10 ਕਰੋੜ ਦਾ ਝੋਟਾ ‘ਗੋਲੂ-ਟੂ’ ਖੇਤੀ ਮੇਲੇ ’ਚ ਬਣਿਆ ਖਿੱਚ ਦਾ ਕੇਂਦਰ, ਸੈਲਫ਼ੀ ਲੈਣ ਵਾਲਿਆਂ ਦੀ ਲੱਗੀ ਭੀੜ
Published : Oct 20, 2022, 3:02 pm IST
Updated : Oct 20, 2022, 4:24 pm IST
SHARE ARTICLE
 10 crore jhota 'Golu-to' became the center of attraction in the agricultural fair
10 crore jhota 'Golu-to' became the center of attraction in the agricultural fair

ਝੋਟੇ ਦਾ ਗੋਲੂ-ਟੂ ਇਸ ਲਈ ਰੱਖਿਆ ਹੈ, ਕਿਉਂਕਿ ਇਸ ਦੇ ਦਾਦਾ ਦਾ ਨਾਂ ਗੋਲੂ-ਵਨ ਸੀ ਅਤੇ ਇਹ ਆਪਣੇ ਦਾਦਾ ਗੋਲੂ-ਵਨ ਤੋਂ ਵੀ ਸ਼ਾਨਦਾਰ ਹੈ

 

ਮੇਰਠ- ਸਰਦਾਰ ਵੱਲਭ ਭਾਈ ਪਟੇਲ ਯੂਨੀਵਰਸਿਟੀ ’ਚ ਸ਼ੁਰੂ ਹੋਏ 3 ਰੋਜ਼ਾ ਖੇਤੀ ਮੇਲੇ ਚ 10 ਕਰੋੜ ਰੁਪਏ ਦੀ ਕੀਮਤ ਵਾਲਾ ‘ਗੋਲੂ-ਟੂ’ ਨਾਮੀ ਝੋਟਾ ਬਣਿਆ ਕਿਸਾਨਾਂ ਦੀ ਖਿੱਚ ਦਾ ਕੇਂਦਰ। ਪਦਮਸ਼੍ਰੀ ਐਵਾਰਡੀ ਨਰਿੰਦਰ ਸਿੰਘ ਆਪਣੇ ਝੋਟੇ ਨੂੰ ਲੈ ਕੇ ਪਾਣੀਪਤ ਤੋਂ ਮੇਰਠ ’ਚ ਸ਼ੁਰੂ ਹੋਏ ਇਸ ਮੇਲੇ ਵਿਚ ਪਹੁੰਚਿਆ। ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਦੀ ਕੀਮਤ ਹੁਣ 10 ਕਰੋੜ ਰੁਪਏ ਹੋ ਗਈ ਹੈ। ਉਸ ਦੀ ਦੇਖਭਾਲ ਲਈ ਹਰ ਮਹੀਨੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ‘ਗੋਲੂ-ਟੂ’ ਤੋਂ ਕਾਫੀ ਆਮਦਨ ਵੀ ਹੁੰਦੀ ਹੈ।

ਨਰਿੰਦਰ ਨੇ ਦੱਸਿਆ ਕਿ ਇਹ ਝੋਟਾ ਹਰ ਰੋਜ਼ 25 ਲੀਟਰ ਦੁੱਧ,15 ਕਿਲੋ ਫ਼ਲ, 15 ਕਿਲੋ ਅਨਾਜ, 10 ਕਿਲੋ ਮਟਰ ਅਤੇ ਹਰਾ ਚਾਰਾ ਖਾਂਦਾ ਹੈ। ਇਸ ਨੂੰ ਹਰ ਸ਼ਾਮ ਸੈਰ ਕਰਨ ਲਈ ਵੀ ਲਿਜਾਇਆ ਜਾਂਦਾ ਹੈ। ਉਸ ਦੇ ਸਰੀਰ ਦੀ ਰੋਜ਼ਾਨਾ ਤੇਲ ਨਾਲ ਮਾਲਿਸ਼ ਵੀ ਕੀਤੀ ਜਾਂਦੀ ਹੈ। ਉਸ ਦਾ ਭਾਰ 15 ਕੁਇੰਟਲ ਹੈ। ਉਸ ਦਾ ਵੀਰਜ ਇਕ ਸਾਲ ’ਚ 25 ਲੱਖ ਰੁਪਏ ਵਿਚ ਵਿਕਦਾ ਹੈ। ਉਸ ਦੀ ਸੁਰੱਖਿਆ ਲਈ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਗੋਲੂ-ਟੂ ਦੀ ਉਮਰ 4 ਸਾਲ 6 ਮਹੀਨੇ ਹੈ। ਇਸ ਦੀ ਉੱਚਾਈ 5 ਫੁੱਟ 6 ਇੰਚ ਦੇ ਨੇੜੇ-ਤੇੜੇ ਅਤੇ ਲੰਬਾਈ 14 ਫੁੱਟ ਹੈ। ਨਰਿੰਦਰ ਮੁਤਾਬਕ ਮੇਲੇ ’ਚ ਗੋਲੂ-ਟੂ ਲਿਆਉਣ ਦਾ ਮਕਸਦ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ। 

ਮੇਲੇ ’ਚ ਝੋਟੇ ਨੂੰ ਵੇਖਣ ਲਈ ਲੋਕ ਵੱਡੀ ਗਿਣਤੀ ’ਚ ਮੌਜੂਦ ਸਨ। ਲੋਕ ਝੋਟੇ ਨਾਲ ਸੈਲਫੀ ਲੈਂਦੇ ਵੇਖੇ ਗਏ।  ਨਰਿੰਦਰ ਸਿੰਘ ਮੁਤਾਬਕ ਖਰੀਦਦਾਰਾਂ ਨੇ ਗੋਲੂ-ਟੂ ਦੀ ਕੀਮਤ 10 ਕਰੋੜ ਤੱਕ ਲਾਈ ਹੈ ਪਰ ਉਹ ਇਸ ਨੂੰ ਵੇਚਣ ਲਈ ਤਿਆਰ ਨਹੀਂ ਹਨ। ਕਿਸਾਨ ਮੇਲੇ ’ਚ ਆਉਣ ਵਾਲੇ ਲੋਕ ਝੋਟੇ ਦੀ ਕੱਦ-ਕਾਠੀ ਵੇਖ ਕੇ ਹੈਰਾਨ ਹਨ ਅਤੇ ਹਰ ਕੋਈ ਝੋਟੇ ਬਾਰੇ ਜਾਣਨਾ ਚਾਹੁੰਦਾ ਹੈ। ਨਰਿੰਦਰ ਨੇ ਇਹ ਵੀ ਦੱਸਿਆ ਕਿ ਉਸ ਨੇ ਝੋਟੇ ਦਾ ਗੋਲੂ-ਟੂ ਇਸ ਲਈ ਰੱਖਿਆ ਹੈ, ਕਿਉਂਕਿ ਇਸ ਦੇ ਦਾਦਾ ਦਾ ਨਾਂ ਗੋਲੂ-ਵਨ ਸੀ ਅਤੇ ਇਹ ਆਪਣੇ ਦਾਦਾ ਗੋਲੂ-ਵਨ ਤੋਂ ਵੀ ਸ਼ਾਨਦਾਰ ਹੈ। ਇਸ ਲਈ ਇਸ ਦਾ ਨਾਂ ਇਸ ਦੇ ਦਾਦਾ ’ਤੇ ਰੱਖਿਆ। 
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement