
ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ, ਹਥਿਆਰ ਵੀ ਬਰਾਮਦ
ਅਨੰਤਨਾਗ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ। ਇਹ ਮੁਕਾਬਲਾ ਅਨੰਤਨਾਗ ਜ਼ਿਲ੍ਹੇ ਦੇ ਬਿਜਬਿਹਾਰਾ ਇਲਾਕੇ ਵਿੱਚ ਹੋਇਆ। ਮੁਕਾਬਲੇ 'ਚ ਮਾਰੇ ਗਏ ਅੱਤਵਾਦੀ ਦੀ ਪਛਾਣ ਕੁਲਗਾਮ ਦੇ ਹਾਈਬ੍ਰਿਡ ਅੱਤਵਾਦੀ ਸੱਜਾਦ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਜਾਂਚ ਲਈ ਐਤਵਾਰ ਸਵੇਰੇ ਅਨੰਤਨਾਗ ਜ਼ਿਲ੍ਹੇ ਦੇ ਬਿਜਬਿਹਾਰਾ ਇਲਾਕੇ 'ਚ ਪਹੁੰਚੀ ਸੀ। ਜਦੋਂ ਸਰਚ ਪਾਰਟੀ ਸ਼ੱਕੀ ਟਿਕਾਣੇ ਵੱਲ ਪਹੁੰਚੀ ਤਾਂ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ ਕੁਲਗਾਮ ਦਾ ਹਾਈਬ੍ਰਿਡ ਅੱਤਵਾਦੀ ਲਸ਼ਕਰ ਦਾ ਸੱਜਾਦ ਤਾਂਤਰੇ ਮਾਰਿਆ ਗਿਆ।
ਹਾਈਬ੍ਰਿਡ ਅੱਤਵਾਦੀ ਸੱਜਾਦ ਤਾਂਤਰੇ ਲੁਕਣ ਦੀ ਨਿਸ਼ਾਨਦੇਹੀ ਲਈ ਸਰਚ ਪਾਰਟੀ ਦੇ ਨਾਲ ਗਿਆ ਸੀ। ਟਵਿੱਟਰ 'ਤੇ ਮੁਕਾਬਲੇ ਦੀ ਜਾਣਕਾਰੀ ਦਿੰਦੇ ਹੋਏ ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਸੱਜਾਦ ਨੇ 13 ਨਵੰਬਰ ਨੂੰ ਅਨੰਤਨਾਗ 'ਚ ਦੂਜੇ ਸੂਬਿਆਂ ਦੇ ਦੋ ਮਜ਼ਦੂਰਾਂ 'ਤੇ ਹਮਲਾ ਕੀਤਾ ਸੀ। ਹਮਲੇ ਵਿੱਚ ਦੋਵੇਂ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ।
ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਮਜ਼ਦੂਰ ਛੋਟਾ ਪ੍ਰਸਾਦ ਦੀ 18 ਨਵੰਬਰ ਨੂੰ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅੱਤਵਾਦੀ ਸੱਜਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਮੈਡਿਉਲ ਦੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਸੀ। ਉਸ ਦੇ ਖੁਲਾਸੇ 'ਤੇ ਅਪਰਾਧ ਦੌਰਾਨ ਵਰਤਿਆ ਹਥਿਆਰ (ਪਿਸਟਲ) ਅਤੇ ਵਾਹਨ ਵੀ ਬਰਾਮਦ ਕੀਤਾ ਗਿਆ ਸੀ। ਇਸ ਮਾਡਿਊਲ ਦੇ ਹੋਰ ਅੱਤਵਾਦੀ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਜ਼ੋਰਾਂ 'ਤੇ ਚੱਲ ਰਹੀ ਹੈ।