
ਕਿਸਾਨ ਰਾਮ ਸਿੰਘ ਪੁੱਤਰ ਪੂਰਨ ਸਿੰਘ ਦੀ ਇਥੇ ਇਲਾਜ ਦੌਰਾਨ ਮੌਤ ਹੋ ਗਈ।
ਪਟਿਆਲਾ: ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 200 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ। ਇਸ ਵਿਚਕਾਰ ਹੁਣ ਖੇਤੀ ਕਾਨੂੰਨਾਂ ਦੇ ਖਿਲ਼ਾਫ ਡਟੇ ਇਕ ਹੋਰ ਕਿਸਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਇਹ ਕਿਸਾਨ ਸਿੰਘੂ ਹੱਦ ’ਤੇ ਮਹੀਨਾ ਭਰ ਡਟਿਆ ਰਿਹਾ ਤੇ ਕਿਸਾਨ ਰਾਮ ਸਿੰਘ ਪੁੱਤਰ ਪੂਰਨ ਸਿੰਘ ਦੀ ਇਥੇ ਇਲਾਜ ਦੌਰਾਨ ਮੌਤ ਹੋ ਗਈ।
Farmers Protest
ਦਰਅਸਲ ਇਹ ਕਿਸਾਨ ਬੀਕੇਯੂ (ਡਕੌਂਦਾ) ਨਾਲ ਸਬੰਧਤ ਨੇੜਲੇ ਪਿੰਡ ਰੋੜੇਵਾਲ ਦਾ ਰਹਿਣ ਵਾਲਾ ਹੈ। ਯੂਨੀਅਨ ਦੇ ਆਗੂ ਜਗਮੇਲ ਸਿੰਘ ਸੁੱਧੇਵਾਲ ਨੇ ਦੱਸਿਆ ਕਿ 4 ਫਰਵਰੀ ਨੂੰ ਦਿਲ ਦੀ ਧੜਕਣ ਵਧਣ ਕਾਰਨ ਉਸ ਨੂੰ ਦਿੱਲੀ ਤੋਂ ਪਟਿਆਲਾ ਲਿਆਂਦਾ ਗਿਆ ਸੀ। ਇਸ ਦੌਰਾਨ ਇਹ ਕਿਸਾਨ ਪਟਿਆਲਾ ਦੇ ਇੱਕ ਹਸਪਤਾਲ ’ਚ ਦਾਖਲ ਸੀ ਤੇ ਇਲਾਜ ਦੌਰਾਨ ਹਸਪਤਾਲ ’ਚ ਹੀ ਦਮ ਤੋੜ ਗਿਆ।
farmer
ਸੁੁੱਧੇਵਾਲ ਨੇ ਕਿਹਾ,"ਰਾਮ ਸਿੰਘ ਢਾਈ ਏਕੜ ਜ਼ਮੀਨ ਦਾ ਮਾਲਕ ਸੀ। ਕਿਸਾਨ ਆਗੂਆਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।"