
ਅੱਜ ਕੱਲ੍ਹ ਦੀ ਪੀੜ੍ਹੀ ਜੋ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਵਿੱਚੋਂ ਇੱਕ ਮੁਸ਼ਕਿਲ ਹੈ ਪੈਸਾ ਸੰਭਾਲਣ ਦੀ। ਹਰ ਰੋਜ਼ ਜਾਂ ਮੰਨ ਲਵੋ ਕਿ ਹਰ...
ਨਵੀਂ ਦਿੱਲੀ- ਅੱਜ ਕੱਲ੍ਹ ਦੀ ਪੀੜ੍ਹੀ ਜੋ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਵਿੱਚੋਂ ਇੱਕ ਮੁਸ਼ਕਿਲ ਹੈ ਪੈਸਾ ਸੰਭਾਲਣ ਦੀ। ਹਰ ਰੋਜ਼ ਜਾਂ ਮੰਨ ਲਵੋ ਕਿ ਹਰ ਮਹੀਨੇ ਕੋਈ ਨਾ ਕੋਈ ਨਵੀਂ ਚੀਜ਼ ਲਾਂਚ ਹੁੰਦੀ ਰਹਿੰਦੀ ਹੈ ਜਾਂ ਕੋਈ ਨਾ ਕੋਈ ਨਵਾਂ ਫੈਸ਼ਨ ਬਣ ਜਾਂਦਾ ਹੈ ਜਾਂ ਖਾਣ ਵਾਲੀ ਕੋਈ ਨਵੀਂ ਚੀਜ਼ ਸਾਹਮਣੇ ਆ ਜਾਂਦੀ ਹੈ ਸੋ ਇਸ ਸਭ ਦੇ ਚਲਦੇ ਆਪਣੇ ਆਪ ਨੂੰ ਨਵੀਂ ਚੀਜ਼ ਲੈਣਾ ਜਾਂ ਕੁੱਝ ਖਾਣ ਤੋਂ ਆਪਣੇ ਮਨ ਨੂੰ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਆਪਣੇ ਰੁਝਾਨ ਦਾ ਹਿੱਸਾ ਬਣਨ ਵਾਲੀਆਂ ਚੀਜਾਂ ਦੀ ਇੱਛਾ ਨੂੰ ਪੂਰਾ ਕਰਨ ਤੋਂ ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਹਾਲਾਂਕਿ ਇਕ 27 ਸਾਲਾਂ ਲੜਕੇ ਅਤੇ 2 ਬੱਚਿਆਂ ਦੇ ਪਿਤਾ ਨੇ ਇਸ ਸਭ ਦਾ ਹੱਲ ਲੱਭ ਲਿਆ ਸੀ। ਇੱਕ ਰਿਪੋਰਟ ਅਨੁਸਾਰ ਮਾਈਕ ਰੋਜਹਾਰਟ 24 ਸਾਲ ਦੀ ਉਮਰ ਵਿਚ ਆਪਣੀ ਜੀਨੀਅਸ ਮਨੀ ਸੇਵਿੰਗ ਤਕਨੀਕ ਤੋਂ ਰਿਟਾਇਰ ਹੋ ਗਏ ਸਨ। ਇਸ ਸਭ ਵਿੱਚ ਉਹਨਾਂ ਦੀ ਹੈਕ ਵਿੱਚ ਮਾਸਿਕ ਖਰਚ ਵਿੱਚ ਅੱਧੇ ਤੋਂ ਜ਼ਿਆਦਾ ਕਟੌਤੀ ਕਰਨਾ, ਪਤਨੀ ਲਈ ਸਟਾਰਬਕਸ ਤੇ ਪਬੰਦੀ ਲਗਾਉਣਾ ਅਤੇ ਉਹਨਾਂ ਨੇ ਆਪਣੇ ਵਿਆਹ ਵਿੱਚੋਂ ਲਾਭ ਕਮਾਉਣਾ ਆਦਿ ਸ਼ਾਮਿਲ ਹੈ।
Mike
ਮਾਈਕ ਨੇ ਛੋਟੇ ਹੁੰਦੇ ਹੀ ਆਪਣੇ ਪਰਵਾਰ ਨੂੰ ਗਰੀਬੀ ਨਾਲ ਲੜਦਿਆਂ ਦੇਖਿਆਂ ਸੀ ਉਸਦੇ ਮਾਤਾ-ਪਿਤਾ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਗਰੀਬੀ ਰੇਖਾ ਨੂੰ ਪਾਰ ਕਰ ਲਿਆ ਹੈ। ਇੱਕ ਹੁਸ਼ਿਆਰ ਵਿਦਿਆਰਥੀ ਹੋਣ ਕਰ ਕੇ ਉਹ ਕਾਲਜ ਵਿਚ ਵਜ਼ੀਫਾ ਪ੍ਰਾਪਤ ਕਰਨ ਵਿਚ ਵੀ ਕਾਮਯਾਬ ਰਿਹਾ। ਜਦੋਂ ਮਾਈਕ ਕਾਲਜ ਵਿੱਚ ਸੀ ਤਾਂ ਉਸ ਨੇ ਪੂਰਾ ਦਿਨ ਪੜ੍ਹਾਈ ਕੀਤੀ ਅਤੇ ਪੂਰਾ ਦਿਨ ਹੀ ਕੰਮ ਕੀਤਾ। ਮਾਈਕ ਨੇ 262$ਮਹੀਨੇ ਵਾਲਾ ਅਪਾਰਟਮੈਂਟ ਖਰੀਦਿਆ ਜੋ ਕਿ ਸਿਰਫ਼ 7 ਫੁੱਟ ਤੋਂ 8.5 ਫੁੱਟ ਸੀ ਉਸ ਤੋਂ ਬਾਅਦ ਮਾਈਕ ਨੇ ਆਪਣੀ ਪਤਨੀ ਅਲੀਸ ਨਾਲ 455$ ਮਹੀਨੇ ਵਾਲਾ ਇਕ ਛੋਟਾ ਜਿਹਾ ਅਪਰਟਮੈਂਟ ਕਿਰਾਏ 'ਤੇ ਲੈ ਲਿਆ।
Mike
ਮਾਈਕ ਨੇ ਆਵਾਜਾਈ ਦਾ ਕੋਈ ਵੀ ਸਾਧਨ ਨਾ ਖਰੀਦਿਆ ਅਤੇ ਹਰ ਰੋਜ਼ ਕਿਤੇ ਵੀ ਜਾਣਾ ਹੁੰਦਾ ਹਮੇਸ਼ਾ ਸਾਈਕਲ ਤੇ ਹੀ ਜਾਂਦਾ। ਮਾਈਕ ਸਿਰਫ 19 ਸਾਲ ਦਾ ਹੀ ਸੀ ਜਦੋਂ ਉਹ 152,000 ਡਾਲਰ ਵਾਲਾ ਕਾਟੇਜ ਖਰੀਦਣ ਲਈ ਕਾਫੀ ਪੈਸਾ ਜਮ੍ਹਾਂ ਕਰ ਚੁੱਕਾ ਸੀ। ਮਾਈਕ ਅਤੇ ਅਲੀਸ ਨੇ ਆਪਣੇ ਕਾਟੇਜ ਦੇ ਬਾਕੀ ਕਮਰਿਆਂ ਵਿਚ ਹੋਰ ਲੋਕਾਂ ਨੂੰ ਰਹਿਣ ਦੀ ਜਗ੍ਹਾਂ ਦਿੱਤੀ ਜਿਸ ਤੋਂ ਉਹਨਾਂ ਨੇ ਕਾਫ਼ੀ ਪੈਸਾ ਕਮਾ ਲਿਆ। ਉਹ ਦੋਨੋਂ ਹੀ ਨੌਕਰੀ ਕਰਦੇ ਸਨ। ਜਦੋਂ ਉਹਨਾਂ ਦੋਨਾਂ ਨੇ ਗ੍ਰੈਜੁਏਸ਼ਨ ਕਰ ਲਈ ਤਾਂ ਉਹ ਕਰਜ਼ੇ ਤੋਂ ਮੁਕਤ ਸਨ ਅਤੇ ਉਹਨਾਂ ਦੇ ਬੈਂਕ ਅਕਾਊਂਟ ਵਿਚ ਵੀ ਕਾਫ਼ੀ ਪੈਸਾ ਜਮ੍ਹਾਂ ਸੀ।
Mike
ਮਾਈਕ ਇੱਕ ਸਲਾਹਕਾਰ ਵਜੋਂ ਕੰਮ ਕਰਦਾ ਸੀ ਅਤੇ ਉਸ ਦੀ ਸਲਾਨਾ ਕਮਾਈ $42k ਸੀ। ਮਾਈਕ ਦੀ ਪਤਨੀ ਗ੍ਰਾਫਿਕ ਡਿਜਾਇਨਰ ਦਾ ਕੰਮ ਕਰਦੀ ਸੀ ਉਸ ਦੀ ਸਲਾਨਾ ਕਮਾਈ $26.5K ਸੀ। ਹੌਲੀ-ਹੌਲੀ ਦੋਨੋਂ ਆਪਣੀ ਤਨਖਾਹ ਵਿਚੋਂ ਪੈਸੇ ਨੂੰ ਬਚਾਉਣ ਲੱਗੇ ਅੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਅਲੀਸ ਦੀ ਅੱਧੀ ਤਨਖਾਹ ਨਾਲ ਸਾਰਾ ਘਰ ਦਾ ਖਰਚ ਕਰਨਗੇ ਅਤੇ ਬਾਕੀ ਦੇ ਪੈਸ ਬਚਾਉਣਗੇ। ਕੁੱਝ ਮਹੀਨਿਆਂ ਦੇ ਅੰਦਰ ਹੀ ਉਹਨਾਂ ਨੇ ਕਿਰਾਏ 'ਤੇ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ। ਫਿਰ ਉਹਨਾਂ ਨੇ ਕੁੱਝ ਲੋਕਾਂ ਨੂੰ ਉਹ ਜਾਇਦਾਦ ਕਿਰਾਏ 'ਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ।
Man Retires At 24 After Saving Money For 6 Years
ਜਦੋਂ ਉਹਨਾਂ ਨੇ ਇਹ ਜ਼ਮੀਨ ਕਿਰਾਏ 'ਤੇ ਦੇਣੀ ਸ਼ੁਰੂ ਕੀਤੀ ਤਾਂ ਉਹਾਂ ਨੇ ਪੈਸੇ ਦਾ ਨਿਵੇਸ਼ ਕੀਤਾ। ਇਸ ਤਰ੍ਹਾਂ ਹੀ ਪੈਸੇ ਦੀ ਬਚਤ ਕਰਦੇ ਹੋਏ ਦੋਨੋਂ ਕੁੱਲ 10 ਕਿਰਾਏ ਦੀਆਂ ਜਾਇਦਾਦਾਂ ਖਰੀਦਣ ਲਈ ਕਾਫੀ ਪੈਸੇ ਦੀ ਬਚਤ ਕਰਨ ਵਿੱਚ ਕਮਾਯਾਬ ਰਹੇ। ਅਲੀਸ ਕਦੇ-ਕਦੇ ਸਟਾਰਬਕਸ ਨੂੰ ਬਹੁਤ ਪਸੰਦ ਕਰਦੀ ਸੀ ਜੋ ਕਿ ਬਾਅਦ ਵਿਚ ਉਸ ਲਈ ਇਕ ਸਖ਼ਤ ਨਾ ਬਣ ਗਈ। ਉਹਨਾਂ ਦੋਵਾਂ ਨੇ ਆਪਣੇ ਵਿਆਹ ਵਿਚ ਬਹੁਤ ਘੱਟ ਖਰਚ ਕੀਤਾ ਸੀ ਅਤੇ ਉਹ 3,800 ਡਾਲਰ ਕਮਾਉਣ ਵਿਚ ਕਾਮਯਾਬ ਰਹੇ। ਫਿਰ ਉਹਨਾਂ ਲੋਕਾਂ ਵੱਲੋਂ ਸੱਦਾ ਦਿੱਤੇ ਜਾਣ 'ਤੇ ਅਤੇ ਉਹਨਾਂ ਨੂੰ ਤੋਹਫਾ ਦੇਣ ਵਾਲੇ ਪੈਸੇ ਨੂੰ ਵੀ ਬਚਾਇਆ।
Man Retires At 24 After Saving Money For 6 Years
ਇਹ ਸਭ ਕਰ ਕੇ ਉਹਨਾਂ ਦੇ ਕ੍ਰੇਡਿਟ ਕਾਰਡ ਵਿਚ ਬਹੁਤ ਸਾਰਾ ਪੈਸਾ ਜਮ੍ਹਾਂ ਹੋ ਗਿਆ ਕਿ ਉਹ ਆਪਣੇ ਹਨੀਮੂਨ ਦੇ ਲਈ ਮੁਫ਼ਤ ਵਿਚ ਹੀ ਬ੍ਰਾਜੀਲ ਗਏ। ਉੱਥੇ ਹੀ ਉਹ ਆਪਣੇ ਇੱਕ ਦੋਸਤ ਦੇ ਘਰ ਵੀ ਮੁਫ਼ਤ ਵਿਚ ਰਹੇ। 6 ਸਾਲ ਵਿਚ ਪੈਸਾ ਜਮ੍ਹਾਂ ਕਰਨ ਅਤੇ ਆਪਣੀ ਸਾਰੀ ਜਾਇਦਾਦ ਨੂੰ ਵੇਚਣ ਤੋਂ ਬਾਅਦ ਮਾਈਕ 24 ਸਾਲ ਅਤੇ ਅਲੀਸ 25 ਸਾਲ ਦੀ ਉਮਰ ਵਿਚ ਰਿਟਾਇਰ ਹੋਣ ਦੇ ਸਮਰਥ ਹੋ ਗਏ ਸਨ।
ਉਹਨਾਂ ਕੋਲ ਹੁਣ ਵੀ 760,000$ ਬਾਕੀ ਸਨ। ਮਾਈਕ ਜਲਦ ਤੋਂ ਜਲਦ ਰਿਟਾਇਰ ਹੋਣਾ ਚਾਹੁੰਦਾ ਸੀ ਅਤੇ ਬੱਚੇ ਪੈਦਾ ਕਰਨਾ ਚਾਹੁੰਦਾ ਸੀ। ਮਾਈਕ ਆਪਣੇ ਬੱਚਿਆਂ ਨਾਲ ਆਪਣਾ ਬਾਕੀ ਦਾ ਸਮਾਂ ਬਤੀਤ ਕਰਨਾ ਚਾਹੁੰਦਾ ਸੀ। ਅਲੀਸ ਆਪਣੇ ਬੱਚਿਆਂ ਨੂੰ ਜਵਾਨ ਹੁੰਦੇ ਦੇਖਣਾ ਚਾਹੁੰਦੀ ਸੀ। ਮਾਈਕ ਹੁਣ ਆਪਣਾ ਯੂਟਿਊਬ ਚੈਨਲ ਸੰਭਾਲ ਰਹੇ ਹਨ ਅਤੇ ਦੂਜਿਆ ਨੂੰ ਵੀ ਦੱਸ ਰਹੇ ਹਨ ਕਿ ਪੈਸੇ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।