
9 ਸਤੰਬਰ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਹੋਣੀ ਹੈ ਚੋਣ
ਨਵੀਂ ਦਿੱਲੀ : ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ ਐਨਡੀਏ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਸਬੰਧੀ ਐਲਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਹੋਈ ਸੰਸਦੀ ਬੋਰਡ ਦੀ ਬੈਠਕ ਦੌਰਾਨ ਕੀਤਾ ਗਿਆ। ਸੀਪੀ ਰਾਧਾਕ੍ਰਿਸ਼ਨਨ ਝਾਰਖੰਡ ਦੇ ਸਾਬਕਾ ਰਾਜਪਾਲ ਅਤੇ ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਰਾਜਪਾਲ ਵਜੋਂ ਉਨ੍ਹਾਂ ਲੰਬਾ ਪ੍ਰਸ਼ਾਸਨਿਕ ਤਜ਼ਰਬਾ।
ਸੀਪੀ ਰਾਧਾਕ੍ਰਿਸ਼ਨਨ ਦੇ ਬਾਰੇ ’ਚ
ਪੂਰਾ ਨਾਮ : ਚੰਦਰਪੁਰਮ ਪੋਨੁਸਾਮੀ ਰਾਧਾਕ੍ਰਿਸ਼ਨਨ
ਜਨਮ : 20 ਅਕਤੂਬਰ 1957 ਨੂੰ ਤਾਮਿਲਨਾਡੂ ’ਚ ਹੋਇਆ
ਪੜ੍ਹਾਈ : ਬਿਜਨਸ ਐਡਮਨਿਸਟ੍ਰੇਸ਼ਨ ’ਚ ਗ੍ਰੈਜੂਏਸ਼ਨ
ਰਾਜਨੀਤੀ ਦੀ ਸ਼ੁਰੂਆਤ
1974 ’ਚ ਭਾਰਤੀ ਜਨਸੰਘ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ
1966 ’ਚ ਤਾਮਿਲਨਾਡੂ ਭਾਜਪਾ ’ਚ ਸਕੱਤਰ ਦਾ ਅਹੁਦਾ ਸੰਭਾਲਿਆ
1998 ਅਤੇ 1999 ’ਚ ਕੋਇੰਬਟੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ
2004 ਤੋਂ 2007 ਦੌਰਾਨ ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਬਣੇ
ਰਾਜਪਾਲ ਅਤੇ ਉਪ ਰਾਜਪਾਲ ਵਜੋਂ
ਮੌਜੂਦਾ ਸਮੇਂ ’ਚ ਮਹਾਰਾਸ਼ਟਰ ਦੇ 21ਵੇਂ ਰਾਜਪਾਲ
ਝਾਰਖੰਡ ਦੇ ਨਾਲ-ਨਾਲ ਤੇਲੰਗਾਨਾ ਦੇ ਰਾਜਪਾਲ ਦਾ ਅਹੁਦਾ ਸੰਭਾਲਿਆ
ਪੁਡੂਚੇਰੀ ਦੇ ਉਪ ਰਾਜਪਾਲ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ ਸੀ.ਪੀ.ਰਾਧਾਕ੍ਰਿਸ਼ਨਨ
ਜ਼ਿਕਰਯੋਗ ਹੈ ਕਿ ਆਉਂਦੀ 9 ਸਤੰਬਰ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਣੀ ਹੈ। ਜਦਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 21 ਅਗਸਤ ਹੈ ਅਤੇ ਉਮੀਦਵਾਰ 25 ਅਗਸਤ ਤੱਕ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਉਪ ਰਾਸ਼ਟਰਪਤੀ ਦੀ ਚੋਣ ’ਚ ਰਾਜ ਸਭਾ ਦੇ 233 ਨਿਰਵਾਚਿਤ ਸੰਸਦ ਮੈਂਬਰ, ਰਾਜਸਭਾ ’ਚ ਮਨੋਨੀਤ 12 ਸੰਸਦ ਅਤੇ ਲੋਕ ਸਭਾ ਦੇ 543 ਸੰਸਦ ਮੈਂਬਰ ਵੋਟ ਪਾ ਸਕਦੇ ਹਨ।