ਜੇਪੀ ਨੱਢਾ ਨੇ ਕੀਤਾ ਏਮਜ਼ ਦਾ ਦੌਰਾ, 'ਕੋਰੋਨਾ ਵੈਕਸੀਨ ਅਭਿਆਨ ਹੋ ਰਿਹਾ ਹੈ ਸਫ਼ਲ'
Published : Sep 20, 2021, 4:04 pm IST
Updated : Sep 20, 2021, 4:04 pm IST
SHARE ARTICLE
JP Nadda visit to a vaccination centre at All India Institute of Medical Sciences
JP Nadda visit to a vaccination centre at All India Institute of Medical Sciences

'ਟੀਕਾਕਰਨ ’ਚ ਭਾਰਤ ਬਣਾ ਰਿਹਾ ਰਿਕਾਰਡ ਪਰ ਵਿਰੋਧੀ ਦਲ ਦਾ ਰਵੱਈਆ ਹਾਸੋਹੀਣ'

 

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਕੇਂਦਰ ਸਰਕਾਰ ਵਲੋਂ ਕੋਰੋਨਾ ਵਿਰੁੱਧ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਤੇ ਤੇਜ਼ ਮੁਹਿੰਮ ਕਰਾਰ ਦਿੱਤਾ। ਨੱਢਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਬਾਰੇ ਗੈਰ ਜ਼ਿੰਮੇਵਾਰ ਬਿਆਨ ਦੇਣ ਲਈ ਵਿਰੋਧੀ ਧਿਰ ਨੂੰ ‘ਆਤਮਚਿੰਤਨ’ ਕਰਨਾ ਚਾਹੀਦਾ। ਅੱਜ ਜੇਪੀ ਨੱਢਾ ਨੇ ਅਕਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਸਥਿਤ ਇਕ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੀ ਟੀਮ, ਸਿਹਤ ਰਾਜ ਮੰਤਰੀਆਂ, ਮੈਡੀਕਲ ਭਾਈਚਾਰੇ ਸਮੇਤ ਇਸ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।

JP Nadda Visit AIIMS JP Nadda Visit AIIMS

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ’ਤੇ 2.5 ਕਰੋੜ ਤੋਂ ਵੱਧ ਟੀਕਿਆਂ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ, ਜੋ ਇਕ ਵਿਸ਼ਵ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਸ ਨਾਲ  ਸਾਬਿਤ ਹੁੰਦਾ ਹੈ ਕਿ ਇਹ ਮੁਹਿੰਮ ਦੁਨੀਆ ਦੀ ਸਭ ਤੋਂ ਵੱਡੀ ਅਤੇ ਤੇਜ਼ ਮੁਹਿੰਮ ਹੈ। ਵਿਰੋਧੀ ਧਿਰਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ,‘‘17 ਸਤੰਬਰ ਨੂੰ 2.5 ਕਰੋੜ ਟੀਕਾਕਰਨ ਕੀਤੇ ਜਾਣ ’ਤੇ ਵਿਰੋਧੀ ਦਲਾਂ ਦੀ ਚੁੱਪੀ ’ਤੇ ਅਤੇ ਪਿਛਲੇ ਇਕ ਸਾਲ ’ਚ ਇਸ ਮੁਹਿੰਮ ਦੌਰਾਨ ਦਿੱਤੇ ਗਏ ਗੈਰ ਜ਼ਿੰਮੇਵਾਰ ਅਤੇ ਹਾਸੋਹੀਣ ਬਿਆਨ ਲਈ ਉਨ੍ਹਾਂ ਨੂੰ ਆਤਮਚਿੰਤਨ ਕਰਨਾ ਚਾਹੀਦਾ।

ਇਹ ਵੀ ਪੜ੍ਹੋ -  ਰਣਦੀਪ ਸੁਰਜੇਵਾਲਾ ਦਾ ਬਿਆਨ, ‘2022 ਦੀਆਂ ਚੋਣਾਂ ’ਚ ਸਿੱਧੂ ਤੇ CM ਚੰਨੀ ਹੋਣਗੇ ਪਾਰਟੀ ਦਾ ਚਿਹਰਾ’

JP Nadda Visit AIIMS JP Nadda Visit AIIMS

ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਜਿਹਾ ਕਰ ਕੇ ਉਨ੍ਹਾਂ ਨੇ ਸਮਾਜ ’ਤੇ ਕਿਸ ਤਰ੍ਹਾਂ ਦੀ ਛਾਪ ਛੱਡੀ ਹੈ ਅਤੇ ਲੋਕਤੰਤਰ ’ਚ ਉਨ੍ਹਾਂ ਦੀ ਕੀ ਭੂਮਿਕਾ ਰਹੀ ਹੈ।’ ਇਸ ਸਾਲ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤੋਂ ਬਾਅਦ ਨੱਢਾ ਨੇ ਅੱਜ ਦੂਜੀ ਵਾਰ ਏਮਜ਼ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟੀਕਾਕਰਨ ਕੇਂਦਰ ’ਤੇ ਲੋਕਾਂ ਨਾਲ ਹੀ ਨਰਸ ਅਤੇ ਹੋਰ ਸਿਹਤ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ। ਟੀਕਾਕਰਨ ਮੁਹਿੰਮ ਸਫ਼ਲ ਬਣਾਉਣ ਲਈ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਨੱਢਾ ਦਾ ਏਮਜ਼ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਮਦਿਨ ’ਤੇ ਭਾਜਪਾ ਵਲੋਂ ਸ਼ੁਰੂ ਕੀਤੀ ਗਈ ‘ਸੇਵਾ ਅਤੇ ਸਮਰਪਣ’ ਮੁਹਿੰਮ ਦਾ ਹਿੱਸਾ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement