
13 ਮਾਰਚ, 1940 ਨੂੰ ਜਨਮੀ ਸਾਣੇ ਨੇ ਸ਼ਹਿਰ ਦੇ ਆਬਾਸਾਹਿਬ ਗਰਵਾਰੇ ਕਾਲਜ ਵਿਚ ਪ੍ਰੋਫੈਸਰ ਵਜੋਂ ਕੰਮ ਕੀਤਾ।
ਪੁਣੇ : ਪੁਣੇ ਦੇ ਕੇਂਦਰ ’ਚ ਸਥਿਤ ਅਪਣੇ ਜੱਦੀ ਘਰ ’ਚ ਬਿਜਲੀ ਤੋਂ ਬਿਨਾਂ ਦਹਾਕਿਆਂ ਤਕ ਰਹਿਣ ਵਾਲੀ ਮਸ਼ਹੂਰ ਬਨਸਪਤੀ ਵਿਗਿਆਨੀ ਅਤੇ ਸੇਵਾਮੁਕਤ ਪ੍ਰੋਫੈਸਰ ਡਾ. ਹੇਮਾ ਸਾਣੇ ਦਾ ਸ਼ੁਕਰਵਾਰ ਨੂੰ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। 13 ਮਾਰਚ, 1940 ਨੂੰ ਜਨਮੀ ਸਾਣੇ ਨੇ ਸ਼ਹਿਰ ਦੇ ਆਬਾਸਾਹਿਬ ਗਰਵਾਰੇ ਕਾਲਜ ਵਿਚ ਪ੍ਰੋਫੈਸਰ ਵਜੋਂ ਕੰਮ ਕੀਤਾ।
ਉਨ੍ਹਾਂ ਨੇ ਅਪਣਾ ਕੈਰੀਅਰ ਬੋਟਨੀ ਪੜ੍ਹਾਉਣ ਲਈ ਸਮਰਪਿਤ ਕੀਤਾ ਅਤੇ 30 ਤੋਂ ਵੱਧ ਕਿਤਾਬਾਂ ਵੀ ਲਿਖੀਆਂ। ਉਹ ਬੁਧਵਾਰ ਪੇਠ ਦੇ ਗੂੰਜਦੇ ਤੰਬਾੜੀ ਜੋਗੇਸ਼ਵਰੀ ਮੰਦਿਰ ਖੇਤਰ ਵਿਚ ਇਕ ਤੰਗ ਗਲੀ ਵਿਚ ਇਕ ਖਸਤਾ ‘ਵਾੜਾ’ ਵਿਚ ਰਹਿੰਦੀ ਸੀ। ਉਨ੍ਹਾਂ ਕੋਲ ਫਰਿੱਜ ਅਤੇ ਟੀ.ਵੀ. ਵਰਗੇ ਉਪਕਰਣ ਨਹੀਂ ਸਨ।