Srinagar ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਅਲੀ ਟਿਕਟ ਨਾਲ ਵਿਅਕਤੀ ਨੂੰ ਗ੍ਰਿਫ਼ਤਾਰ

By : JAGDISH

Published : Dec 20, 2025, 1:37 pm IST
Updated : Dec 20, 2025, 1:37 pm IST
SHARE ARTICLE
Man arrested with fake ticket at Srinagar International Airport
Man arrested with fake ticket at Srinagar International Airport

ਪੁਲਿਸ ਨੇ ਗ੍ਰਿਫ਼ਤਾਰ ਵਿਅਕਤੀ ਤੇ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਕੀਤਾ ਦਰਜ

ਸ਼੍ਰੀਨਗਰ : ਸ੍ਰੀਨਗਰ ਪੁਲਿਸ ਨੇ ਸ਼ਨੀਵਾਰ ਨੂੰ ਸਥਾਨਕ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ। ਇਸ ਵਿਅਕਤੀ ਨੇ ਜਾਅਲੀ ਹਵਾਈ ਟਿਕਟ ਦੀ ਵਰਤੋਂ ਕਰਕੇ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਅਨੁਸਾਰ ਹਵਾਈ ਅੱਡੇ ਦੇ ਡਰਾਪ ਗੇਟ 'ਤੇ ਰੁਟੀਨ ਸੁਰੱਖਿਆ ਜਾਂਚ ਦੌਰਾਨ ਸਈਦ ਖੁਰਸ਼ੀਦ ਅਹਿਮਦ ਪੁੱਤਰ ਸਈਦ ਮੁਹੰਮਦ ਯਾਸੀਨ ਨੂੰ ਜਾਂਚ ਲਈ ਰੋਕਿਆ ਗਿਆ ਅਤੇ ਜਾਂਚ ਕਰਨ ’ਤੇ ਉਸ ਦੀ ਹਵਾਈ ਟਿਕਟ ਜਾਅਲੀ ਪਾਈ ਗਈ।
ਇਸ ਤੋਂ  ਬਾਅਦ ਏਅਰਲਾਈਨ ਸਟਾਫ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਆਰੋਪੀ ਨੂੰ ਬਡਗਾਮ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਰੋਪੀ ਨੂੰ ਇੱਕ ਟ੍ਰੈਵਲ ਏਜੰਟ ਨੇ ਧੋਖਾ ਦਿੱਤਾ ਸੀ ਜਿਸ ਨੇ ਕਥਿਤ ਤੌਰ 'ਤੇ ਟਿਕਟ ਜਾਅਲੀ ਦਿੱਤੀ। ਭਾਰਤੀ ਕਾਨੂੰਨੀ ਦੀ ਧਾਰਾ 336(2) ਅਤੇ 340(2) ਦੇ ਤਹਿਤ ਆਰੋਪੀ ਅਤੇ ਟ੍ਰੈਵਲ ਏਜੰਟ ਦੇ ਖਿਲਾਫ ਪੁਲਿਸ ਸਟੇਸ਼ਨ ਬਡਗਾਮ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement