‘ਭਾਰਤ ਦਾ ਸਦੀਵੀ ਗਿਆਨ: ਸ਼ਾਂਤੀ ਅਤੇ ਪ੍ਰਗਤੀ ਦੇ ਮਾਰਗ’ ਵਿਸ਼ੇ ’ਤੇ ਇਕ ਕਾਨਫਰੰਸ ਨੂੰ ਕੀਤਾ ਸੰਬੋਧਨ
ਹੈਦਰਾਬਾਦ: ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸਨਿਚਰਵਾਰ ਨੂੰ ਕਿਹਾ ਕਿ ਦੇਸ਼ ਦੀ ਅਧਿਆਤਮਿਕ ਵਿਰਾਸਤ ਵਿਸ਼ਵ ਦੀਆਂ ਮਨੋਵਿਗਿਆਨਕ, ਨੈਤਿਕ ਅਤੇ ਵਾਤਾਵਰਣ ਸਮੱਸਿਆਵਾਂ ਦਾ ਹੱਲ ਪੇਸ਼ ਕਰਦੀ ਹੈ। ਬ੍ਰਹਮ ਕੁਮਾਰੀ ਸ਼ਾਂਤੀ ਸਰੋਵਰ ਵਲੋਂ ਹੈਦਰਾਬਾਦ ਵਿਚ ਅਪਣੀ 21ਵੀਂ ਵਰ੍ਹੇਗੰਢ ਦੇ ਮੌਕੇ ਉਤੇ ‘ਭਾਰਤ ਦਾ ਸਦੀਵੀ ਗਿਆਨ: ਸ਼ਾਂਤੀ ਅਤੇ ਪ੍ਰਗਤੀ ਦੇ ਮਾਰਗ’ ਵਿਸ਼ੇ ਉਤੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਧੁਨਿਕਤਾ ਅਤੇ ਅਧਿਆਤਮਿਕਤਾ ਦਾ ਸੁਮੇਲ ਭਾਰਤ ਦੇ ਸਭਿਆਚਾਰ ਦੀ ਇਕ ਵੱਡੀ ਤਾਕਤ ਹੈ।
ਉਨ੍ਹਾਂ ਕਿਹਾ ਕਿ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ - ਪੂਰੀ ਦੁਨੀਆਂ ਨੂੰ ਇਕ ਪਰਵਾਰ ਵਜੋਂ ਮੰਨਣ ਦਾ ਫਲਸਫਾ - ਅੱਜ ਵਿਸ਼ਵ ਸ਼ਾਂਤੀ ਲਈ ਸਮੇਂ ਦੀ ਸੱਭ ਤੋਂ ਵੱਡੀ ਲੋੜ ਹੈ। ਮੁਰਮੂ ਰਾਸ਼ਟਰਪਤੀ ਨਿਲਯਮ ਵਿਖੇ ਅਪਣੇ ਸਰਦੀਆਂ ਦੇ ਪ੍ਰਵਾਸ ਲਈ ਇੱਥੇ ਹਨ, ਜੋ ਰਾਸ਼ਟਰਪਤੀ ਦੀ ਰਿਟਰੀਟ ’ਚੋਂ ਇਕ ਹੈ।
