ਜ਼ਮੀਨ ਤੇ ਏਅਰਕਰਾਫਟ ਨੂੰ ਨਹੀਂ ਪਹੁੰਚਿਆ ਬਹੁਤਾ ਨੁਕਸਾਨ
ਜੈਸਲਮੇਰ : ਭਾਰਤੀ ਹਵਾਈ ਫ਼ੌਜ ਦਾ ਇਕ ‘ਰਿਮੋਟ ਪਾਇਲਟਡ ਜਹਾਜ਼’ ਜੋ ਕਿ ਰੁਟੀਨ ਸਿਖਲਾਈ ’ਤੇ ਸੀ। ਇੰਜਣ ਫੇਲ੍ਹ ਹੋਣ ਤੋਂ ਬਾਅਦ ਰਾਜਸਥਾਨ ਦੇ ਜੈਸਲਮੇਰ ਨੇੜੇ ਸੁਰੱਖਿਅਤ ਉਤਰਿਆ। ‘ਰਿਮੋਟ ਪਾਇਲਟਡ ਜਹਾਜ਼’ ਦੇ ਖਾਲੀ ਖੇਤ ਵਿਚ ਉਤਰਨ ਕਾਰਨ ਜ਼ਮੀਨ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ‘ਰਿਮੋਟ ਪਾਇਲਟਡ ਜਹਾਜ਼ ਨੂੰ ਵੀ ਬਹੁਤ ਘੱਟ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਭਾਰਤੀ ਹਵਾਈ ਫ਼ੌਜ ਵੱਲੋਂ ਦਿੱਤੀ ਗਈ ਹੈ।
