
ਸਭ ਕੁੱਝ ਬਕਵਾਸ ਹੈ, ਨੌਕਰਸ਼ਾਹੀ ਘੁਮਾਉਂਦੀ ਹੈ। ਘੁੰਮਾ ਹੀ ਨਹੀਂ ਸਕਦੀ, ਉਨ੍ਹਾਂ ਦੀ ਔਕਾਤ ਕੀ ਹੈ?
ਨਵੀਂ ਦਿੱਲੀ - ਭਾਜਪਾ ਦੀ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਇਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਉਮਾ ਭਾਰਤੀ ਦਾ ਇਕ ਵੀਡੀਓ ਸਾਹਮਣਏ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਨੌਕਰਸ਼ਾਹੀ ਯਾਨੀ ਕਿ Bureaucracy ਨੂੰ ਚੱਪਲਾਂ ਚੁੱਕਣ ਵਾਲਾ ਦੱਸਿਆ ਹੈ। ਉਮਾ ਭਾਰਤੀ ਵੀਡੀਓ ਵਿਚ ਕਹਿ ਰਹੀ ਹੈ ਕਿ Bureaucracy ਕੁੱਝ ਵੀ ਨਹੀਂ ਹੁੰਦੀ, ਇਹ ਚੱਪਲਾਂ ਚੁੱਕਣ ਵਾਲੀ ਹੁੰਦੀ ਹੈ।
ब्यूरोक्रेसी कुछ नहीं होती,चप्पल उठाने वाली होती है..चप्पल उठाती है हमारी @umasribharti का बयान @ndtv @ndtvindia @manishndtv@GargiRawat @sanket @alok_pandey@vinodkapri pic.twitter.com/IRBQNA9vVe
— Anurag Dwary (@Anurag_Dwary) September 20, 2021
ਸਾਡੀਆਂ ਚੱਪਲਾਂ ਚੁੱਕਦੀ ਹੈ। ਸਿਰਫ ਅਸੀਂ ਇਸ ਦੇ ਲਈ ਸਹਿਮਤ ਹੋ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਕੀ ਸੋਚਦੇ ਹੋ, ਅਫਸਰਸ਼ਾਹੀ ਨੇਤਾ ਘੁਮਾਉਂਦੀ ਹੈ? ਨਹੀਂ, ਨਹੀਂ, ਗੱਲਬਾਤ ਪਹਿਲਾਂ ਪ੍ਰਾਈਵੇਟ ਵਿਚ ਹੁੰਦੀ ਹੈ, ਫਿਰ ਨੌਕਰਸ਼ਾਹੀ ਇਸ ਨੂੰ ਇੱਕ ਫਾਈਲ ਬਣਾ ਕੇ ਲਿਆਉਂਦੀ ਹੈ। ਸਾਨੂੰ ਪੁੱਛੋ, 11 ਸਾਲਾਂ ਤੋਂ ਕੇਂਦਰ ਵਿਚ ਮੰਤਰੀ ਰਹੇ, ਮੁੱਖ ਮੰਤਰੀ ਰਹੇ। ਪਹਿਲਾਂ ਅਸੀਂ ਗੱਲ ਕਰਦੇ ਹਾਂ, ਚਰਚਾ ਕਰਦੇ ਹਾਂ, ਫਿਰ ਫਾਈਲ ‘ਤੇ ਕਾਰਵਾਈ ਕੀਤੀ ਜਾਂਦੀ ਹੈ।
Uma Bharti
ਉਮਾ ਭਾਰਤੀ ਨੇ ਕਿਹਾ ਕਿ ਸਭ ਕੁੱਝ ਬਕਵਾਸ ਹੈ, ਨੌਕਰਸ਼ਾਹੀ ਘੁਮਾਉਂਦੀ ਹੈ। ਘੁੰਮਾ ਹੀ ਨਹੀਂ ਸਕਦੀ, ਉਨ੍ਹਾਂ ਦੀ ਔਕਾਤ ਕੀ ਹੈ? ਅਸੀਂ ਉਨ੍ਹਾਂ ਨੂੰ ਤਨਖਾਹ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਨਿਯੁਕਤੀਆਂ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਤਰੱਕੀਆਂ (ਪ੍ਰਮੋਸ਼ਨ ) ਅਤੇ Demotion ਦੇ ਰਹੇ ਹਾਂ। ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈ। ਅਸਲ ਗੱਲ ਇਹ ਹੈ ਕਿ ਅਸੀਂ ਆਪਣੀ ਰਾਜਨੀਤੀ ਨੌਕਰਸ਼ਾਹੀ ਦੇ ਬਹਾਨੇ ਕਰਦੇ ਹਾਂ।