
195 ਦੇਸ਼ਾਂ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜਨਰਲ ਅਸੈਂਬਲੀ ਵਿਚ ਸ਼ਾਮਲ ਹੋਣਗੇ।
ਭੁਵਨੇਸ਼ਵਰ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 13ਵੀਂ ਸਦੀ ਦੇ ਪ੍ਰਸਿੱਧ ਕੋਨਾਰਕ ਮੰਦਰ ਦੇ ਚੱਕਰ ਨੂੰ ਅਗਲੇ ਮਹੀਨੇ ਭਾਰਤ ਵਿਚ ਹੋਣ ਵਾਲੀ ਇੰਟਰਪੋਲ ਮਹਾਂਸਭਾ ਦਾ ਲੋਗੋ ਬਣਾਉਣ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦਾ ਧੰਨਵਾਦ ਕੀਤਾ ਹੈ।
ਸੀਬੀਆਈ ਨੇ ਹਾਲ ਹੀ ਵਿਚ ਲੋਗੋ ਦਾ ਉਦਘਾਟਨ ਕੀਤਾ, ਜਿਸ ਦੇ ਕੇਂਦਰ ਵਿਚ 'ਅਸ਼ੋਕ ਚੱਕਰ' ਦੇ ਨਾਲ ਇੱਕ ਗੋਲਾਕਾਰ ਤਿਰੰਗੇ ਦੇ ਪੱਤਿਆਂ ਵਾਲਾ ਚਿੱਤਰ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਸੀਬੀਆਈ ਇੰਟਰਪੋਲ ਦੀ 90ਵੀਂ ਮਹਾਂਸਭਾ ਦਾ ਆਯੋਜਨ ਕਰ ਰਹੀ ਹੈ।
ਪਟਨਾਇਕ ਨੇ ਟਵੀਟ ਕੀਤਾ, ''ਮੈਨੂੰ ਮਾਣ ਹੈ ਕਿ ਇੰਟਰਪੋਲ ਹੈੱਡਕੁਆਰਟਰ ਨੇ ਨਵੀਂ ਦਿੱਲੀ 'ਚ ਹੋਣ ਵਾਲੀ 90ਵੀਂ ਇੰਟਰਪੋਲ ਮਹਾਂਸਭਾ ਲਈ ਲੋਗੋ ਦਾ ਉਦਘਾਟਨ ਕੀਤਾ ਹੈ, ਜੋ ਕੋਨਾਰਕ ਮੰਦਰ ਦੇ ਰੱਥ ਦੇ ਪਹੀਏ ਤੋਂ ਪ੍ਰੇਰਿਤ ਹੈ। ਅੰਤਰਰਾਸ਼ਟਰੀ ਮੀਟਿੰਗ ਦੌਰਾਨ ਇਸ ਆਕ੍ਰਿਤੀ ਨੂੰ ਲੋਗੋ ਬਣਾਉਣ ਦੇ ਵਿਚਾਰ ਲਈ ਸੀਬੀਆਈ ਦਾ ਧੰਨਵਾਦ ਕੀਤਾ।'
ਇੰਟਰਪੋਲ ਨਾਲ ਤਾਲਮੇਲ ਕਰਨ ਵਾਲੀ ਸੀਬੀਆਈ ਭਾਰਤ ਦੀ ਰਾਸ਼ਟਰੀ ਏਜੰਸੀ ਹੈ। ਸੀਬੀਆਈ ਨੂੰ ਇਸ ਲੋਗੋ ਦਾ ਵਿਚਾਰ ਉੜੀਸਾ ਵਿਚ ਉੱਕਰੇ ਸੂਰਜ ਮੰਦਰ ਦੇ ਪਹੀਏ ਤੋਂ ਆਇਆ, ਜਿਸ ਦੀਆਂ 16 ਤੀਲੀਆਂ ਹਨ। ਇਹ ਮੰਦਰ ਦਾ ਨਿਰਮਾਣ ਸੂਰਜ ਦੇਵਤਾ ਦੇ ਰੱਥ ਦੇ ਰੂਪ ਵਿਚ ਪੱਥਰ ਨਾਲ ਬਣਿਆ ਹੈ।
195 ਦੇਸ਼ਾਂ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜਨਰਲ ਅਸੈਂਬਲੀ ਵਿਚ ਸ਼ਾਮਲ ਹੋਣਗੇ।