
ਪ੍ਰਯਾਗਰਾਜ ਵਿਚ ਹੋਣ ਵਾਲੇ ਕੁੰਭ ਮੇਲੇ ਵਿਚ ਵਿਸ਼ਵ ਹਿੰਦੂ ਪ੍ਰਿਸ਼ਦ.....
ਨਵੀਂ ਦਿੱਲੀ (ਭਾਸ਼ਾ): ਪ੍ਰਯਾਗਰਾਜ ਵਿਚ ਹੋਣ ਵਾਲੇ ਕੁੰਭ ਮੇਲੇ ਵਿਚ ਵਿਸ਼ਵ ਹਿੰਦੂ ਪ੍ਰਿਸ਼ਦ ਵਲੋਂ ਆਯੋਜਿਤ ਹੋਣ ਵਾਲੀ ਧਰਮ ਸੰਸਦ ਇਸ ਵਾਰ ਬੇਹੱਦ ਖਾਸ ਹੋਣ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਇਸ ਧਰਮ ਸੰਸਦ ਵਿਚ ਸ਼ਾਮਲ ਹੋਣ ਲਈ ਰਾਸ਼ਟਰੀ ਸਵੈਸੇਵਕ ਸੰਘ ਪ੍ਰਮੁੱਖ ਮੋਹਨ ਭਾਗਵਤ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸੁਨੇਹਾ ਭੇਜਿਆ ਗਿਆ ਹੈ। ਵੀਐਚਪੀ ਦੀ ਰਾਮ ਮੰਦਰ ਉਸਾਰੀ ਨੂੰ ਲੈ ਕੇ ਉਚ ਅਧਿਕਾਰੀ ਕਮੇਟੀ ਪਹਿਲਾਂ ਹੀ ਸਾਫ਼ ਕਰ ਚੁੱਕੀ ਹੈ ਕਿ ਜੇਕਰ ਸਰਕਾਰ ਧਰਮ ਸੰਸਦ ਤੋਂ ਪਹਿਲਾਂ ਸੰਸਦ ਦੇ ਮੌਜੂਦਾ ਸ਼ੈਸ਼ਨ ਵਿਚ ਰਾਮ ਮੰਦਰ ਉਸਾਰੀ ਲਈ ਕਨੂੰਨ ਬਣਾਉਣ ਲਈ ਬਿਲ ਜਾਂ ਆਦੇਸ਼ ਨਹੀਂ ਲਿਆਉਂਦੀ ਤਾਂ ਧਰਮ
Amit Shah-Mohan Bhagwat
ਸੰਸਦ ਵਿਚ ਵੀਐਚਪੀ ਅਤੇ ਸੰਤ ਸਮਾਜ ਰਾਮ ਮੰਦਰ ਦੀ ਉਸਾਰੀ ਲਈ ਵੱਡਾ ਫੈਸਲਾ ਲਵੇਂਗੀ। ਅਜਿਹੇ ਵਿਚ ਧਰਮ ਸੰਸਦ ਵਿਚ ਅਮਿਤ ਸ਼ਾਹ ਦੀ ਹਾਜ਼ਰੀ ਬਹੁਤ ਹੀ ਮਹੱਤਵਪੂਰਨ ਹੋਵੇਗੀ। ਇਸ ਸਾਲ 18 ਸਤੰਬਰ ਨੂੰ ਦਿੱਲੀ ਵਿਚ ਸੰਘ ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਸੀ ਕਿ ਰਾਮ ਮੰਦਰ ਦੀ ਉਸਾਰੀ ਲਈ ਕੇਂਦਰ ਸਰਕਾਰ ਦੁਆਰਾ ਸੰਸਦ ਵਿਚ ਕਨੂੰਨ ਜਾਂ ਆਦੇਸ਼ ਲਿਆਇਆ ਜਾਣਾ ਚਾਹੀਦਾ ਹੈ, ਕਿਉਂਕਿ ਕੋਰਟ ਵਿਚ ਇਹ ਮਾਮਲਾ ਕਈ ਦਹਾਕਿਆਂ ਤੋਂ ਲਟਕਿਆ ਹੋਇਆ ਹੈ।
Amit Shah-Mohan Bhagwat
ਭਾਗਵਤ ਨੇ ਇਹ ਬਿਆਨ ਦੇ ਕੇ ਰਾਮ ਮੰਦਰ ਉਤੇ ਇਕ ਵਾਰ ਫਿਰ ਤੋਂ ਸਿਆਸਤ ਗਰਮਾ ਦਿਤੀ। ਰੇਲਵੇ ਨੇ ਕੁੰਭ ਮੇਲੇ ਲਈ 700 ਕਰੋੜ ਦੀ ਲਾਗਤ ਨਾਲ 41 ਪ੍ਰਿਯੋਜਨਾਵਾਂ ਸ਼ੁਰੂਆਤ ਕੀਤੀ ਹੈ। ਰੇਲਵੇ ਦੇ ਇਕ ਉਚ ਅਧਿਕਾਰੀ ਦੇ ਮੁਤਾਬਕ ਇਨ੍ਹਾਂ ਵਿਚੋਂ 29 ਯੋਜਨਾਵਾਂ ਦਾ ਕੰਮ ਪੂਰਾ ਹੋ ਗਿਆ ਹੈ। ਬਾਕੀ ਦੀਆਂ ਯੋਜਨਾਵਾਂ ਉਤੇ ਕੰਮ ਚੱਲ ਰਿਹਾ ਹੈ। ਇਸ ਦੇ ਤਹਿਤ ਇਲਾਹਾਬਾਦ ਜੰਕਸ਼ਨ ਰੇਲਵੇ ਸਟੇਸ਼ਨ ਉਤੇ 4 ਵੱਡੇ ਢਾਬਿਆਂ ਦਾ ਉਸਾਰੀ ਕੀਤੀ ਗਈ ਹੈ।