇੱਕ ਸੁਨੇਹਾ ਮਿਲੇਗਾ, ਜਿਸ ਵਿੱਚ ਪੀਐਫ ਬੈਲੇਂਸ ਦੀ ਜਾਣਕਾਰੀ ਮਿਲੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement