
ਪੱਛਮ ਬੰਗਾਲ ਦੇ ਮਾਲਦਾ 'ਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਹੈਲੀਕਾਪਟਰ ਲੈਂਡਿੰਗ ਨੂੰ ਇਜਾਜ਼ਤ ਮਿਲ ਗਈ ਹੈ। ਇੱਥੇ ਅਗਲੀ ਲੋਕਸਭਾ ਚੋਣ ਨੂੰ...
ਮਾਲਦਾ: ਪੱਛਮ ਬੰਗਾਲ ਦੇ ਮਾਲਦਾ 'ਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਹੈਲੀਕਾਪਟਰ ਲੈਂਡਿੰਗ ਨੂੰ ਇਜਾਜ਼ਤ ਮਿਲ ਗਈ ਹੈ। ਇੱਥੇ ਅਗਲੀ ਲੋਕਸਭਾ ਚੋਣ ਨੂੰ ਲੈ ਕੇ 22 ਜਨਵਰੀ ਨੂੰ ਉਨ੍ਹਾਂ ਦੀ ਰੈਲੀ ਹੋਵੇਗੀ। ਦੱਸ ਦਈਏ ਕਿ ਹਾਲ ਹੀ 'ਚ ਸ਼ਾਹ ਦਿੱਲੀ ਦੇ ਸੰਪੂਰਣ ਭਾਰਤੀ ਮੈਡੀਕਲ ਇੰਸਟੀਚਿਊਟ ਤੋਂ ਸਵਾਇਨ ਫਲੂ ਦਾ ਇਲਾਜ ਕਰਾਉਣ ਤੋਂ ਬਾਅਦ ਡਿਸਚਾਰਜ ਹੋਏ ਹਨ।
Amit Shah
ਉਹ ਅਪਣੀ ਰੈਲੀ ਲਈ ਪਹਿਲਾਂ ਕੋਲਕਾਤਾ ਅਤੇ ਫਿਰ ਉੱਥੇ ਤੋਂ ਹੈਲੀਕਾਪਟਰ ਤੋਂ ਮਾਲਦਾ ਜਾਣਗੇ। ਇੱਥੇ ਉਹ ਪਾਰਟੀ ਕਰਮਚਾਰੀਆਂ ਅਤੇ ਜਨਤਾ ਨੂੰ ਸੰਬੋਧਿਤ ਕਰਨਗੇ। ਮਾਲਦਾ ਜਿਲਾ ਪ੍ਰਸ਼ਾਸਨ ਨੇ ਇਜਾਜਤ ਦਿੰਦੇ ਹੋਏ ਕਿਹਾ ਹੈ ਕਿ ਹੈਲੀਕਾਪਟਰ ਦੀ ਲੈਂਡਿੰਗ ਮਾਲਦਾ ਦੇ ਹੋਟਲ ਗੋਲਡਨ ਪਾਰਕ ਦੇ ਸਾਹਮਣੇ ਵਾਲੀ ਥਾਂ 'ਤੇ ਹੋ ਸੱਕਦੀ ਹੈ। ਇਹ ਉਹੀ ਥਾਂ ਹੈ ਜਿੱਥੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਹੈਲੀਕਾਪਟਰ ਲੈਂਡ ਹੁੰਦਾ ਹੈ।
Amit Shah
ਜਦੋਂ ਹੈਲੀਕਾਪਟਰ ਲਈ ਭਾਜਪਾ ਨੂੰ ਇਜਾਜ਼ਤ ਨਹੀਂ ਮਿਲੀ ਸੀ ਤਾਂ ਭਾਜਪਾ ਨੇ ਬੀਐਸਐਫ ਤੋਂ ਮਦਦ ਮੰਗੀ ਸੀ। ਅਜਿਹਾ ਇਸ ਲਈ ਕਿਉਂਕਿ ਬੀਐਸਐਫ ਦਾ ਆਰਮੀ ਬੇਸ ਜਿਲ੍ਹੇ ਦੀ ਸੀਮਾ ਦੇ ਕੋਲ ਬਾਂਗਲਾਦੇਸ਼ ਨਾਲ ਜੁੜਿਆ ਹੋਇਆ ਹੈ। ਇਸ ਸਥਾਨ 'ਤੇ ਭਾਜਪਾ ਨੇ ਹੈਲੀਕਾਪਟਰ ਲੈਂਡਿੰਗ ਲਈ ਇਜਾਜਤ ਮੰਗੀ ਸੀ। ਇਸ ਤੋਂ ਪਹਿਲਾਂ ਅਮਿਤ ਸ਼ਾਹ ਦੇ ਹੈਲੀਕਾਪਟਰ ਦੀ ਲੈਂਡਿੰਗ ਨੂੰ ਇਜਾਜ਼ਤ ਨਹੀਂ ਮਿਲੀ ਸੀ।
ਉਨ੍ਹਾਂ ਨੂੰ ਮਾਲਦਾ ਦੇ ਆਡਿਸ਼ਨਲ ਡੀਐਮ ਨੇ ਇਸ ਦੀ ਇਜਾਜ਼ਤ ਨਹੀਂ ਦਿਤੀ। ਉਨ੍ਹਾਂ ਵੱਲੋ ਆਏ ਪੱਤਰ 'ਚ ਕਿਹਾ ਗਿਆ ਸੀ ਕਿ ਮਾਲਦਾ ਏਅਰਪੋਰਟ 'ਤੇ ਅਪਗ੍ਰੇਡੇਸ਼ਨ ਦਾ ਕੰਮ ਚੱਲ ਰਿਹਾ ਹੈ। ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਲਈ ਏਅਰਪੋਰਟ ਉਚਿਤ ਨਹੀਂ ਹੈ ਇਸ ਲਈ ਇਜਾਜ਼ਤ ਮਿਲਣਾ ਸੰਭਵ ਨਹੀਂ ਹੈ।