
ਪਾਕਿਸਤਾਨ ਵਿਚ ਉਸ ਨੂੰ ਜ਼ਮੀਨ ਤੋਂ 15 ਫੁੱਟ ਹੇਠਾਂ ਕਾਲਕੋਠਰੀ ਵਿਚ ਰੱਖਿਆ ਗਿਆ ਸੀ, ਜਿਥੇ ਨਾ ਦਿਨ ਦਾ ਪਤਾ ਚਲਦਾ ਸੀ ਨਾ ਰਾਤ ਦਾ।
ਮੁੰਬਈ, ( ਪੀਟੀਆਈ ) : ਪਾਕਿਸਤਾਨੀ ਜੇਲ੍ਹ ਵਿਚੋਂ ਰਿਹਾ ਹੋ ਕੇ ਭਾਰਤ ਵਾਪਸ ਆਏ ਹਾਮਿਦ ਅੰਸਾਰੀ ਨੇ ਅਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਜੇਲ੍ਹ ਵਿਚ ਲੰਘਾਏ ਦਿਨ ਇਕ ਸਰਾਪ ਦੀ ਤਰ੍ਹਾਂ ਸੀ। ਜੇਲ੍ਹ ਅੰਦਰ ਉਸ ਨੂੰ ਇੰਨਾ ਜਿਆਦਾ ਕੁੱਟਿਆ ਗਿਆ ਕਿ ਉਸ ਦੀ ਅੱਖ ਦਾ ਰੇਟਿਨਾ ਤੱਕ ਫੱਟ ਗਿਆ ਸੀ। ਹਾਮਿਦ ਨੇ ਦੱਸਿਆ ਕਿ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੂੰ ਲਗਾ ਕਿ ਹੁਣ ਉਹ ਕਦੇ ਵਤਨ ਵਾਪਸ ਨਹੀਂ ਆਵੇਗਾ। ਪਾਕਿਸਤਾਨ ਵਿਚ ਉਸ ਨੂੰ ਜ਼ਮੀਨ ਤੋਂ 15 ਫੁੱਟ ਹੇਠਾਂ ਕਾਲਕੋਠਰੀ ਵਿਚ ਰੱਖਿਆ ਗਿਆ ਸੀ।
Peshawar central jail
ਜਿਥੇ ਨਾ ਦਿਨ ਦਾ ਪਤਾ ਚਲਦਾ ਸੀ ਨਾ ਰਾਤ ਦਾ। ਉਥੇ ਕਿਸੇ ਚੀਜ਼ ਦੀ ਕੋਈ ਸਹੂਲਤ ਵੀ ਉਪਲਬਧ ਨਹੀਂ ਸੀ। ਹਾਮਿਦ ਮੁਤਾਬਕ ਪਾਕਿਸਤਾਨੀ ਜੇਲ੍ਹਰਾਂ ਦਾ ਜਦੋਂ ਮਨ ਕਰਦਾ ਸੀ, ਉਸ ਨੂੰ ਮਾਰਨ ਲਗਦੇ ਸਨ। ਇਕ ਵਾਰ ਉਸ ਨੂੰ ਠੰਡ ਵਿਚ ਇਕ ਹਫਤੇ ਤੱਕ ਖੜਾ ਰੱਖਿਆ ਗਿਆ। ਅੱਖਾਂ 'ਤੇ ਪੱਟੀ ਬੰਨ ਦਿਤੀ ਗਈ। ਖੜੇ-ਖੜੇ ਜੇਕਰ ਝਪਕੀ ਆ ਜਾਂਦੀ ਸੀ ਤਾਂ ਉਸ ਨੂੰ ਕੁੱਟਿਆ ਜਾਂਦਾ ਸੀ। ਉਹ ਸੋਸ਼ਲ ਮੀਡੀਆ ਰਾਹੀਂ ਇਕ ਪਸ਼ਤੂਨ ਲੜਕੀ ਨਾਲ ਮਿਲਿਆ ਸੀ। ਹੌਲੀ-ਹੌਲੀ ਗੱਲ ਵਧੀ।
Pakistan
ਇਕ ਵਾਰ ਲੜਕੀ ਨੇ ਦੱਸਿਆ ਕਿ ਉਸ ਦੇ ਪਰਵਾਰ ਵਾਲੇ ਉਸ ਦਾ ਵਿਆਹ ਉਸ ਦੀ ਮਰਜ਼ੀ ਵਿਰੁਧ ਕਿਤੇ ਹੋਰ ਕਰਵਾ ਰਹੇ ਸੀ। ਹਾਮਿਦ ਉਸ ਦੀ ਮਦਦ ਲਈ ਪਾਕਿਸਤਾਨ ਚਲਾ ਗਿਆ। ਹਾਮਿਦ ਨੇ ਦੋਸ਼ ਲਗਾਇਆ ਕਿ ਉਸ ਨਾਲ ਧੋਖਾ ਹੋਇਆ। ਹਾਮਿਦ ਪਾਕਿਸਤਾਨ ਵਿਚ ਕਦੇ ਉਸ ਲੜਕੀ ਨੂੰ ਨਹੀਂ ਮਿਲਿਆ। ਨਵੰਬਰ 2012 ਵਿਖੇ ਇਸ ਪਸ਼ਤੂਨ ਲੜਕੀ ਖਾਤਰ ਅਫਗਾਨਿਸਤਾਨ ਦੇ ਰਸਤੇ ਪਾਕਿਸਤਾਨ ਚਲੇ ਗਏ ਸਨ। ਪਾਕਿਸਤਾਨ ਦੇ ਕੋਹਟ ਵਿਖੇ ਉਹ ਰੈਸਟ ਰੂਮ ਵਿਚ ਰੁਕੇ ਸਨ। ਜਿਥੇ ਖੁਫੀਆ ਏਜੰਸੀ ਦੇ ਲੋਕਾਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
Hamid with family
ਇਸ ਤੋਂ ਬਾਅਦ ਉਸ ਤੇ ਜਾਸੂਸੀ ਦਾ ਕੇਸ ਚਲਿਆ ਅਤੇ 6 ਸਾਲ ਬਾਅਦ ਉਸ ਦੀ ਬੇਗੁਨਾਹੀ ਸਾਬਤ ਹੋਣ ਤੋਂ ਬਾਅਦ ਉਹ ਭਾਰਤ ਵਾਪਸ ਆ ਗਏ। ਹਾਮਿਦ ਨੇ ਕਿਹਾ ਕਿ ਉਸ ਦੇ ਪਾਕਿਸਤਾਨ ਜਾਣ ਦਾ ਰਸਤਾ ਗਲਤ ਸੀ ਪਰ ਨੀਅਤ ਗਲਤ ਨਹੀਂ ਸੀ। ਜਾਲੀ ਕਾਰਡ ਰੱਖ ਦਿਤੇ ਗਏ ਅਤੇ ਕਿਹਾ ਗਿਆ ਕਿ ਇਸ ਰਾਹੀਂ ਉਹ ਬਚ ਜਾਣਗੇ। ਪਰ ਫਿਰ ਇਹਨਾਂ ਲੋਕਾਂ ਨੇ ਹੀ ਹਾਮਿਦ ਨੂੰ ਏਜੰਸੀ ਨੂੰ ਫੜਾ ਦਿਤਾ।