
ਹਾਈਕਮਾਨ ਨੂ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ: ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਦੇ ਵਿਚਕਾਰ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਆਪਣਾ ਅਹੁਦਾ ਛੱਡਣਾ ਚਾਹੁੰਦੇ ਹਨ। ਇਸ ਸਬੰਧੀ ਉਨ੍ਹਾਂ ਨੇ ਹਾਈਕਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਇੰਚਾਰਜ ਦੇ ਅਹੁਦੇ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਉਹ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਆਪਣੇ ਗ੍ਰਹਿ ਰਾਜ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ 'ਤੇ ਧਿਆਨ ਦੇ ਸਕਣ।
ਹੋਰ ਵੀ ਪੜ੍ਹੋ: ਲੁਟੇਰਿਆਂ ਦਾ ਸੁਨਿਆਰੇ ਨੇ ਕੀਤਾ ਬਹਾਦੁਰੀ ਨਾਲ ਸਾਹਮਣਾ, ਪਾਈਆਂ ਭਾਜੜਾਂ
Harish Rawat
ਹੋਰ ਵੀ ਪੜ੍ਹੋ: ਫਸਲ ਖ਼ਰਾਬ ਹੋਣ 'ਤੇ ਮਿਲੇਗਾ 50 ਹਜ਼ਾਰ ਪ੍ਰਤੀ ਹੈਕਟੇਅਰ ਮੁਆਵਜ਼ਾ - CM ਕੇਜਰੀਵਾਲ
ਰਾਵਤ ਨੇ ਫੇਸਬੁੱਕ ਤੇ ਇਕ ਪੋਸਟ ਵੀ ਜਾਰੀ ਕੀਤਾ ਹੈ। ਜਿਸ ਵਿਚ ਉਹਨਾਂ ਨੇ ਕਿਹਾ ਕਿ ਚੋਣਾਂ ਦਾ ਸਮਾਂ ਨੇੜੇ ਆ ਚੁੱਕਾ ਹੈ। ਇਸ ਦੌਰਾਨ ਪੰਜਾਬ ਤੇ ਉਤਰਾਖੰਡ ਦੋਹਾਂ ਸੂਬਿਆਂ ਵਿੱਚ ਚੋਣਾਂ ਹੋਣੀਆਂ ਹਨ। ਇਸ ਕਰਕੇ ਆਪਣੇ ਸੂਬੇ ਲਈ ਉਨ੍ਹਾਂ ਨੂੰ ਸਮਾਂ ਕੱਢ ਸਕਣਾ ਮੁਸ਼ਕਲ ਹੋ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ।
Harish Rawat
ਉਹਨਾਂ ਕਿਹਾ ਕਿ ਮੈਂ ਪੰਜਾਬ ਕਾਂਗਰਸ ਤੇ ਪੰਜਾਬ ਦੇ ਲੋਕਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਤੇ ਨੈਤਿਕ ਸਮਰਥਨ ਦਿੱਤਾ। ਉਹ ਆਪਣਾ ਪੂਰਾ ਧਿਆਨ ਉਤਰਾਖੰਡ ਵੱਲ ਦੇਣਾ ਚਾਹੁੰਦੇ ਹਨ। ਉਤਰਾਖੰਡ ਵਿੱਚ ਕੱਲ੍ਹ ਵਾਪਰੇ ਕੁਦਰਤੀ ਕਹਿਰ ਕੇ ਉਹ ਆਪਣੇ ਸੂਬੇ ਦੇ ਲੋਕਾਂ ਦੇ ਹੰਝੂ ਪੂੰਝਣ ਲਈ ਜਾਣਾ ਚਾਹੁੰਦੇ ਹਨ।
ਹੋਰ ਵੀ ਪੜ੍ਹੋ: ਡੇਂਗੂ ਬੁਖਾਰ: ਮਿਲ ਗਈ ਡੇਂਗੂ ਦੀ ਦਵਾਈ! ਦੇਸ਼ ਦੇ ਇਨ੍ਹਾਂ 20 ਸਥਾਨਾਂ 'ਤੇ ਕੀਤੇ ਜਾਣਗੇ ਟ੍ਰਾਇਲ