
Mathura Accident News: ਸਾਰੇ ਵਿਦਿਆਰਥੀ ਇੱਕੋ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਦੂਜੇ ਸਾਲ ਦੇ ਵਿਦਿਆਰਥੀ ਸਨ।
ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਨਿੱਜੀ ਬੱਸ ਨੇ ਕਾਲਜ ਜਾ ਰਹੇ ਚਾਰ ਬਾਈਕ ਸਵਾਰ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ 3 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ 'ਚ ਜ਼ਖਮੀ ਹੋਏ ਨੌਜਵਾਨ ਦੀ ਆਗਰਾ ਦੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਹਾਦਸਾ ਮੰਗਲਵਾਰ ਦੁਪਹਿਰ 12 ਵਜੇ ਵਾਪਰਿਆ, ਚਾਰ ਦੋਸਤ ਇੱਕ ਹੀ ਬਾਈਕ 'ਤੇ ਇੱਕ ਕਾਰ ਨੂੰ ਓਵਰਟੇਕ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੂੰ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਟੱਕਰ ਮਾਰ ਦਿੱਤੀ। ਸਾਰੇ ਵਿਦਿਆਰਥੀ ਇੱਕੋ ਕਾਲਜ ਵਿੱਚ ਬੀਐਸਸੀ ਐਗਰੀਕਲਚਰ ਦੇ ਦੂਜੇ ਸਾਲ ਦੇ ਵਿਦਿਆਰਥੀ ਸਨ।
ਇਹ ਘਟਨਾ ਮਥੁਰਾ ਜ਼ਿਲ੍ਹੇ ਦੇ ਮਗੋਰਾ ਥਾਣਾ ਖੇਤਰ ਦੇ ਜਾਜਮ ਪੱਟੀ ਦੇ ਕੋਲ ਵਾਪਰੀ। ਚਾਰੇ ਦੋਸਤ ਰੋਜ਼ਾਨਾ 80 ਕਿਲੋਮੀਟਰ ਦੂਰ ਕਾਲਜ ਜਾਂਦੇ ਸਨ। ਮ੍ਰਿਤਕਾਂ ਵਿਚ ਰਿਤੇਸ਼ (22), ਮੁਕੁਲ (21) ਪਿੰਡ ਸ਼ੇਰਗੜ੍ਹ, ਚੇਤਨ (21) ਵਾਸੀ ਭਰਤਪੁਰ ਅਤੇ ਰਾਮਕੇਸ਼ (23) ਸ਼ਾਮਲ ਹਨ। ਇਹ ਚਾਰੋਂ ਇੱਕ ਹੀ ਬਾਈਕ 'ਤੇ ਭਰਤਪੁਰ ਤੋਂ ਮਥੁਰਾ ਆ ਰਹੇ ਸਨ।