ਵਿਰੋਧੀ ਪੱਖ ਦੇ ਸੱਤ ਗੜ੍ਹ ਬੀਜੇਪੀ ਦੇ ਨਿਸ਼ਾਨੇ 'ਤੇ, ਬਣਾਈ ਖਾਸ ਰਣਨੀਤੀ
Published : Jan 21, 2019, 12:00 pm IST
Updated : Jan 21, 2019, 12:00 pm IST
SHARE ARTICLE
BJP
BJP

ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਲੋਕਸਭਾ ਚੋਣ 'ਚ ਵਿਰੋਧੀ ਧਿਰਾਂ ਦੇ ਸੱਤ ਗੜ੍ਹਾਂ 'ਚ ਸੰਨ੍ਹ ਲਗਾਉਣ ਦੀ ਜ਼ੋਰਦਾਰ ਤਿਆਰੀ ਸ਼ੁਰੂ ਕੀਤੀ ਹੈ। ਇਨ੍ਹਾਂ ਸੀਟਾਂ ਨੂੰ ਅਪਣੀ...

ਲਖਨਊ: ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਲੋਕਸਭਾ ਚੋਣ 'ਚ ਵਿਰੋਧੀ ਧਿਰਾਂ ਦੇ ਸੱਤ ਗੜ੍ਹਾਂ 'ਚ ਸੰਨ੍ਹ ਲਗਾਉਣ ਦੀ ਜ਼ੋਰਦਾਰ ਤਿਆਰੀ ਸ਼ੁਰੂ ਕੀਤੀ ਹੈ। ਇਨ੍ਹਾਂ ਸੀਟਾਂ ਨੂੰ ਅਪਣੀ ਝੋਲੀ 'ਚ ਪਾਉਣ ਲਈ ਪਾਰਟੀ ਦੀ ਕੇਂਦਰੀ ਅਗਵਾਈ ਨੇ ਇਕ ਖਾਸ ਰਣਨੀਤੀ 'ਤੇ ਕੰਮ ਸ਼ੁਰੂ ਕੀਤਾ ਹੈ। ਇਸ ਸਾਰੇ ਸੱਤ ਲੋਕਸਭਾ ਸੀਟਾਂ ਦੇ ਹੇਠ ਆਉਣ ਵਾਲੀ ਵਿਧਾਨ ਸਭਾ ਸੀਟਾਂ 'ਤੇ ਭਾਜਪਾ ਦੇ ਜਿੱਤੇ ਵਿਧਾਇਕਾਂ ਦੇ ਨਾਲ ਸਰਕਾਰ ਅਤੇ ਸੰਗਠਨ ਦੀ ਅਗਵਾਈ ਨੇ ਵੱਖ-ਵੱਖ ਪੜਾਵਾਂ 'ਚ ਬੈਠਕ ਕਰ ਉਨ੍ਹਾਂ ਨੂੰ ਅਪਣੇ ਇੱਥੇ ਦੀ ਲੋਕਸਭਾ ਸੀਟਾਂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ।

BJPBJP

ਇਨ੍ਹਾਂ ਸੱਤਾਂ ਸੀਟਾਂ ਨੂੰ ਜਿੱਤਣ ਲਈ ਵੱਖ ਤੋਂ ਇੰਚਾਰਜ  ਬਣਾਏ ਗਏ ਹਨ। ਸਾਲ 2014 ਦੇ ਲੋਕਸਭਾ ਚੋਣ 'ਚ ਭਾਜਪਾ ਖੁੱਦ 71 ਅਤੇ ਅਪਣੇ ਸਾਥੀ ਦਲ ਦੀਆਂ ਦੋ ਸੀਟਾਂ ਦੇ ਨਾਲ 80 'ਚੋਂ 73 ਸੀਟਾਂ ਜਿੱਤੀਆਂ ਸਨ। ਇਸ ਚੋਣ 'ਚ ਸਪਾ ਅਤੇ ਕਾਂਗਰਸ ਅਪਣੇ ਹੀ ਕਿਲ੍ਹੇ ਬਚਾਉਣ 'ਚ ਕਾਮਯਾਬ ਹੋ ਪਾਈ, ਸਪਾ ਦੇ ਮੁੱਖੀ ਰਹੇ ਮੁਲਾਇਮ ਸਿੰਘ ਯਾਦਵ ਖੁੱਦ ਮੈਨਪੁਰੀ ਅਤੇ ਆਜ਼ਮਗੜ੍ਹ 'ਚ ਚੋਣ ਜਿੱਤੇ ਤਾਂ ਉਨ੍ਹਾਂ ਦੇ ਪਰਵਾਰ ਵਾਲਿਆਂ ਨੇ ਕੰਨੌਜ, ਫਿਰੋਜ਼ਾਬਾਦ ਅਤੇ ਬਦਾਯੂੰ ਤੋਂ ਚੋਣ ਜਿੱਤੀ।

ਇਸੇ ਤਰ੍ਹਾਂ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆਂ ਗਾਂਧੀ ਰਾਇਬਰੇਲੀ ਅਤੇ ਮੌਜੂਦਾ ਪ੍ਰਧਾਨ ਅਪਣੀ ਅਮੇਠੀ ਦੀ ਸੀਟ ਬਚਾ ਸਕੇ। ਇਨ੍ਹਾਂ ਚੋਣਾਂ 'ਚ ਭਾਜਪਾ ਦੇ ਨਿਸ਼ਾਨੇ 'ਤੇ ਇਹ ਸਾਰੀਆਂ ਸੱਤਾਂ ਸੀਟਾਂ ਹਨ। ਭਾਜਪਾ ਨੇ ਅਮੇਠੀ 'ਚ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪੂਰੀ ਤਰ੍ਹਾਂ ਨਾਲ ਘੇਰਨ ਦੀ ਰਣਨੀਤੀ ਤਿਆਰ ਕਰ ਲਈ ਹੈ।  ਪਿਛਲੇ ਚੋਣ ਹੀ ਨਹੀਂ, ਸਗੋਂ ਪਿਛਲੇ 2004 ਤੋਂ ਇਸ ਲੋਕਸਭਾ ਸੀਟ ਤੋਂ ਰਾਹੁਲ ਗਾਂਧੀ ਚੋਣ ਜਿੱਤ ਰਹੇ ਹਨ। 

BJPBJP

ਇਨ੍ਹਾਂ ਹੀ ਨਹੀਂ, ਲੰਮੇ ਸਮੇਂ ਤੋਂ ਇਹ ਸੀਟ ਗਾਂਧੀ ਪਰਵਾਰ ਦੇ ਕਬਜ਼ੇ 'ਚ ਰਹੀ ਹੈ। 2014 ਦੇ ਲੋਕਸਭਾ ਚੋਣਾਂ 'ਚ ਭਾਜਪਾ ਨੇ ਇਨ੍ਹਾਂ ਸੀਟਾਂ ਤੋਂ ਸਮ੍ਰਿਤੀ ਇਰਾਨੀ ਨੂੰ ਉਤਾਰ ਕੇ ਰਾਹੁਲ ਗਾਂਧੀ ਨੂੰ ਸਿੱਧੀ ਚੁਨੌਤੀ ਦਿਤੀ ਸੀ। ਨਤੀਜੇ ਵਜੋਂ, ਪਿਛਲੇ ਦੋ ਚੋਣਾਂ 'ਚ ਤਿੰਨ ਲੱਖ ਦੇ ਫਰਕ ਨਾਲ ਅਪਣੇ ਨਜ਼ਦੀਕੀ ਵਿਰੋਧੀ ਨੂੰ ਹਰਾਉਣ ਵਾਲੇ ਰਾਹੁਲ ਗਾਂਧੀ ਸਮ੍ਰਿਤੀ ਇਰਾਨੀ ਨੂੰ ਸਿਰਫ ਇਕ ਲੱਖ ਵੋਟਾਂ ਤੋਂ ਹੀ ਹਰਾ ਸਕੇ।

BJPBJP

ਕਾਂਗਰਸ ਖਾਸਤੌਰ 'ਤੇ ਰਾਹੁਲ ਦੇ ਗੜ੍ਹ ਤੋਂ ਆਏ ਇਸ ਨਤੀਜੇ ਨਾਲ ਭਾਜਪਾ ਨੂੰ ਇਥੇ ਅਪਣੀ ਚੋਣਾਂ ਦੀ ਫਸਲ ਲਹਿਲਹਾਉਣ ਦੀ ਉਮੀਦ ਨਜ਼ਰ ਆ ਰਹੀ ਹੈ। ਇਸ ਲਈ ਉਨ੍ਹਾਂ ਦੇ ਨਿਰਦੇਸ਼ 'ਤੇ ਚੋਣ ਹਾਰਨ ਤੋਂ ਬਾਅਦ ਵੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਲਗਭੱਗ ਹਰ ਮਹੀਨੇ ਅਮੇਠੀ ਆ ਰਹੀ ਹੈ ਅਤੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਦੇ ਸਹਾਰੇ ਵਿਕਾਸ ਦੇ ਕੰਮਾਂ ਨੂੰ ਅੱਗੇ ਵਧਾ ਰਹੀ ਹੈ। ਸਾਲ 2017 ਦੇ ਅਕਤੂਬਰ ਮਹੀਨੇ 'ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅਮੇਠੀ ਆ ਕੇ ਕਾਂਗਰਸ ਨੂੰ ਚੁਨੌਤੀ ਦਿਤੀ।

BJPBJP

ਇਸੇ ਤਰ੍ਹਾਂ ਰਾਇਬਰੇਲੀ 'ਚ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ 'ਚ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਆਏ ਅਤੇ ਦਸੰਬਰ ਦੇ ਮਹੀਨੇ 'ਚ ਖੁੱਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ। ਭਾਜਪਾ ਲੋਕਸਭਾ ਚੋਣ 'ਚ ਕਾਂਗਰਸ ਦੇ ਇਸ ਕਿਲ੍ਹੇ ਨੂੰ ਢਾਉਣ ਦੀ ਕਵਾਇਦ 'ਚ ਇਸ ਸੰਸਦੀ ਖੇਤਰ 'ਚ ਕੀਤੇ ਗਏ ਵਿਕਾਸ ਕੰਮਾਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ 'ਚ ਲੱਗ ਗਈ ਹੈ। ਅਮਿਤ ਸ਼ਾਹ ਦੇ ਦੌਰੇ 'ਚ ਤਾਂ ਰਾਇਬਰੇਲੀ ਸੰਸਦੀ ਖੇਤਰ 'ਚ ਸੋਨੀਆਂ ਗਾਂਧੀ ਦੇ ਖਾਸ ਸਿਪਾਹੀ ਰਹੇ ਅਤੇ ਕਾਂਗਰਸ ਦੇ ਐਮਐਲਸੀ ਦਿਨੇਸ਼ ਪ੍ਰਤਾਪ ਸਿੰਘ ਭਾਜਪਾ 'ਚ ਸ਼ਾਮਿਲ ਹੋ ਗਏ।

ਦੂਜੇ ਪਾਸੇ ਹਰਚੰਦਪੁਰ ਸੀਟ ਤੋਂ ਕਾਂਗਰਸ ਦੇ ਵਿਧਾਇਕ ਰਾਕੇਸ਼ ਪ੍ਰਤਾਪ ਸਿੰਘ ਵੀ ਅਸਪਸ਼ਟ ਤੌਰ 'ਤੇ ਭਾਜਪਾ ਦੇ ਨਾਲ ਹੀ ਹਨ। ਇਸੇ ਤਰ੍ਹਾਂ ਆਜ਼ਮਗੜ੍ਹ ਲੋਕਸਭਾ ਸੀਟ ਦੇ ਤਹਿਤ ਪੂਰਵਾਂਚਲ ਐਕਸਪ੍ਰੈਸ ਦੀ ਸ਼ੁਰੂਆਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਇੱਥੇ ਸੰਬੋਧਿਤ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana 'ਚ ਫੱਸ ਗਏ ਪੇਚ, Ground ਸਰਵੇ 'ਚ ਵੜਿੰਗ, ਬਿੱਟੂ ਤੇ ਪੱਪੀ ਚ ਪੂਰੀ ਟੱਕਰ,ਦੇਖੋ ਲੋਕ ਕਿਸ ਨੂੰ ਜਿਤਾ ਰਹੇ...

03 Jun 2024 1:13 PM

ਭਾਜਪਾ ਆਗੂ Harjit Grewal ਨੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ, ਕਿਹਾ - ਚੰਡੀਗੜ੍ਹ 'ਚ ਇਨ੍ਹਾਂ ਗਠਬੰਧਨ ਕੀਤਾ ਅਤੇ ....

03 Jun 2024 1:03 PM

ਆ ਗਿਆ ਵੱਡਾ Exit Poll! ਹਾਰ ਰਹੇ Harsimrat Badal ਤੇ Preneet Kaur!, ਜਿੱਤ ਰਹੇ ਆਹ ਵੱਡੇ ਆਗੂ, 4 ਨੂੰ ਲੱਗੂ ਪਤਾ

03 Jun 2024 11:44 AM

ਬਠਿੰਡਾ, ਖਡੂਰ ਸਾਹਿਬ, ਸੰਗਰੂਰ ਪੰਜਾਬ ਦੀ ਹਰ ਸੀਟ ਦੇ ਨਤੀਜੇ ! ਕੌਣ ਕਿੱਥੋਂ ਜਿੱਤਿਆ ਤੇ ਕਿਵੇਂ ਬਦਲੇਗੀ ਸਰਕਾਰ ?

03 Jun 2024 11:19 AM

Kabaddi Player Nirbhay Hathur ਦੀ ਮੌਤ ਨਾਲ ਖੇਡ ਜਗਤ ਨੂੰ ਲੱਗਾ ਵੱਡਾ ਝਟਕਾ, ਸੁੱਤਾ ਹੀ ਰਹਿ ਗਿਆ ਖਿਡਾਰੀ

03 Jun 2024 9:06 AM
Advertisement