ਕਰਜ਼ੇ ਵਿਚ ਡੁੱਬੀ ਮੋਦੀ ਸਰਕਾਰ!
Published : Sep 20, 2020, 8:20 am IST
Updated : Sep 20, 2020, 8:20 am IST
SHARE ARTICLE
Narendra Modi
Narendra Modi

ਕੁਲ ਕਰਜ਼ਾ ਵਧ ਕੇ 101.3 ਲੱਖ ਕਰੋੜ ਰੁਪਏ ਹੋਇਆ

ਨਵੀਂ ਦਿੱਲੀ :  ਮੋਦੀ ਸਰਕਾਰ ਕਰਜ਼ ਵਿਚ ਫਸਦੀ ਜਾ ਰਹੀ ਹੈ। ਕੇਂਦਰ ਸਰਕਾਰ ਦੀਆਂ ਕੁਲ ਦੇਣਦਾਰੀਆਂ ਜੂਨ 2020 ਦੇ ਅੰਤ ਤਕ ਵਧ ਕੇ 101.3 ਲੱਖ ਕਰੋੜ ਰੁਪਏ ਤਕ ਪਹੁੰਚ ਗਈਆਂ ਹਨ।

Narinder ModiNarendra Modi

ਇਹ ਜਾਣਕਾਰੀ ਜਨਤਕ ਕਰਜ਼ 'ਤੇ ਜਾਰੀ ਤਾਜ਼ਾ ਰਿਪੋਰਟ ਵਿਚ ਦਿਤੀ ਗਈ ਹੈ। ਇਕ ਸਾਲ ਪਹਿਲਾਂ ਜੂਨ 2019 ਦੇ ਅੰਤ ਵਿਚ ਸਰਕਾਰ ਦਾ ਕੁਲ ਕਰਜ਼ਾ 88.18 ਲੱਖ ਕਰੋੜ ਰੁਪਏ ਸੀ। ਪਬਲਿਕ ਡੈਟ ਮੈਨੇਜਮੈਂਟ ਦੀ ਤਿਮਾਹੀ ਰਿਪੋਰਟ ਦੇ ਅਨੁਸਾਰ ਜਨਤਕ ਕਰਜ਼ਾ ਜੂਨ 2020 ਦੇ ਅੰਤ ਵਿਚ ਸਰਕਾਰ ਦੇ ਕੁੱਲ ਬਕਾਏ ਦਾ 91.1 ਫ਼ੀਸਦ ਸੀ।

Narendra Modi Narendra Modi

 ਪ੍ਰਕਾਸ਼ਤ ਖ਼ਬਰਾਂ ਅਨੁਸਾਰ ਵਿਤ ਮੰਤਰਾਲੇ ਦੀ ਇਕ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਜੂਨ 2020 ਦੇ ਅੰਤ ਤਕ ਸਰਕਾਰ ਦੀ ਦੇਣਦਾਰੀ 101.3 ਲੱਖ ਕਰੋੜ ਹੋ ਗਈ ਹੈ।

moneymoney

ਮਾਰਚ 2020 ਤਕ ਇਹ ਕਰਜ਼ਾ 94.6 ਲੱਖ ਕਰੋੜ ਰੁਪਏ ਸੀ ਜੋ ਕਿ ਕੋਰੋਨਾ ਮਹਾਂਮਾਰੀ ਦੀ ਆਮਦ ਤੋਂ ਬਾਅਦ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਸਾਲ ਜੂਨ 2019 ਵਿਚ ਇਹ ਕਰਜ਼ਾ 88.18 ਲੱਖ ਕਰੋੜ ਸੀ।

Narendra Modi Narendra Modi

ਪਬਲਿਕ ਡੈਟ ਮੈਨੇਜਮੈਂਟ ਸੈਲ (ਪੀਡੀਐਮਸੀ) ਦੇ ਅੰਕੜਿਆਂ ਅਨੁਸਾਰ, ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ ਨਵੇਂ ਇਸ਼ੂ ਦੀ 16.87 ਸਾਲ
ਸੀ, ਜੋ ਹੁਣ ਘੱਟ ਕੇ 14.61 ਸਾਲ ਹੋ ਗਈ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਅਪ੍ਰੈਲ-ਜੂਨ 2020 ਦੌਰਾਨ ਨਕਦ ਪ੍ਰਬੰਧਨ ਬਿਲ ਜਾਰੀ ਕਰਕੇ 80,000 ਕਰੋੜ ਰੁਪਏ ਇਕੱਠੇ ਕੀਤੇ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement