
ਹੁਣ ਸੰਸਦ ਦੀ 'ਬੈਗ ਰਾਜਨੀਤੀ' 'ਚ ਭਾਜਪਾ ਦੀ ਐਂਟਰੀ
Woman MP hands over bag with 1984 written on it to Priyanka Latest News in Punjabi : ਭਾਜਪਾ ਦੀ ਮਹਿਲਾ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਵਲੋਂ ਪ੍ਰਿਯੰਕਾ ਗਾਂਧੀ ਨੂੰ ਦਿੱਤੇ ਗਏ ਬੈਗ 'ਤੇ 1984 ਲਿਖਿਆ ਹੋਇਆ ਸੀ। ਬੈਗ ਦੇ ਡਿਜ਼ਾਈਨ ਵਿਚ 1984 ਦੇ ਸਿੱਖ ਕਤਲੇਆਮ ਨੂੰ ਦਰਸਾਉਣ ਲਈ ਖ਼ੂਨ ਦੇ ਛਿੱਟੇ ਸਨ।
ਇਸ ਵਾਰ ਸੰਸਦ ਦਾ ਸਰਦ ਰੁੱਤ ਸੈਸ਼ਨ ਇਤਿਹਾਸ ਵਿਚ ਦਰਜ ਹੋਣ ਦਾ ਹੱਕ ਰਖਦਾ ਹੈ। ਇਸ ਸੈਸ਼ਨ ਵਿਚ ਹੱਥੋਪਾਈ ਤੋਂ ਲੈ ਕੇ ਥੈਲੇ ਦੀ ਰਾਜਨੀਤੀ ਤਕ ਦੇ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਿਅੰਕਾ ਗਾਂਧੀ ਨਵੇਂ ਬੈਗ ਲੈ ਕੇ ਸੰਸਦ ਪਹੁੰਚ ਕੇ ਸੁਰਖ਼ੀਆਂ ਵਿਚ ਹੈ। ਕਦੇ ‘ਫ਼ਲਸਤੀਨ’ ਅਤੇ ਕਦੇ ‘ਬੰਗਲਾਦੇਸ਼’ ਲਿਖੇ ਹੋਏ ਬੈਗ ਉਨ੍ਹਾਂ ਦੇ ਹੱਥਾਂ ‘ਚ ਨਜ਼ਰ ਆ ਰਹੇ ਸਨ। ਇਸ ਦੌਰਾਨ ਉੜੀਸਾ ਤੋਂ ਭਾਜਪਾ ਸੰਸਦ ਅਪਰਾਜਿਤਾ ਸਾਰੰਗੀ ਨੇ ਪ੍ਰਿਅੰਕਾ ਗਾਂਧੀ ਨੂੰ '1984' ਲਿਖਿਆ ਬੈਗ ਦਿਤਾ ਅਤੇ ਭਾਜਪਾ ਦੀ ਤਰਫ਼ੋਂ ਬੈਗ ਦੀ ਰਾਜਨੀਤੀ ਵਿੱਚ ਐਂਟਰੀ ਲਈ। ਅਪਰਾਜਿਤਾ ਨੇ ਦਸਿਆ ਕਿ ਉਸ ਨੇ ਇਹ ਬੈਗ ਪ੍ਰਿਅੰਕਾ ਦੇ ਬੈਗ ਰਾਹੀਂ ਦਿੱਤੇ ਜਾ ਰਹੇ ਸੰਦੇਸ਼ਾਂ ਦੇ ਜਵਾਬ 'ਚ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਹੈ।