
ਕਪਤਾਨ ਓਲਗਾ ਕਾਰਮੋਨਾ ਨੇ ਖੇਡ ਦੇ 29ਵੇਂ ਮਿੰਟ ਵਿਚ ਸਪੇਨ ਲਈ ਜੇਤੂ ਗੋਲ ਕੀਤਾ
ਨਵੀਂ ਦਿੱਲੀ : ਸਪੇਨ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਫੀਫਾ ਮਹਿਲਾ ਵਿਸ਼ਵ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਸਿਡਨੀ ਓਲੰਪਿਕ ਸਟੇਡੀਅਮ ਵਿੱਚ ਐਤਵਾਰ (20 ਅਗਸਤ) ਨੂੰ ਖੇਡੇ ਗਏ ਫਾਈਨਲ ਮੈਚ ਵਿਚ ਸਪੇਨ ਨੇ ਇੰਗਲੈਂਡ ਨੂੰ 1-0 ਨਾਲ ਹਰਾਇਆ। ਕਪਤਾਨ ਓਲਗਾ ਕਾਰਮੋਨਾ ਨੇ ਖੇਡ ਦੇ 29ਵੇਂ ਮਿੰਟ ਵਿਚ ਸਪੇਨ ਲਈ ਜੇਤੂ ਗੋਲ ਕੀਤਾ। ਸਪੇਨ ਦੀ ਟੀਮ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ ਹੈ। ਦੂਜੇ ਪਾਸੇ ਇੰਗਲੈਂਡ ਦਾ ਪਹਿਲੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਖਾਸ ਗੱਲ ਇਹ ਸੀ ਕਿ ਦੋਵੇਂ ਟੀਮਾਂ ਪਹਿਲੀ ਵਾਰ ਇਸ ਮੈਗਾ ਈਵੈਂਟ ਦੇ ਫਾਈਨਲ 'ਚ ਪਹੁੰਚੀਆਂ ਸਨ।
ਇਸ ਜਿੱਤ ਨੇ ਲਾ ਰੋਜਾ (ਸਪੇਨੀ ਮਹਿਲਾ ਫੁੱਟਬਾਲ ਟੀਮ) ਨੂੰ ਉਸਦੀ ਪਹਿਲੀ ਵੱਡੀ ਅੰਤਰਰਾਸ਼ਟਰੀ ਟਰਾਫੀ ਦਿਤੀ। ਇਸ ਦੇ ਨਾਲ ਹੀ ਸਪੇਨ ਦੀ ਟੀਮ ਨੇ ਪਿਛਲੇ ਸਾਲ ਯੂਰਪੀਅਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਇੰਗਲੈਂਡ ਤੋਂ ਮਿਲੀ ਹਾਰ ਦਾ ਬਦਲਾ ਲੈ ਲਿਆ। ਫਾਈਨਲ ਮੈਚ ਵਿਚ, ਸਪੇਨ ਨੇ ਇੰਗਲੈਂਡ ਦੇ ਮੁਕਾਬਲੇ ਮਿਡਫੀਲਡ ਵਿਚ ਵਧੇਰੇ ਦਬਦਬਾ ਬਣਾਈ ਰੱਖਿਆ। ਅਜਿਹੇ 'ਚ ਇੰਗਲੈਂਡ ਨੂੰ ਗੋਲ ਕਰਨ ਦੇ ਇੰਨੇ ਮੌਕੇ ਨਹੀਂ ਮਿਲੇ। ਜੇਨੀ ਹਰਮੋਸੋ ਦੂਜੇ ਹਾਫ ਵਿੱਚ ਪੈਨਲਟੀ ਤੋਂ ਖੁੰਝਦੀ ਤਾਂ ਇੰਗਲੈਂਡ ਦੀ ਹਾਰ ਦਾ ਅੰਤਰ ਦੁੱਗਣਾ ਹੋ ਜਾਣਾ ਸੀ