
ਸਾਰੇ ਦੇਸ਼ ਵਿੱਚ 1250 ਕੇਂਦਰੀ ਵਿਦਿਆਲਿਆ ਤੇ 650 ਨਵੋਦਿਆ ਵਿਦਿਆਲਿਆ ਵਿੱਚ ਲਗਪਗ 15 ਲੱਖ ਵਿਦਿਆਰਥੀ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਸਕੂਲ ਕਾਲਜ ਮਾਰਚ ਤੋਂ ਹੀ ਬੰਦ ਹਨ ਪਰ ਹੁਣ ਦੇਸ਼ ਭਰ ਦੇ ਸਾਰੇ ਸਕੂਲ ਇੱਕ ਵਾਰ ਫਿਰ ਤੋਂ ਖੋਲ੍ਹਣ ਦੀ ਤਿਆਰੀ ਹੋ ਰਹੀ ਹੈ। ਦੱਸ ਦੇਈਏ ਕਿ ਹੁਣ ਜਲਦ ਹੀ ਕੇਂਦਰੀ ਵਿਦਿਆਲਿਆ ਤੇ ਨਵੋਦਿਆ ਵਿਦਿਆਲਿਆ ਵੀ ਖੁੱਲ੍ਹਣ ਜਾ ਰਹੇ ਹਨ। ਦਰਅਸਲ ਇਹ ਸਕੂਲ ਉੱਤਰ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼ ਵਿੱਚ ਦੋ ਨਵੰਬਰ ਤੋਂ ਖੋਲ੍ਹੇ ਜਾਣਗੇ।
ਗੌਰਤਲਬ ਹੈ ਕਿ ਸਾਰੇ ਦੇਸ਼ ਵਿੱਚ 1250 ਕੇਂਦਰੀ ਵਿਦਿਆਲਿਆ ਤੇ 650 ਨਵੋਦਿਆ ਵਿਦਿਆਲਿਆ ਵਿੱਚ ਲਗਪਗ 15 ਲੱਖ ਵਿਦਿਆਰਥੀ ਹਨ। ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸਕੂਲਾਂ ਨੂੰ 15 ਅਕਤੂਬਰ ਤੋਂ ਬਾਅਦ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ, ਸਿਰਫ 9ਵੀਂ ਤੋਂ 12ਵੀਂ ਕਲਾਸ ਦੇ ਬੱਚਿਆਂ ਨੂੰ ਬੁਲਾਉਣ ਦੀ ਇਜਾਜ਼ਤ ਹੈ। ਸਰਕਾਰ ਨੇ ਸਕੂਲ ਖੋਲ੍ਹਣ ਸਮੇਂ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਦਾ ਵੀ ਐਲਾਨ ਕੀਤਾ ਹੈ।
ਜਾਣੋ ਕੀ ਹਨ ਨਵੀਂ ਗਾਈਡਲਾਈਨ
1. ਵਿਦਿਆਰਥੀਆਂ ਲਈ ਪੂਰਾ ਮਾਸਕ ਤੇ ਦੋ ਗਜ਼ ਦਾ ਫਾਸਲਾ ਲਾਜ਼ਮੀ ਕਰ ਦਿੱਤਾ ਗਿਆ।
2. ਲੰਚ ਤੇ ਪਾਣੀ ਦੀਆਂ ਬੋਲੀਆਂ ਨਾਲ ਸੈਨੇਟਾਈਜ਼ਰ ਨੂੰ ਲਾਜ਼ਮੀ ਲਿਆਉਣਾ ਹੋਵੇਗਾ।
3. ਮਾਪਿਆਂ ਦੀ ਮਨਜ਼ੂਰੀ ਦੇ ਪ੍ਰਮਾਣ ਪੱਤਰ ਵੀ ਨਾਲ ਰੱਖਣਾ ਪਏਗਾ।
4. ਸਕੂਲ ਵਿੱਚ ਦਾਖਲੇ ਤੋਂ ਪਹਿਲਾਂ ਵਿਦਿਆਰਥੀਆਂ ਦੀ ਥਰਮਲ ਸਕ੍ਰੀਨਿੰਗ ਹੋਵੇਗੀ।