Haryana News: ਕੰਡਕਟਰ ਨੂੰ ਬੱਸ ਵਿਚ ਬੀੜੀ ਪੀਣੀ ਪਈ ਮਹਿੰਗੀ, ਲੱਗਿਆ ਮੋਟਾ ਜੁਰਮਾਨਾ

By : GAGANDEEP

Published : Jan 21, 2024, 1:15 pm IST
Updated : Jan 21, 2024, 1:26 pm IST
SHARE ARTICLE
The conductor had to drink beedi in the bus and was fined expensively Haryana News in punjabi
The conductor had to drink beedi in the bus and was fined expensively Haryana News in punjabi

Haryana News: ਯਾਤਰੀ ਨੇ ਧੂੰਏਂ ਕਾਰਨ ਹੋਈ ਪਰੇਸ਼ਾਨੀ ਦੀ ਕੀਤੀ ਸੀ ਸ਼ਿਕਾਇਤ

The conductor had to drink beedi in the bus and was fined expensively Haryana News in punjabi : ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਕੰਡਕਟਰ ਵਲੋਂ ਬੀੜੀ ਪੀਣਾ ਰੋਡਵੇਜ਼ ਵਿਭਾਗ ਨੂੰ ਮਹਿੰਗਾ ਸਾਬਤ ਹੋਇਆ। ਇੱਕ ਖਪਤਕਾਰ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਦੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਰੋਡਵੇਜ਼ ਨੂੰ 5000 ਰੁਪਏ ਦਾ ਜੁਰਮਾਨਾ ਕੀਤਾ ਹੈ। ਰੋਡਵੇਜ਼ ਨੂੰ ਇਹ ਰਕਮ ਸ਼ਿਕਾਇਤਕਰਤਾ ਨੂੰ ਅਦਾ ਕਰਨੀ ਪਵੇਗੀ, ਜਿਨ੍ਹਾਂ ਨੂੰ ਕੰਡਕਟਰ ਦੇ ਬੀੜੀ ਪੀਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: Faridkot News: ਪੰਜਾਬ 'ਚ ਠੰਢ ਦਾ ਕਹਿਰ, ਔਰਤ ਨੇ ਚਾਹ ਪੀਣ ਤੋਂ ਬਾਅਦ ਤੋੜਿਆ ਦਮ

ਦਾਇਰ ਮਾਮਲੇ 'ਚ ਹਿਸਾਰ ਨਿਵਾਸੀ ਅਸ਼ੋਕ ਕੁਮਾਰ ਨੇ ਕਮਿਸ਼ਨ ਨੂੰ ਦੱਸਿਆ ਕਿ 15 ਅਪ੍ਰੈਲ 2019 ਨੂੰ ਉਹ ਹਰਿਆਣਾ ਰੋਡਵੇਜ਼ ਦੀ ਬੱਸ 'ਚ ਕੈਥਲ ਤੋਂ ਅੰਬਾਲਾ ਸ਼ਹਿਰ ਜਾ ਰਿਹਾ ਸੀ। ਸਫ਼ਰ ਦੌਰਾਨ ਉਸ ਨੇ ਦੇਖਿਆ ਕਿ ਬੱਸ ਦਾ ਕੰਡਕਟਰ ਬੀੜੀ ਪੀ ਰਿਹਾ ਸੀ। ਇਸ ਦੇ ਧੂੰਏਂ ਤੋਂ ਉਸ ਨੂੰ ਕਾਫੀ ਤਕਲੀਫ ਹੋਈ।

ਇਹ ਵੀ ਪੜ੍ਹੋ: Nawanshahr Accident News: ਕਾਰ ਦੀ ਲਪੇਟ 'ਚ ਆਉਣ ਨਾਲ ਬਾਈਕ ਸਵਾਰ ਦੋ ਵਿਅਕਤੀਆਂ ਦੀ ਹੋਈ ਮੌਤ  

ਉਸ ਨੇ ਇਸ ਘਟਨਾ ਦੀ ਸ਼ਿਕਾਇਤ ਸਟੇਟ ਟਰਾਂਸਪੋਰਟ ਵਿਭਾਗ ਨੂੰ ਕੀਤੀ। ਜਿਸ 'ਤੇ ਵਿਭਾਗ ਨੇ ਕੰਡਕਟਰ 'ਤੇ 200 ਰੁਪਏ ਦਾ ਜੁਰਮਾਨਾ ਲਗਾਇਆ। ਕਾਰਵਾਈ ਤੋਂ ਸੰਤੁਸ਼ਟ ਨਾ ਹੋਣ 'ਤੇ ਖਪਤਕਾਰ ਨੇ ਕਮਿਸ਼ਨ 'ਚ ਆਪਣੀ ਗੱਲ ਰੱਖੀ। ਕਿਹਾ ਕਿ ਵਿਭਾਗ ਵਲੋਂ ਕੰਡਕਟਰ ਵਿਰੁੱਧ ਕੀਤੀ ਗਈ ਕਾਰਵਾਈ ਮਹਿਜ਼ ਰਸਮੀ ਸੀ। ਵਿਭਾਗ ਨੇ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੁਣਵਾਈ ਦੌਰਾਨ ਹਰਿਆਣਾ ਰੋਡਵੇਜ਼ ਮੁਲਾਜ਼ਮਾਂ ਨੇ ਕਮਿਸ਼ਨ ਨੂੰ ਦੱਸਿਆ ਕਿ ਬੱਸ ਕੰਡਕਟਰਾਂ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਬੱਸਾਂ 'ਤੇ ਸਟਿੱਕਰ ਵੀ ਲਗਾਏ ਹਨ। ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਕੇਸ ਵਿੱਚ ਬਚਾਅ ਪੱਖ ਵੱਲੋਂ ਸੇਵਾ ਵਿੱਚ ਲਾਪਰਵਾਹੀ ਸਾਬਤ ਹੋਈ ਹੈ। ਅਜਿਹੇ 'ਚ ਹਰਿਆਣਾ ਰੋਡਵੇਜ਼ ਨੂੰ 5000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ।

 (For more Punjabi news apart from The conductor had to drink beedi in the bus and was fined expensively Haryana News in punjabi , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement