
ਹੁਣ ਮੰਗੋਲਪੁਰੀ ਕਤਲ ਕੇਸ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੋਂਪਿਆ ਗਿਆ ਸੀ।
ਨਵੀਂ ਦਿੱਲੀ- ਦਿੱਲੀ ਦੇ ਮੰਗੋਲਪੁਰੀ ਵਿੱਚ ਰਿੰਕੂ ਸ਼ਰਮਾ ਦੇ ਕਤਲ ਤੋਂ ਬਾਅਦ ਇਲਾਕੇ ਵਿਚ ਤਣਾਅ ਦਾ ਮਾਹੌਲ ਹੈ। ਕ੍ਰਾਈਮ ਬਰਾਂਚ ਨੇ ਗਵਾਹਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ 4 ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਹੁਣ ਮੰਗੋਲਪੁਰੀ ਕਤਲ ਕੇਸ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੋਂਪਿਆ ਗਿਆ ਸੀ। ਦੱਸਣਯੋਗ ਹੈ ਕਿ ਪੂਰੇ ਖੇਤਰ ਨੂੰ ਇੱਕ ਕੈਂਪ ਵਿੱਚ ਬਦਲ ਦਿੱਤਾ ਗਿਆ ਹੈ।
rinku sharma
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਪੁਲਿਸ ਨੇ ਹੁਣ ਤੱਕ 5 ਮੁਲਜ਼ਮਾਂ ਨਸੀਰੂਦੀਨ, ਇਸਲਾਮ, ਜ਼ਾਹਿਦ, ਮਹਿਤਾਬ, ਤਾਜੂਦੀਨ ਉਰਫ ਤਾਜੂ ਨੂੰ ਗ੍ਰਿਫਤਾਰ ਕੀਤਾ ਸੀ। ਦੱਸ ਦੇਈਏ ਕਿ ਦੇਰ ਰਾਤ ਦਿੱਲੀ ਦੇ ਮੰਗੋਲਪੁਰੀ ਖੇਤਰ ਵਿੱਚ ਹਮਲਾਵਰਾਂ ਨੇ ਇੱਕ ਭਾਜਪਾ ਯੁਵਾ ਮੋਰਚਾ ਦੇ ਵਰਕਰ ਨੂੰ ਕੁੱਟ-ਮਾਰ ਕਰਨ ਤੋਂ ਬਾਅਦ ਚਾਕੂ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਨਾਲ ਖੇਤਰ ਵਿਚ ਦੋ ਭਾਈਚਾਰਿਆਂ ਵਿਚ ਤਣਾਅ ਪੈਦਾ ਹੋ ਗਿਆ ਜਿਸ ਕਾਰਨ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਹਾਲਾਂਕਿ ਮ੍ਰਿਤਕ ਰਿੰਕੂ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਸ ਦੀ ਮੌਤ ਜੈ ਸ਼੍ਰੀ ਰਾਮ ਦੇ ਨਾਅਰੇ ਕਾਰਨ ਹੋਈ ਹੈ।
rinku sharma
ਕੀ ਹੈ ਪੂਰਾ ਮਾਮਲਾ
ਪਾਰਟੀ ਦੌਰਾਨ ਇੱਕ ਰੈਸਟੋਰੈਂਟ ਬੰਦ ਕਰਨ ਨੂੰ ਲੈ ਕੇ ਲੜਾਈ ਹੋਈ। ਇਹ ਇੱਕ ਪੁਰਾਣਾ ਵਪਾਰਕ ਮੁੱਦਾ ਸੀ। ਝਗੜੇ ਤੋਂ ਬਾਅਦ ਸਾਰੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਬਾਅਦ ਵਿਚ ਕੁਝ ਨੌਜਵਾਨ ਰਿੰਕੂ ਸ਼ਰਮਾ ਦੇ ਘਰ ਪਹੁੰਚੇ ਅਤੇ ਉਸ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਰਿੰਕੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।