20 ਸਤੰਬਰ- ਜਾਣੋ ਭਾਰਤ ਤੇ ਸੰਸਾਰ ਦੀਆਂ ਕਿਹੜੀਆਂ ਇਤਿਹਾਸਿਕ ਘਟਨਾਵਾਂ ਜੁੜੀਆਂ ਹਨ ਇਸ ਤਰੀਕ ਨਾਲ 
Published : Sep 20, 2022, 1:47 pm IST
Updated : Sep 20, 2022, 1:47 pm IST
SHARE ARTICLE
File Photo
File Photo

1388: ਦਿੱਲੀ ਦੇ ਸੁਲਤਾਨ ਫ਼ਿਰੋਜ਼ ਤੁਗ਼ਲਕ ਤੀਜੇ ਦੀ ਮੌਤ ਹੋ ਗਈ।

 

ਚੰਡੀਗੜ੍ਹ - 20 ਸਤੰਬਰ ਦਾ ਦਿਨ ਭਾਰਤ ਦੇ ਇਤਿਹਾਸ 'ਚ ਬੜਾ ਅਹਿਮ ਥਾਂ ਰੱਖਦਾ ਹੈ। 1857 'ਚ ਇਸੇ ਦਿਨ ਆਖਰੀ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਨੂੰ ਆਤਮਸਮਰਪਣ ਕਰਨਾ ਪਿਆ ਸੀ, ਅਤੇ ਬ੍ਰਿਟਿਸ਼ ਮੇਜਰ ਹੋਸੌਨ ਨੇ ਉਹਨਾਂ ਨੂੰ ਫ਼ੜ ਲਿਆ ਸੀ। ਕੈਦੀ ਬਣਾ ਕੇ ਬਹਾਦੁਰ ਸ਼ਾਹ ਨੂੰ ਉਸੇ ਲਾਲ ਕਿਲ੍ਹੇ 'ਚ ਲਿਆਂਦਾ ਗਿਆ, ਜਿੱਥੋਂ ਕਦੇ ਉਸ ਦਾ ਹੁਕਮ ਚੱਲਿਆ ਕਰਦਾ ਸੀ। 

ਭਾਰਤ ਅਤੇ ਵਿਸ਼ਵ ਇਤਿਹਾਸ 'ਚ 20 ਸਤੰਬਰ ਦੀ ਤਰੀਕ 'ਚ ਦਰਜ ਅਹਿਮ ਘਟਨਾਵਾਂ ਹੇਠ ਲਿਖੇ ਅਨੁਸਾਰ ਹਨ:- 

1388: ਦਿੱਲੀ ਦੇ ਸੁਲਤਾਨ ਫ਼ਿਰੋਜ਼ ਤੁਗ਼ਲਕ ਤੀਜੇ ਦੀ ਮੌਤ ਹੋ ਗਈ।

1831: ਭਾਫ਼ ਨਾਲ ਚੱਲਣ ਵਾਲੀ ਪਹਿਲੀ ਬੱਸ ਦਾ ਨਿਰਮਾਣ ਹੋਇਆ। 

1856: ਭਾਰਤ ਦੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਸ਼੍ਰੀ ਨਰਾਇਣ ਗੁਰੂ ਦਾ ਜਨਮ ਹੋਇਆ।

1857: ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਨੇ ਆਤਮਸਮਰਪਣ ਕੀਤਾ। ਉਸ ਨੂੰ ਬੰਦੀ ਬਣਾ ਕੇ ਲਾਲ ਕਿਲ੍ਹੇ ਵਿੱਚ ਲਿਆਂਦਾ ਗਿਆ।

1878: ਮਦਰਾਸ ਦੇ ਅਖ਼ਬਾਰ 'ਦ ਹਿੰਦੂ' ਦੇ ਹਫ਼ਤਾਵਾਰੀ ਐਡੀਸ਼ਨ ਦਾ ਪ੍ਰਕਾਸ਼ਨ ਸ਼ੁਰੂ ਹੋਇਆ। ਐੱਸ. ਅਈਅਰ ਇਸ ਦੇ ਸੰਪਾਦਕ ਸਨ।

1933: ਸਮਾਜਿਕ ਕਾਰਕੁੰਨ ਅਤੇ ਭਾਰਤ ਦੀ ਅਜ਼ਾਦੀ ਲਈ ਕਾਰਜ ਕਰਨ ਵਾਲੀ ਅੰਗਰੇਜ਼ ਔਰਤ ਐਨੀ ਬੇਸੈਂਟ ਦਾ ਦਿਹਾਂਤ ਹੋ ਗਿਆ।

1942: ਭਾਰਤੀ ਮਹਿਲਾ ਸੁਤੰਤਰਤਾ ਸੈਨਾਨੀ ਕਨਕਲਤਾ ਬਰੂਆ ਦਾ ਦਿਹਾਂਤ ਹੋਇਆ।

1949: ਮਸ਼ਹੂਰ ਫ਼ਿਲਮ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਦਾ ਜਨਮ ਹੋਇਆ।

1983: ਐਪਲ ਸੈਟੇਲਾਈਟ ਨੇ ਕੰਮ ਕਰਨਾ ਬੰਦ ਕਰ ਦਿੱਤਾ।

1999: ਤਾਮਿਲ ਸਿਨੇਮਾ ਦੀ ਸੁਪਨਿਆਂ ਦੀ ਰਾਣੀ ਵਜੋਂ ਪ੍ਰਸਿੱਧ ਅਭਿਨੇਤਰੀ ਰਾਜਕੁਮਾਰੀ ਦਾ ਦਿਹਾਂਤ ਹੋਇਆ। ਉਸ ਦੀ ਫਿਲਮ ਹਰੀਦਾਸ ਚੇਨਈ ਦੇ ਸਿਨੇਮਾਘਰਾਂ ਵਿੱਚ 114 ਹਫ਼ਤੇ ਚੱਲੀ।

2001: ਅਮਰੀਕਾ ਨੇ 150 ਲੜਾਕੂ ਜਹਾਜ਼ ਖਾੜੀ ਵਿੱਚ ਉਤਾਰੇ।

2006: ਬ੍ਰਿਟੇਨ ਦੇ ਰਾਇਲ ਬੋਟੈਨਿਕ ਗਾਰਡਨ ਦੇ ਵਿਗਿਆਨੀਆਂ ਨੂੰ 200 ਸਾਲ ਪੁਰਾਣੇ ਬੀਜ ਉਗਾਉਣ ਵਿੱਚ ਕਾਮਯਾਬੀ ਹਾਸਲ ਹੋਈ। 

2018: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਵੇਟਲਿਫ਼ਟਰ ਮੀਰਾਬਾਈ ਚਾਨੂ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ।

2021: ਭਾਰਤੀ ਅਖਾੜਾ ਪ੍ਰੀਸ਼ਦ ਦੇ ਮੁਖੀ ਮਹੰਤ ਨਰੇਂਦਰ ਗਿਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਈ।

2021: ਚਰਨਜੀਤ ਸਿੰਘ ਚੰਨੀ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣੇ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement