
ਵਿਸ਼ਵ ਹਿੰਦੂ ਪਰਿਸ਼ਦ ਨੇ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਿਆਗਰਾਜ ਕੀਤੇ ਜਾਣ ਉਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ..........
ਲਖਨਊ : ਵਿਸ਼ਵ ਹਿੰਦੂ ਪਰਿਸ਼ਦ ਨੇ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦਾ ਨਾਂ ਬਦਲ ਕੇ ਪ੍ਰਿਆਗਰਾਜ ਕੀਤੇ ਜਾਣ ਉਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰਖਦਿਆਂ ਫ਼ੈਜ਼ਾਬਾਦ ਦਾ ਨਾਂ ਬਦਲ ਕੇ ਵੀ 'ਸ੍ਰੀ ਅਯੋਧਿਆ' ਕੀਤਾ ਜਾਵੇ। ਪਰਿਸ਼ਦ ਦੇ ਬੁਲਾਰੇ ਸ਼ਰਦ ਸ਼ਰਮਾ ਨੇ ਸ਼ੁਕਰਵਾਰ ਨੂੰ ਕਿਹਾ, ''ਅੱਜ ਦੇਸ਼ ਦੀਆਂ ਕਈ ਸੜਕਾਂ, ਭਵਨ ਗ਼ੁਲਾਮੀ ਦੀ ਯਾਦ ਦਿਵਾਉਂਦੇ ਦਿਸ ਰਹੇ ਹਨ।
ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦੀ ਜ਼ਰੂਰ ਪ੍ਰਾਪਤ ਹੋਈ ਹੈ ਪਰ ਉਨ੍ਹਾਂ ਦੇ ਪ੍ਰਤੀਕ ਅਜੇ ਵੀ ਹਰ ਹਿੰਦੁਸਤਾਨੀ ਦੇ ਮਾਣ ਨੂੰ ਢਾਹ ਲਾਉਂਦੇ ਹਨ। ਮੌਜੂਦਾ ਸਰਕਾਰਾਂ ਭਾਵਨਾਵਾਂ ਨੂੰ ਸਮਝਣ ਅਤੇ ਭਵਿੱਖ ਦੀ ਪੀੜ੍ਹੀ ਨੂੰ ਇਨ੍ਹਾਂ ਗ਼ੁਲਾਮੀ ਦੇ ਪ੍ਰਤੀਕਾਂ ਤੋਂ ਮੁਕਤ ਕਰਨ।'' (ਪੀਟੀਆਈ)