
ਨੇਹਲ ਮੋਦੀ ਨੇ ਮੈਨਹੱਟਨ ਦੀ ਇਕ ਵੱਡੀ ਹੀਰਾ ਕੰਪਨੀ ਦੇ ਨਾਲ ਲੇਯਰਡ ਸਕੀਮ ਦੇ ਜ਼ਰੀਏ 19 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਕੀਤੀ ਹੈ।
ਨਵੀਂ ਦਿੱਲੀ - ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਭਰਾ ਨੇਹਲ ਮੋਦੀ 'ਤੇ ਵੀ ਅਮਰੀਕਾ ਵਿਚ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ। ਨੇਹਲ ਮੋਦੀ 'ਤੇ ਇਹ ਦੋਸ਼ ਹੈ ਕਿ ਉਸ ਨੇ ਮੈਨਹੱਟਨ ਦੀ ਇਕ ਵੱਡੀ ਹੀਰਾ ਕੰਪਨੀ ਦੇ ਨਾਲ ਲੇਯਰਡ ਸਕੀਮ ਦੇ ਜ਼ਰੀਏ 19 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਕੀਤੀ ਹੈ। ਹੀਰੇ ਦੀ ਇਸ ਹੋਲਸੇਲ ਕੰਪਨੀ ਨੇ ਨੇਹਲ 'ਤੇ 2.6 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ ਹੀਰੇ ਲੈਣ ਲਈ ਸੁਪਰੀਮ ਕੋਰਟ ਵਿਚ ਫਸਟ ਡਿਗਰੀ ਵਿਚ ਵੱਡੀ ਚੋਰੀ ਦਾ ਦੋਸ਼ ਲਗਾਇਆ ਹੈ।
How Nirav Modi’s brother Nehal Modi allegedly scammed LLD Diamonds
ਅਮਰੀਕੀ ਕਾਨੂੰਨ ਵਿਚ ਫਸਟ ਡਿਗਰੀ ਵਿਚ ਚੋਰੀ ਦਾ ਮਾਮਲਾ ਉਦੋਂ ਦਰਜ ਹੁੰਦਾ ਹੈ ਜਦੋਂ ਉਸ ਚੋਰੀ ਜਾਂ ਧੋਖਾਧੜੀ ਦੀ ਰਾਸ਼ੀ 1 ਮਿਲੀਅਨ ਡਾਲਰ ਤੋਂ ਵੱਧ ਹੋਵੇ। ਮੈਨਹੱਟਨ ਡਿਸਟ੍ਰਿਕਟ ਅਟਾਰਨੀ ਸੀਵਾਈ ਵੇਂਸ ਜੂਨੀਅਰ ਨੇ ਦੱਸਿਆ ਕਿ ਨੇਹਲ ਮੋਦੀ 'ਤੇ ਨਿਊਯਾਰਕ ਦੀ ਸੁਪਰੀਮ ਕੋਰਟ ਵਿਚ ਫਸਟ ਡਿਗਰੀ ਵਿਚ ਵੱਡੀ ਚੋਰੀ ਦਾ ਦੋਸ਼ ਲੱਗਾ ਹੈ। ਜਿਸ ਤੋਂ ਬਾਅਦ ਨੇਹਲ ਨੂੰ ਨਿਊਯਾਰਕ ਦੇ ਸੁਪਰੀਮ ਕੋਰਟ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਨੇਹਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
LLD Diamonds
ਕੋਰਟ ਨੂੰ ਸੌਂਪੇ ਗਏ ਰਿਕਾਡਿਡ ਬਿਆਨ ਦੇ ਮੁਤਾਬਕ, ਨੇਹਲ ਟਾਇਟਨ ਹੋਲਡਿੰਗਜ਼ ਦੇ ਸਾਬਕਾ ਮੈਂਬਰ ਨੇਹਲ ਮੋਦੀ ਨੇ ਮਾਰਚ ਤੋਂ ਅਗਸਤ 2015 ਵਿਚ ਇਕ ਕੰਪਨੀ ਦੇ ਨਾਲ ਮਿਲ ਕੇ ਫੇਕ ਪ੍ਰੇਜੈਂਟੇਸ਼ਨ ਕਰਨ ਲਈ ਕਰੀਬ 2.6 ਮਿਲੀਅਨ ਡਾਲਰ ਦੇ ਹੀਰੇ ਐੱਲ.ਈ.ਡੀ. ਡਾਇਮੰਡਜ਼ ਯੂ.ਐੱਸ.ਏ. ਤੋਂ ਲਏ ਸਨ। ਨੇਹਲ ਨੂੰ ਸ਼ੁਰੂਆਤ ਵਿਚ ਇਕ ਵੱਡੇ ਕਾਰੋਬਾਰੀ ਦੇ ਰੂਪ ਵਿਚ ਐੱਲ.ਐੱਲ.ਡੀ. ਡਾਇਮੰਡਜ਼ ਦੇ ਪ੍ਰਧਾਨ ਨਾਲ ਜਾਣੂ ਕਰਵਾਇਆ ਗਿਆ।
How Nirav Modi’s brother Nehal Modi allegedly scammed LLD Diamonds
ਮਾਰਚ 2015 ਵਿਚ, ਉਹ ਐੱਲ.ਈ.ਡੀ. ਕੰਪਨੀ ਕੋਲ ਗਿਆ ਅਤੇ ਕਿਹਾਕਿ ਉਹ ਕਾਸਟਕੋ ਹੋਲਸੇਲ ਕਾਰਪੋਰੇਸ਼ਨ ਦੇ ਨਾਲ ਹਿੱਸੇਦਾਰੀ ਕਰਰਿਹਾ ਹੈ। ਨੇਹਲ ਨੇ ਨਿਊਯਾਰਕ ਸਥਿਤ ਐੱਲ.ਈ.ਡੀ. ਕੰਪਨੀ ਨੂੰ ਕਿਹਾ ਕਿ ਉਸ ਨੂੰ ਕੁਝ ਹੀਰੇ ਚਾਹੀਦੇ ਹਨ, ਜੋ ਉਹ ਕਾਸਟਕੋ ਨੂੰ ਵੇਚਣ ਦੇ ਲਈ ਦਿਖਾਉਣ ਵਾਲਾ ਹੈ।
ਐੱਲ.ਈ.ਡੀ. ਨੇ ਨੇਹਲ ਨੂੰ ਹੀਰੇ ਮੁਹੱਈਆ ਕਰਵਾਏ। ਇਸ ਤੋਂ ਬਾਅਦ ਉਸ ਨੇ ਐੱਲ.ਈ.ਡੀ. ਨੂੰ ਦੱਸਿਆ ਕਿ ਕਾਸਟਕੋ ਹੀਰਿਆਂ ਨੂੰ ਖਰੀਦਣ ਦੇ ਲਈ ਤਿਆਰ ਹੋ ਗਿਆ ਹੈ।
ਜਦੋਂ ਕੰਪਨੀ ਨੂੰ ਪਤਾ ਚੱਲਿਆ ਕਿ ਉਸ ਦੇ ਨਾਲ ਧੋਖਾ ਹੋਇਆ ਹੈ ਤਾਂ ਉਸ ਨੇ ਨੇਹਲ ਨੂੰ ਤੁਰੰਤ ਰਾਸ਼ੀ ਦੇਣ ਜਾਂ ਫਿਰ ਹੀਰੇ ਵਾਪਸ ਕਰਨ ਲਈ ਕਿਹਾ ਪਰ ਨੇਹਲ ਉਦੋਂ ਤੱਕ ਹੀਰੇ ਵੇਚ ਚੁੱਕਾ ਸੀ। ਜਿਸ ਤੋਂ ਬਾਅਦ ਕੰਪਨੀ ਨੇ ਮੈਨਹੱਟਨ ਦੇ ਡਿਸਟ੍ਰਿਕਟ ਅਟਾਰਨੀ ਜਨਰਲ ਦੇ ਦਫਤਰ ਵਿਚ ਕੇਸ ਦਰਜ ਕਰਾਇਆ।