
ਪੱਛਮੀ ਦਿੱਲੀ ਦੇ ਸਿੱਖ ਵਸੋਂ ਵਾਲੇ ਇਲਾਕੇ ਡੀਡੀਏ ਕਾਲੋਨੀ, ਖਿਆਲਾ ਵਿਚ ਝਗੜੇ ਦੇ ਚਲਦਿਆਂ ਇਕ ਗੈਰ ਸਿੱਖ ਕਿਰਾਏਦਾਰ ਨੇ ਮਕਾਨ ਮਾਲਕ ਦੇ ..
ਨਵੀਂ ਦਿੱਲੀ: (ਅਮਨਦੀਪ ਸਿੰਘ) : ਪੱਛਮੀ ਦਿੱਲੀ ਦੇ ਸਿੱਖ ਵਸੋਂ ਵਾਲੇ ਇਲਾਕੇ ਡੀਡੀਏ ਕਾਲੋਨੀ, ਖਿਆਲਾ ਵਿਚ ਝਗੜੇ ਦੇ ਚਲਦਿਆਂ ਇਕ ਗੈਰ ਸਿੱਖ ਕਿਰਾਏਦਾਰ ਨੇ ਮਕਾਨ ਮਾਲਕ ਦੇ ਛੇ ਕੁ ਸਾਲ ਦੇ ਸਿੱਖ ਬੱਚੇ ਦੇ ਕਥਿਤ ਤੌਰ 'ਤੇ ਸਿਰ ਦੇ ਕੇਸ ਕਤਲ ਕਰ ਦਿਤੇ ਜਿਸ ਪਿਛੋਂ ਇਲਾਕੇ ਦੇ ਸਿੱਖ ਤੇ ਮੁਸਲਮਾਨ ਇਕਮੁੱਠ ਹੋ ਗਏ।
ਤਣਾਅ ਵੱਧਦਾ ਵੇਖ ਕੇ, ਪੁਲਿਸ ਨੇ ਮਨਪ੍ਰੀਤ ਕੌਰ ਸੁਪਤਨੀ ਇਕਬਾਲ ਸਿੰਘ ਦੀ ਸ਼ਿਕਾਇਤ 'ਤੇ ਬੁਧਵਾਰ ਰਾਤ 11 ਵੱਜੇ ਕਥਿਤ ਦੋਸ਼ੀ ਵਿਰੁਧ ਪਰਚਾ ਦਰਜ ਕਰ ਲਿਆ ਹੈ ਜਿਸ ਵਿਚ ਹੋਰਨਾਂ ਧਾਰਾਵਾਂ ਦੇ ਨਾਲ 295 ਏ ਵੀ ਲਾਈ ਗਈ ਹੈ।
ਪੁਲਿਸ ਚੌਂਕੀ ਖਿਆਲਾ ਤੋਂ 1 ਕਿਲੋਮੀਟਰ ਦੂਰ ਵਾਪਰੇ ਘਟਨਾਕ੍ਰਮ ਬਾਰੇ ਪਤਾ ਲੱਗਾ ਹੈ ਕਿ ਕਿਰਾਏਦਾਰ ਵਲੋਂ ਮਕਾਨ ਮਾਲਕਣ ਨੂੰ ਕਥਿਤ ਤੌਰ 'ਤੇ ਧਮਕਾਇਆ ਵੀ ਗਿਆ ਹੈ ਤੇ 84 ਦੁਹਰਾਉਣ ਦੀ ਧਮਕੀ ਦੇਣ ਦਾ ਦੋਸ਼ ਹੈ।