Maharashtra: ਭਾਜਪਾ ਨੇ ਮਹਾਰਾਸ਼ਟਰ ਲਈ 99 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
Published : Oct 20, 2024, 4:56 pm IST
Updated : Oct 20, 2024, 4:56 pm IST
SHARE ARTICLE
BJP has released the first list of 99 candidates in Maharashtra
BJP has released the first list of 99 candidates in Maharashtra

ਸਾਬਕਾ ਸੀਐਮ ਅਸ਼ੋਕ ਚਵਾਨ ਦੀ ਬੇਟੀ ਨੂੰ ਭੋਕਰ ਤੋਂ ਮਿਲੀ ਟਿਕਟ

Maharashtra:  ਭਾਜਪਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 99 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਗਪੁਰ ਦੱਖਣ ਪੱਛਮ ਤੋਂ, ਪ੍ਰਦੇਸ਼ ਭਾਜਪਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਕਾਮਠੀ ਤੋਂ, ਮੰਤਰੀ ਗਿਰੀਸ਼ ਮਹਾਜਨ ਜਾਮਨੇਰ ਤੋਂ, ਮੰਤਰੀ ਸੁਧੀਰ ਮੁਨਗੰਟੀਵਾਰ ਬੱਲਾਰਪੁਰ ਤੋਂ, ਆਸ਼ੀਸ਼ ਸ਼ੇਲਾਰ ਵਾਂਦਰੇ ਪੱਛਮੀ ਤੋਂ, ਮੰਗਲ ਪ੍ਰਭਾਤ ਲੋਢਾ ਮਾਲਾਬਾਰ ਹਿੱਲ ਤੋਂ ਚੋਣ ਲੜਨਗੇ। ਕੋਲਾਬਾ ਤੋਂ ਰਾਹੁਲ ਨਾਰਵੇਕਰ ਅਤੇ ਸਤਾਰਾ ਤੋਂ ਛਤਰਪਤੀ ਸ਼ਿਵੇਂਦਰ ਰਾਜੇ ਭੋਸਲੇ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਸਾਬਕਾ ਸੀਐਮ ਅਸ਼ੋਕ ਚਵਾਨ ਦੀ ਬੇਟੀ ਨੂੰ ਭੋਕਰ ਤੋਂ ਟਿਕਟ ਮਿਲੀ ਹੈ
 ਭਾਜਪਾ ਨੇ ਨਾਂਦੇੜ ਜ਼ਿਲ੍ਹੇ ਦੀ ਭੋਕਰ ਵਿਧਾਨ ਸਭਾ ਸੀਟ ਤੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਅਸ਼ੋਕ ਚਵਾਨ ਦੀ ਧੀ ਸ਼੍ਰੀਜਯਾ ਚਵਾਨ ਨੂੰ ਟਿਕਟ ਦਿੱਤੀ ਹੈ।

ਆਸ਼ੀਸ਼ ਸ਼ੈਲਾਰ ਨੂੰ ਵਾਂਦਰਾ ਵੈਸਟ ਤੋਂ ਮਿਲੀ ਟਿਕਟ

ਭਾਜਪਾ ਨੇ ਵਾਂਦਰੇ ਪੱਛਮੀ ਤੋਂ ਮੁੰਬਈ ਇਕਾਈ ਦੇ ਮੁਖੀ ਆਸ਼ੀਸ਼ ਸ਼ੇਲਾਰ ਨੂੰ ਟਿਕਟ ਦਿੱਤੀ ਹੈ। ਆਸ਼ੀਸ਼ ਸ਼ੇਲਾਰ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।

ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਕੋਲਾਬਾ ਤੋਂ ਉਮੀਦਵਾਰ

ਭਾਜਪਾ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਸੁਰੇਸ਼ ਨਾਰਵੇਕਰ ਨੂੰ ਕੋਲਾਬਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੂੰ ਸੁਪਰੀਮ ਕੋਰਟ ਨੇ ਸ਼ਿਵ ਸੈਨਾ ਦੇ ਵਿਧਾਇਕਾਂ ਦੀਆਂ ਅਯੋਗਤਾ ਪਟੀਸ਼ਨਾਂ 'ਤੇ ਫੈਸਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement