ਪੁਲਵਾਮਾ ਜ਼ਿਲ੍ਹੇ ਦੇ ਆਵੰਤੀਪੋਰਾ ਮੁਠਭੇੜ ‘ਚ 2 ਅਤਿਵਾਦੀ ਢੇਰ, 2 ਜਵਾਨ ਜ਼ਖ਼ਮੀ
Published : Jan 21, 2020, 5:21 pm IST
Updated : Jan 21, 2020, 5:21 pm IST
SHARE ARTICLE
Indian Army
Indian Army

ਪੁਲਵਾਮਾ ਜਿਲ੍ਹੇ ਦੇ ਆਵੰਤੀਪੋਰਾ ਅਨੁਸਾਰ ਖਰਿਊ ਇਲਾਕੇ ਵਿੱਚ ਸੁਰੱਖਿਆ ਬਲਾਂ...

ਪੁਲਵਾਮਾ: ਪੁਲਵਾਮਾ ਜਿਲ੍ਹੇ ਦੇ ਆਵੰਤੀਪੋਰਾ ਅਨੁਸਾਰ ਖਰਿਊ ਇਲਾਕੇ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੰਗਲਵਾਰ ਸਵੇਰ ਤੋਂ ਜਾਰੀ ਇੱਕ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਹੈ ਜਦਕਿ ਇਸ ਦੌਰਾਨ ਦੋ ਜਵਾਨ ਵੀ ਜਖ਼ਮੀ ਹੋਏ ਹਨ।

Indian ArmyIndian Army

ਮੰਨਿਆ ਜਾ ਰਿਹਾ ਹੈ ਕਿ ਹੁਣ ਵੀ ਦੋ ਹੋਰ ਅਤਿਵਾਦੀ ਸੁਰੱਖਿਆ ਬਲਾਂ ਦੇ ਘੇਰੇ ਵਿੱਚ ਹਨ। ਮੁੱਠਭੇੜ ਫਿਲਹਾਲ ਜਾਰੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਆਵੰਤੀਪੋਰਾ ਅਨੁਸਾਰ ਖਰਿਊ ਇਲਾਕੇ ਵਿੱਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਨੂੰ ਖੇਤਰ ਵਿੱਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਪੁਖਤਾ ਜਾਣਕਾਰੀ ਪ੍ਰਾਪਤ ਹੋਈ।

Indian ArmyIndian Army

ਇਸ ਤੋਂ ਬਾਅਦ ਫੌਜ, ਐਸਓਜੀ ਅਤੇ ਸੀਆਰਪੀਐਫ ਦੇ ਇੱਕ ਸੰਯੁਕਤ ਦਲ ਨੇ ਪੂਰੇ ਖੇਤਰ ਦੀ ਘੇਰਾਬੰਦੀ ਕਰ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਤਲਾਸ਼ੀ ਅਭਿਆਨ ਦੇ ਦੌਰਾਨ ਸੁਰੱਖਿਆ ਬਲਾਂ ਨੂੰ ਕੋਲ ਆਉਂਦੇ ਵੇਖ ਅਤਿਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋ ਗਈ।

Indian ArmyIndian Army

ਇਸ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਹੁਣ ਤੱਕ ਦੋ ਅਤਿਵਾਦੀਆਂ ਨੂੰ ਮਾਰ ਸੁੱਟਿਆ ਹੈ ਜਦੋਂ ਕਿ ਇਸ ਦੌਰਾਨ ਦੋ ਸੁਰੱਖਿਆ ਬਲਾਂ ਦੇ ਜਵਾਨ ਜਖ਼ਮੀ ਹੋਏ ਹਨ। ਜਖ਼ਮੀ ਜਵਾਨਾਂ ਨੂੰ ਤੁਰੰਤ ਫੌਜੀ ਹਸਪਤਾਲ ਇਲਾਜ ਲਈ ਲੈ ਜਾਇਆ ਗਿਆ ਹੈ। ਮੁੱਠਭੇੜ ਫਿਲਹਾਲ ਜਾਰੀ ਹੈ। ਸੁਰੱਖਿਆ ਬਲਾਂ ਨੇ ਖੇਤਰ ਵਿੱਚ ਆਉਣ-ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement