
ਇੰਡੀਅਨ ਪ੍ਰੀਮੀਅਰ ਲੀਗ 2021 ਦਾ ਦੂਜਾ ਪੜਾਅ UAE ਵਿਚ 19 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ।
ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) 2021 ਦਾ ਦੂਜਾ ਪੜਾਅ UAE ਵਿਚ 19 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਮੁੰਬਈ ਇੰਡੀਅਨਜ਼ (MI) ਦੇ ਵਿਚਕਾਰ ਹੋਇਆ, ਜਿਸ ਵਿਚ ਚੇਨਈ ਨੇ ਮੁੰਬਈ ਨੂੰ 20 ਦੌੜਾਂ (Won by 20 runs) ਨਾਲ ਹਰਾਇਆ ਅਤੇ ਹਾਰਿਆ ਹੋਇਆ ਮੈਚ ਜਿੱਤ ਲਿਆ ਹੈ।
ਇਹ ਵੀ ਪੜ੍ਹੋ: ਨਵਾਂ CM ਬਣਦਿਆਂ ਹੀ ਤਬਾਦਲਿਆਂ ਦਾ ਸਿਲਸਿਲਾ ਸ਼ੁਰੂ, CMO ਵਿਚ ਹੋਈਆਂ ਨਵੀਆਂ ਤੈਨਾਤੀਆਂ
CSK vs MI
ਤੁਹਾਨੂੰ ਦੱਸ ਦੇਈਏ ਕਿ ਮੈਚ ਦੀ ਸ਼ੁਰੂਆਤ ਤੋਂ ਹੀ ਚੇਨਈ ਸੁਪਰ ਕਿੰਗਸ ਪਛੜਦੀ ਨਜ਼ਰ ਆ ਰਹੀ ਸੀ। ਅਖਰ ਵਿਚ ਇਸੇ ਟੀਮ ਨੇ ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਹਰਾਇਆ। ਪਹਿਲੇ ਤਿੰਨ ਓਵਰਾਂ ਵਿਚ ਤਿੰਨ ਵਿਕਟਾਂ ਅਤੇ ਇੱਕ ਖਿਡਾਰੀ ਦੇ ਸੱਟ ਲੱਗਣ ਤੋਂ ਬਾਅਦ, ਰਿਤੂਰਾਜ ਗਾਇਕਵਾੜ (Rituraj Gaikwad) (88) ਨੇ CSK ਦੀ ਪਾਰੀ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਮੁੰਬਈ ਨੂੰ 157 ਦੌੜਾਂ ਦਾ ਟੀਚਾ ਦਿੱਤਾ। ਮੁੰਬਈ 8 ਵਿਕਟਾਂ ਦੇ ਨੁਕਸਾਨ 'ਤੇ 136 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ: CM ਦੀ ਕੁਰਸੀ 'ਤੇ ਵਿਰਾਜਮਾਨ ਹੋਏ ਚਰਨਜੀਤ ਸਿੰਘ ਚੰਨੀ, ਸਿੱਧੂ ਨੇ ਲੱਡੂਆਂ ਨਾਲ ਕਰਵਾਇਆ ਮੂੰਹ ਮਿੱਠਾ
PHOTO
ਦੱਸ ਦੇਈਏ ਕਿ ਚੇਨਈ ਲਈ ਡਵੇਨ ਬ੍ਰਾਵੋ (Dwayne Bravo) ਨੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਦੀਪਕ ਚਾਹਰ ਨੇ 2, ਜੋਸ਼ ਹੇਜ਼ਲਵੁੱਡ ਅਤੇ ਸ਼ਾਰਦੁਲ ਠਾਕੁਰ ਨੇ ਇਕ-ਇਕ ਵਿਕਟ ਲਈ। ਰਿਤੂਰਾਜ ਗਾਇਕਵਾੜ ਅਤੇ ਰਵਿੰਦਰ ਜਡੇਜਾ (Ravinder Jadeja) ਨੇ ਪਹਿਲੇ ਪਾਵਰਪਲੇ ਵਿਚ 24 ਦੌੜਾਂ ’ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਚਾਰਜ ਸੰਭਾਲਿਆ। ਦੋਵਾਂ ਨੇ ਪੰਜਵੀਂ ਵਿਕਟ ਲਈ 81 ਦੌੜਾਂ ਜੋੜੀਆਂ। ਇਸ ਤੋਂ ਬਾਅਦ ਡਵੇਨ ਬ੍ਰਾਵੋ ਨੇ 8 ਗੇਂਦਾਂ ਵਿਚ 23 ਦੌੜਾਂ ਦੀ ਅਹਿਮ ਪਾਰੀ ਖੇਡ ਕੇ ਟੀਮ ਦਾ ਸਕੋਰ 150 ਦੇ ਪਾਰ ਪਹੁੰਚਾਇਆ ਅਤੇ ਰਿਤੂਰਾਜ ਗਾਇਕਵਾੜ ਨੇ ਅਜੇਤੂ 88 ਦੌੜਾਂ ਬਣਾਈਆਂ।