
ਕਿਹਾ, ਕਣਕ ਉਤਪਾਦਨ ਵਿਚ ਦੇਸ਼ਭਰ ’ਚ ਸੱਭ ਤੋਂ ਮੋਹਰੀ ਹੈ ਮੱਧ ਪ੍ਰਦੇਸ਼
ਇੰਦੌਰ : ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਹਮਲਾ ਕਰਦੇ ਹੋਏ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲਨਾਥ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇਨ੍ਹਾਂ ਕਾਨੂੰਨਾਂ ਨਾਲ ਸੱਭ ਤੋਂ ਵੱਡਾ ਨੁਕਸਾਨ ਰਾਜ ਦੇ ਕਣਕ ਉਤਪਾਦਕ ਕਿਸਾਨਾਂ ਨੂੰ ਹੋਵੇਗਾ। ਕਮਲਨਾਥ ਨੇ ਇਥੇ ਕਾਂਗਰਸ ਦੇ ਇਕ ਪ੍ਰੋਗਰਾਮ ’ਚ ਕਿਹਾ, ‘‘ਮੱਧ ਪ੍ਰਦੇਸ਼ ਅੱਜ ਕਣਕ ਉਤਪਾਦਨ ਵਿਚ ਦੇਸ਼ ਭਰ ’ਚ ਸੱਭ ’ਤੋਂ ਮੋਹਰੀ ਹੈ ਅਤੇ ਪੰਜਾਬ ਨੂੰ ਪਹਿਲਾਂ ਹੀ ਪਿੱਛੇ ਛੱਡ ਚੁੱਕਾ ਹੈ।
Kamalnath
ਨਵੇਂ ਖੇਤੀ ਕਾਨੂੰਨਾਂ ਨਾਲ ਸੱਭ ਤੋਂ ਵੱਧ ਨੁਕਸਾਨ ਮੱਧ ਪ੍ਰਦੇਸ਼ ਦੇ ਕਣਕ ਉਤਪਾਦਕ ਕਿਸਾਨਾਂ ਨੂੰ ਹੋਵੇਗਾ।’’ ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਕਾਰਨ ਕਿਸੇ ਵੀ ਕੀਮਤ ’ਤੇ ਕਣਕ ਦੀ ਨਿੱਜੀ ਖ਼ਰੀਦ ਨੂੰ ਵਧਾਵਾ ਮਿਲੇਗਾ ਜਿਸ ਕਾਰਨ ਕਿਸਾਨਾਂ ਨੂੰ ਸਰਕਾਰ ਵਲੋਂ ਐਲਾਨੀ ਘੱਟੋ ਘੱਟ ਸਮਰਥਨ ਮੁੱਲ ਨਸੀਬ ਨਹੀਂ ਹੋ ਸਕੇਗਾ।
wheat
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਕਮਲਨਾਥ ਨੇ ਇਹ ਦਾਅਵਾ ਕੀਤਾ ਕਿ ਨਵੇਂ ਕਾਨੂੰਨਾ ਦੇ ਅਮਲ ’ਚ ਆਊਣ ਦੇ ਬਾਅਦ ਠੇਕਾ ਖੇਤੀ ਕਰਨ ਵਾਲੇ ਕਿਸਾਨ ਵੱਡੇ ਉਦਯੋਗਪਤੀਆਂ ਦੇ ‘‘ਬੰਧੂਆ ਮਜਦੂਰ’’ ਬਣ ਕੇ ਰਹਿ ਜਾਣਗੇ। ਕਮਲਨਾਥ ਨੇ ਕੇਂਦਰ ਅਤੇ ਰਾਜ ’ਚ ਸੱਤਾਧਿਰ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਹਮੇਸ਼ਾ ਮੁੱਖ ਮੁੱਦਿਆਂ ਤੋਂ ਜਨਤਾ ਦਾ ਧਿਆਨ ਭਟਕਾਉਣ ਦੀ ਰਾਜਨੀਤੀ ਕਰਦੀ ਹੈ।’’
Kamalnath
ਉਨ੍ਹਾਂ ਕਿਹਾ, ‘‘ਜੇਕਰ ਪਟਰੌਲ-ਡੀਜ਼ਲ ਦੀਆਂ ਕੀਮਤਾਂ ਵੱਧਾਈਆਂ ਜਾਣੀਆਂ ਹਨ, ਤਾਂ ਇਸ ਤੋਂ ਠੀਕ ਪਹਿਲਾਂ ਰਾਮ ਮੰਦਰ ਲਈ ਚੰਦਾ ਇੱਕਠਾ ਕਰਨ ਦੀ ਮੁਹਿੰਮ ਸ਼ੁਰੂ ਦਰ ਦਿਤੀ ਜਾਂਦੀ ਹੈ ਤਾਕਿ ਜਨਤਾ ਦਾ ਧਿਆਨ ਵੰਡਿਆ ਜਾ ਸਕੇ।’’