Bhopal News: ਭੋਪਾਲ ਦੇ ਜੰਗਲ 'ਚੋਂ ਕਾਰ 'ਚੋਂ ਮਿਲਿਆ 52 ਕਿਲੋ ਸੋਨਾ: 10 ਕਰੋੜ ਦੀ ਨਕਦੀ ਬਰਾਮਦ
Published : Dec 20, 2024, 3:32 pm IST
Updated : Dec 20, 2024, 3:32 pm IST
SHARE ARTICLE
52 kg gold found in car in Bhopal forest latest news in punjabi
52 kg gold found in car in Bhopal forest latest news in punjabi

Bhopal News: ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸੋਨਾ ਅਤੇ ਨਕਦੀ ਕਿਸ ਦੀ ਹੈ।

 

52 kg gold found in car in Bhopal forest latest news in punjabi: ਮੱਧ ਪ੍ਰਦੇਸ਼ 'ਚ ਰੀਅਲ ਅਸਟੇਟ ਕਾਰੋਬਾਰੀਆਂ 'ਤੇ ਛਾਪੇਮਾਰੀ ਦੌਰਾਨ ਇਨਕਮ ਟੈਕਸ ਵਿਭਾਗ (ਆਈ.ਟੀ.) ਦੀ ਟੀਮ ਨੇ ਭੋਪਾਲ ਦੇ ਮੇਂਡੋਰੀ ਜੰਗਲ 'ਚ ਇਕ ਕਾਰ 'ਚੋਂ 52 ਕਿਲੋ ਸੋਨਾ ਬਰਾਮਦ ਕੀਤਾ ਹੈ। ਇਸ ਦੀ ਕੀਮਤ ਲਗਭਗ 40 ਕਰੋੜ 47 ਲੱਖ ਰੁਪਏ ਦੱਸੀ ਗਈ ਹੈ। ਟੀਮ ਨੇ ਕਾਰ 'ਚੋਂ 10 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸੋਨਾ ਅਤੇ ਨਕਦੀ ਕਿਸ ਦੀ ਹੈ।

ਇਨਕਮ ਟੈਕਸ ਦੀ ਟੀਮ ਇਹ ਪਤਾ ਲਗਾ ਰਹੀ ਹੈ ਕਿ ਸੋਨਾ ਅਤੇ ਨਕਦੀ ਬਿਲਡਰਾਂ ਅਤੇ ਸਾਬਕਾ ਆਰਟੀਓ ਕਾਂਸਟੇਬਲ ਖਿਲਾਫ ਕੀਤੀ ਜਾ ਰਹੀ ਕਾਰਵਾਈ ਨਾਲ ਜੁੜੀ ਹੈ ਜਾਂ ਨਹੀਂ। ਕਾਰ 'ਤੇ ਆਰਟੀਓ ਲਿਖਿਆ ਹੋਇਆ ਹੈ ਅਤੇ ਪੁਲਿਸ ਦਾ ਲੋਗੋ ਹੈ। ਕਾਰ ਚੇਤਨ ਨਾਂ ਦੇ ਵਿਅਕਤੀ ਦੀ ਦੱਸੀ ਜਾ ਰਹੀ ਹੈ।

ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ ਸੂਚਨਾ ਮਿਲੀ ਸੀ ਕਿ ਜੰਗਲ ਵਿਚ ਇਕ ਕਾਰ ਵਿਚ ਨਕਦੀ ਹੈ, ਜਿਸ ਨੂੰ ਕਿਤੇ ਲਿਜਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਟੀਮ ਵੀਰਵਾਰ ਰਾਤ ਕਰੀਬ 2 ਵਜੇ ਮੈਂਡੋਰੀ ਪਹੁੰਚੀ। ਜੰਗਲ ਵਿਚ ਇਨੋਵਾ ਕਾਰ ਕੋਲ ਪਹਿਲਾਂ ਹੀ 100 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ 30 ਗੱਡੀਆਂ ਮੌਜੂਦ ਸਨ।

 ਸ਼ਾਇਦ ਪੁਲਿਸ ਨੂੰ ਵੀ ਇਸ ਸਬੰਧੀ ਸੂਚਨਾ ਮਿਲੀ ਹੋਵੇਗੀ। ਜਦੋਂ ਇਨਕਮ ਟੈਕਸ ਦੀ ਟੀਮ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਨਕਦੀ ਸਮੇਤ ਸੋਨਾ ਬਰਾਮਦ ਹੋਇਆ।

ਭੋਪਾਲ ਅਤੇ ਇੰਦੌਰ 'ਚ 51 ਟਿਕਾਣਿਆਂ 'ਤੇ ਛਾਪੇਮਾਰੀ ਦੋ ਦਿਨ ਪਹਿਲਾਂ 18 ਦਸੰਬਰ ਨੂੰ ਆਮਦਨ ਕਰ ਵਿਭਾਗ ਨੇ ਭੋਪਾਲ ਅਤੇ ਇੰਦੌਰ 'ਚ ਤ੍ਰਿਸ਼ੂਲ ਕੰਸਟ੍ਰਕਸ਼ਨ, ਕਵਾਲਿਟੀ ਗਰੁੱਪ ਅਤੇ ਈਸ਼ਾਨ ਗਰੁੱਪ ਦੇ 51 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਵਿਚ ਸਭ ਤੋਂ ਵੱਧ 49 ਸਥਾਨ ਭੋਪਾਲ ਵਿਚ ਸ਼ਾਮਲ ਸਨ। ਇਹਨਾਂ ਵਿਚ ਆਈਏਐਸ, ਆਈਪੀਐਸ ਅਤੇ ਸਿਆਸਤਦਾਨਾਂ ਦੁਆਰਾ ਪਸੰਦ ਕੀਤੇ ਗਏ ਨੀਲਬਦ, ਮੈਂਡੋਰੀ ਅਤੇ ਮੇਂਡੋਰਾ ਵਰਗੇ ਖੇਤਰ ਸ਼ਾਮਲ ਹਨ।

ਇਨਕਮ ਟੈਕਸ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਸੋਨਾ ਕਿਸਦਾ ਹੈ ਅਤੇ ਕਿੱਥੇ ਲਿਜਾਇਆ ਜਾ ਰਿਹਾ ਸੀ? ਹੁਣ ਤਕ ਇਸ ਦਾ ਕਿਸੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਇਸ ਸੋਨੇ ਅਤੇ ਨਕਦੀ 'ਤੇ ਅਜੇ ਤਕ ਕਿਸੇ ਨੇ ਦਾਅਵਾ ਨਹੀਂ ਕੀਤਾ ਹੈ।


 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement