ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ
Published : Nov 20, 2020, 12:40 pm IST
Updated : Nov 20, 2020, 12:40 pm IST
SHARE ARTICLE
Haryana Health Minister Anil Vij takes trial dose of Bharat Biotech's COVID-19 vaccine
Haryana Health Minister Anil Vij takes trial dose of Bharat Biotech's COVID-19 vaccine

ਵੈਕਸੀਨ ਦੇਣ ਤੋਂ ਪਹਿਲਾਂ ਟੀਮ ਨੇ ਐਂਟੀਬਾਡੀ ਅਤੇ ਆਰ.ਟੀ.ਪੀ.ਆਰ. ਜਾਂਚ ਲਈ ਉਨ੍ਹਾਂ ਦੇ ਸੈਂਪਲ ਲਏ।

ਨਵੀਂ ਦਿੱਲੀ - ਕੋਰੋਨਾ ਨਾਲ ਜੰਗ 'ਚ ਭਾਰਤ ਬਾਇਓਟੇਕ ਦੀ ਕੋਵੈਕਸੀਨ ਦਾ ਅੱਜ ਸ਼ੁੱਕਰਵਾਰ ਤੋਂ ਤੀਜਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੀ ਉਨ੍ਹਾਂ ਵਲੰਟੀਅਰ 'ਚ ਸ਼ਾਮਲ ਹਨ, ਜਿਨ੍ਹਾਂ ਉੱਪਰ ਇਸ ਵੈਕਸੀਨ ਦਾ ਟ੍ਰਾਇਲ ਹੋ ਰਿਹਾ ਹੈ। ਅਨਿਲ ਵਿਜ ਨੇ ਕਿਹਾ ਸੀ ਕਿ ਤੀਜੇ ਪੜਾਅ 'ਚ ਲਗਭਗ 26 ਹਜ਼ਾਰ ਲੋਕਾਂ 'ਤੇ ਟ੍ਰਾਇਲ ਕੀਤਾ ਜਾਵੇਗਾ।

Moderna’s VaccineCorona Vaccine

ਮੈਂ ਇਸ ਲਈ ਆਪਣਾ ਨਾਂ ਵੀ ਦਿੱਤਾ ਹੈ। ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਹਰਿਆਣਾ ਦੇ ਰੋਹਤਕ ਤੋਂ ਸ਼ੁਰੂ ਹੋ ਗਿਆ ਹੈ। ਅਨਿਲ ਵਿਜ ਨੂੰ ਅੰਬਾਲਾ ਕੈਂਟ ਸਥਿਤ ਨਾਗਰਿਕ ਹਸਪਤਾਲ 'ਚ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਵੈਕਸੀਨ ਦੇਣ ਤੋਂ ਪਹਿਲਾਂ ਟੀਮ ਨੇ ਐਂਟੀਬਾਡੀ ਅਤੇ ਆਰ.ਟੀ.ਪੀ.ਆਰ. ਜਾਂਚ ਲਈ ਉਨ੍ਹਾਂ ਦੇ ਸੈਂਪਲ ਲਏ। ਦੇਸ਼ 'ਚ ਕੁੱਲ 25 ਹਜ਼ਾਰ 800 ਲੋਕਾਂ 'ਤੇ ਵੈਕਸੀਨ ਦਾ ਟ੍ਰਾਇਲ ਹੋਣਾ ਹੈ।

Anil VijAnil Vij

ਪੀ.ਜੀ.ਆਈ. ਰੋਹਤਕ ਦੇ ਵਾਈਸ ਚਾਂਸਲਰ ਨੇ ਕਿਹਾ ਸੀ ਕਿ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ। ਪਹਿਲੇ 200 ਵਲੰਟੀਅਰ ਨੂੰ ਡੋਜ਼ ਦਿੱਤੀ ਗਈ। ਪੀ.ਜੀ.ਆਈ. ਰੋਹਤਕ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਵੈਕਸੀਨ ਦੀ 2 ਡੋਜ਼ ਹੋਣਗੀਆਂ। ਪਹਿਲੀ ਡੋਜ ਦੇਣ ਦੇ 28 ਦਿਨਾਂ ਬਾਅਦ ਦੂਜੀ ਡੋਜ਼ ਦਿੱਤੀ ਜਾਵੇਗੀ। ਸਾਨੂੰ ਉਮੀਦ ਹੈ ਕਿ ਵੈਕਸੀਨ 90 ਫੀਸਦੀ ਤੋਂ ਵੱਧ ਕਾਰਗਰ ਹੋਵੇਗੀ।

Biotech Indian CompanyBiotech Indian Company

ਦੱਸਣਯੋਗ ਹੈ ਕਿ ਭਾਰਤ ਬਾਇਓਟੇਕ ਇੰਡੀਅਨ ਕੰਪਨੀ ਹੈ, ਜੋ ਕੋਵੈਕਸੀਨ ਦੇ ਨਾਂ ਨਾਲ ਕੋਰੋਨਾ ਦੀ ਵੈਕਸੀਨ 'ਤੇ ਕੰਮ ਕਰ ਰਹੀ ਹੈ। ਭਾਰਤ ਬਾਇਓਟੇਕ ਵੈਕਸੀਨ ਦਾ ਨਿਰਮਾਣ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨਾਲ ਮਿਲ ਕੇ ਕਰ ਰਹੀ ਹੈ। ਦੇਸ਼ 'ਚ ਕੁੱਲ 25 ਹਜ਼ਾਰ 800 ਲੋਕਾਂ 'ਤੇ ਵੈਕਸੀਨ ਦਾ ਟ੍ਰਾਇਲ ਹੋਣਾ ਹੈ। ਇਸ ਦੌਰਾਨ ਉਨ੍ਹਾਂ 'ਚ ਐਂਟੀਬਾਡੀ ਦੀ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement