Shocking parcel delivery: ਮੰਗਵਾਇਆ ਸੀ ਬਿਜਲੀ ਦਾ ਸਮਾਨ, ਪਾਰਸਲ 'ਚ ਨਿਕਲੀ ਲਾਸ਼ 

By : PARKASH

Published : Dec 20, 2024, 12:51 pm IST
Updated : Dec 20, 2024, 12:51 pm IST
SHARE ARTICLE
Electrical goods were ordered, body found in the parcel
Electrical goods were ordered, body found in the parcel

Shocking parcel delivery: ਲਾਸ਼ ਕੋਲ ਮਿਲੀ 1.30 ਕਰੋੜ ਦੀ ਫ਼ਿਰੌਤੀ ਵਾਲੀ ਚਿੱਠੀ 

 

Shocking parcel delivery: ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਪਛਮੀ ਗੋਦਾਵਰੀ ਜ਼ਿਲ੍ਹੇ 'ਚ ਇਕ ਔਰਤ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਵਾਲਾ ਪਾਰਸਲ ਮਿਲਿਆ ਹੈ। ਇਹ ਭਿਆਨਕ ਘਟਨਾ ਪਛਮੀ ਗੋਦਾਵਰੀ ਜ਼ਿਲ੍ਹੇ ਦੇ ਉਂਡੀ ਮੰਡਲ ਦੇ ਯੇਂਦਾਗਾਂਡੀ ਪਿੰਡ 'ਚ ਵਾਪਰੀ। ਨਾਗਾ ਤੁਲਸੀ ਨਾਂ ਦੀ ਔਰਤ ਨੇ ਮਕਾਨ ਬਣਾਉਣ ਲਈ ਆਰਥਕ ਮਦਦ ਲਈ ਕਸ਼ੱਤਰੀ ਸੇਵਾ ਕਮੇਟੀ ਨੂੰ ਅਰਜ਼ੀ ਦਿਤੀ ਸੀ। ਕਮੇਟੀ ਨੇ ਮਹਿਲਾ ਨੂੰ ਟਾਈਲਾਂ ਭੇਜ ਦਿਤੀਆਂ ਸਨ।

ਔਰਤ ਨੇ ਫਿਰ ਤੋਂ ਕਮੇਟੀ ਨੂੰ ਉਸਾਰੀ ਵਿਚ ਹੋਰ ਮਦਦ ਲਈ ਬੇਨਤੀ ਕੀਤੀ। ਕਮੇਟੀ ਨੇ ਕਥਿਤ ਤੌਰ 'ਤੇ ਬਿਜਲੀ ਦੇ ਉਪਕਰਨ ਮੁਹਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਔਰਤ ਨੂੰ ਵਟਸਐਪ 'ਤੇ ਸੁਨੇਹਾ ਮਿਲਿਆ ਸੀ ਕਿ ਉਸ ਨੂੰ ਲਾਈਟਾਂ, ਪੱਖੇ ਅਤੇ ਸਵਿੱਚ ਵਰਗੀਆਂ ਚੀਜ਼ਾਂ ਮੁਹਈਆ ਕਰਵਾਈਆਂ ਜਾਣਗੀਆਂ।
ਵੀਰਵਾਰ ਰਾਤ ਨੂੰ, ਇਕ ਆਦਮੀ ਨੇ ਔਰਤ ਦੇ ਦਰਵਾਜ਼ੇ 'ਤੇ ਇਕ ਡੱਬਾ ਪਹੁੰਚਾਇਆ ਅਤੇ ਉਸਨੂੰ ਇਹ ਕਹਿ ਕੇ ਫੜਾ ਦਿਤਾ ਕਿ ਇਸ ਵਿਚ ਬਿਜਲੀ ਦੇ ਉਪਕਰਣ ਹਨ। ਬਾਅਦ ਵਿਚ ਤੁਲਸੀ ਨੇ ਜਦੋਂ ਪਾਰਸਲ ਖੋਲਿਆ ਤਾਂ ਉਸ ਵਿਚ ਇਕ ਆਦਮੀ ਦੀ ਲਾਸ਼ ਦੇਖ ਕੇ ਹੈਰਾਨ ਰਹਿ ਗਈ । ਉਸ ਦੇ ਪ੍ਰਵਾਰਕ ਮੈਂਬਰ ਵੀ ਡਰ ਗਏ। ਉਸ ਨੇ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਸੂਚਨਾ ਦਿਤੀ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਪਾਰਸਲ ਵਿਚ ਇਕ ਪੱਤਰ ਵੀ ਮਿਲਿਆ, ਜਿਸ ਵਿਚ 1.30 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਮੰਗ ਪੂਰੀ ਨਾ ਹੋਣ 'ਤੇ ਪਰਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿਤੀ ਗਈ ਸੀ। ਪੁਲਿਸ ਪਾਰਸਲ ਡਿਲੀਵਰ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਨੇ ਕਸ਼ੱਤਰੀ ਸੇਵਾ ਸਮਿਤੀ ਦੇ ਨੁਮਾਇੰਦਿਆਂ ਨੂੰ ਪੁਛ ਗਿਛ ਲਈ ਬੁਲਾਇਆ ਹੈ। ਪੁਲਿਸ ਮੁਤਾਬਕ ਇਹ ਕਰੀਬ 45 ਸਾਲ ਦੇ ਵਿਅਕਤੀ ਦੀ ਲਾਸ਼ ਹੈ। ਪੁਲਿਸ ਦਾ ਮੰਨਣਾ ਹੈ ਕਿ ਵਿਅਕਤੀ ਦੀ ਮੌਤ 4-5 ਦਿਨ ਪਹਿਲਾਂ ਹੋਈ ਹੋ ਸਕਦੀ ਹੈ। ਜਾਂਚ ਦੇ ਹਿੱਸੇ ਵਜੋਂ, ਪੁਲਿਸ ਨੇੜਲੇ ਥਾਣਿਆਂ ਦੀ ਸੀਮਾ ਅੰਦਰ ਗੁੰਮਸ਼ੁਦਾ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਪੜਤਾਲ ਕਰ ਰਹੀ ਹੈ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement